ਇਸ ਸਕੀਮ 'ਚ 'ਦੁੱਗਣਾ' ਹੋ ਸਕਦਾ ਹੈ ਤੁਹਾਡਾ ਪੈਸਾ, ਸਰਕਾਰ ਦੀ ਹੈ ਗਾਰੰਟੀ
Sunday, Mar 21, 2021 - 11:31 AM (IST)

ਨਵੀਂ ਦਿੱਲੀ- ਬੈਂਕ ਐੱਫ. ਡੀ. ਤੋਂ ਇਲਾਵਾ ਕਿਸੇ ਸਰਕਾਰੀ ਸਕੀਮ ਵਿਚ ਨਿਵੇਸ਼ ਕਰਨ ਦਾ ਬਦਲ ਲੱਭ ਰਹੇ ਹੋ ਜਿਸ ਵਿਚ ਲੰਮੇ ਸਮੇਂ ਵਿਚ ਬਿਹਤਰ ਰਿਟਰਨ ਮਿਲੇ, ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਇਹ ਸਕੀਮ ਹੈ ਕਿਸਾਨ ਵਿਕਾਸ ਪੱਤਰ, ਜਿਸ ਨੂੰ ਆਮ ਤੌਰ ਤੇ ਕੇ. ਵੀ. ਪੀ. ਵਜੋਂ ਜਾਣਿਆ ਜਾਂਦਾ ਹੈ, ਡਾਕਘਰ ਵਿਚ ਸਭ ਤੋਂ ਬਿਹਤਰ ਰਿਟਰਨ ਦੇਣ ਵਾਲੀਆਂ ਛੋਟੀਆਂ ਬਚਤ ਸਕੀਮਾਂ ਵਿਚੋਂ ਇਕ ਹੈ।
ਇਸ ਸਮੇਂ ਕਿਸਾਨ ਵਿਕਾਸ ਪੱਤਰ 'ਤੇ 6.9 ਫ਼ੀਸਦੀ ਵਿਆਜ ਦਰ ਹੈ। ਇਸ ਮੌਜੂਦਾ ਵਿਆਜ ਦਰ ਅਨੁਸਾਰ, ਤੁਹਾਡਾ ਨਿਵੇਸ਼ 124 ਮਹੀਨਿਆਂ ਯਾਨੀ 10 ਸਾਲ ਤੇ 4 ਮਹੀਨਿਆਂ ਵਿਚ ਦੁੱਗਣਾ ਹੋ ਸਕਦਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਇਸ ਤਾਰੀਖ਼ ਤੋਂ ਹੋਵੇਗੀ ਕਣਕ ਦੀ ਖ਼ਰੀਦ, ਇੰਨਾ ਮਿਲੇਗਾ MSP
ਹਾਲਾਂਕਿ, ਸਰਕਾਰ ਹਰ ਤਿਮਾਹੀ ਵਿਆਜ ਦਰਾਂ ਦੀ ਸਮੀਖਿਆ ਕਰਦੀ ਹੈ ਪਰ ਕੇ. ਵੀ. ਪੀ. ਵਿਚ ਫਾਇਦਾ ਇਹ ਹੈ ਕਿ ਇਕ ਵਾਰ ਨਿਵੇਸ਼ ਕਰਨ ਤੋਂ ਬਾਅਦ ਮਿਆਦ ਪੂਰੀ ਹੋਣ ਤੱਕ ਨਿਵੇਸ਼ਕਾਂ ਲਈ ਵਿਆਜ ਦਰ ਫਿਕਸਡ ਰਹਿੰਦੀ ਹੈ। ਕੇ. ਵੀ. ਪੀ. ਖਾਤਾ ਘੱਟੋ-ਘੱਟ 1000 ਰੁਪਏ ਨਾਲ ਖੋਲ੍ਹਿਆ ਜਾ ਸਕਦਾ ਹੈ, ਜਦੋਂ ਕਿ ਵੱਧ ਤੋਂ ਵੱਧ ਨਿਵੇਸ਼ ਦੀ ਕੋਈ ਸੀਮਾ ਨਹੀਂ ਹੈ। ਕੇ. ਵੀ. ਪੀ. ਨੂੰ ਕਿਸੇ ਵੀ ਡਾਕਘਰ ਵਿਚ ਖੋਲ੍ਹਿਆ ਜਾ ਸਕਦਾ ਹੈ। ਇਹ ਬੈਂਕਾਂ ਵਿਚ ਵੀ ਉਪਲਬਧ ਹੈ।
ਇਹ ਵੀ ਪੜ੍ਹੋ- ਨਿਵੇਸ਼ਕਾਂ ਨੂੰ ਮੋਟੀ ਕਮਾਈ ਕਰਾ ਸਕਦੀ ਹੈ ਜ਼ੋਮੈਟੋ, ਲਾਂਚ ਕਰਨ ਵਾਲੀ ਹੈ IPO
ਹੋਰ ਖ਼ਾਸ ਜਾਣਕਾਰੀ-
ਕਿਸਾਨ ਵਿਕਾਸ ਪੱਤਰ 'ਚ ਨਿਵੇਸ਼ ਲਈ ਘੱਟੋ-ਘੱਟ 18 ਸਾਲ ਦੀ ਉਮਰ ਹੋਣਾ ਜ਼ਰੂਰੀ ਹੈ। ਇੱਕਲੇ ਦੇ ਨਾਮ 'ਤੇ ਜਾਂ ਸਾਂਝਾ ਖਾਤਾ ਖੋਲ੍ਹਣ ਦੀ ਸੁਵਿਧਾ ਮਿਲਦੀ ਹੈ। ਵਾਰਸ ਦਾ ਨਾਂ ਵੀ ਪਾ ਸਕਦੇ ਹੋ। ਸਰਟੀਫਿਕੇਟ ਜਾਰੀ ਹੋਣ ਦੀ ਤਾਰੀਖ਼ ਤੋਂ ਢਾਈ ਸਾਲਾਂ ਪਿੱਛੋਂ ਇਸ ਵਿਚ ਜਮ੍ਹਾ ਰਕਮ ਵੀ ਕਢਾਈ ਜਾ ਸਕਦੀ ਹੈ। ਇਹ ਸਰਕਾਰ ਵੱਲੋਂ ਸਮਰਥਿਤ ਸਕੀਮ ਹੈ। ਇਸ ਲਈ ਇਸ ਵਿਚ ਨਿਵੇਸ਼ ਅਤੇ ਮਿਲਣ ਵਾਲੇ ਵਿਆਜ ਦੋਹਾਂ ਦੀ ਗਾਰੰਟੀ ਰਹਿੰਦੀ ਹੈ। ਇਕ ਡਾਕਘਰ ਤੋਂ ਦੂਜੇ ਡਾਕਘਰ ਵਿਚ ਵੀ ਇਹ ਖਾਤਾ ਟ੍ਰਾਂਸਫਰ ਕੀਤਾ ਜਾ ਸਕਦਾ ਹੈ। ਹਾਲਾਂਕਿ, ਇਸ ਸਕੀਮ ਵਿਚ ਨਿਵੇਸ਼ ਕਰਨ 'ਤੇ ਇਨਕਮ ਟੈਕਸ ਛੋਟ ਦਾ ਫਾਇਦਾ ਨਹੀਂ ਮਿਲਦਾ ਹੈ।
ਇਹ ਵੀ ਪੜ੍ਹੋ- ਹੁਣ ਹਵਾਈ ਸਫ਼ਰ ਵੀ ਮਹਿੰਗਾ, ਸਰਕਾਰ ਨੇ ਕਿਰਾਇਆਂ 'ਚ ਕੀਤਾ ਇੰਨਾ ਵਾਧਾ