ਕਾਵਾਸਾਕੀ ਨੇ ਭਾਰਤੀ ਬਾਜ਼ਾਰ ’ਚ ਉਤਾਰੀ BS6 Ninja 1000SX
Monday, Jun 01, 2020 - 02:21 PM (IST)
 
            
            ਆਟੋ ਡੈਸਕ— ਕਾਵਾਸਾਕੀ ਨੇ ਆਪਣੀ ਦਮਦਾਰ ਸਪੋਰਟਸ ਬਾਈਕ Ninja 1000SX ਨੂੰ ਬੀ.ਐੱਸ.-6 ਇੰਜਣ ਨਾਲ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਦੀ ਕੀਮਤ 10.79 ਲੱਖ ਰੁਪਏ ਰੱਖੀ ਗਈ ਹੈ। ਇਸ ਸਪੋਰਟਸ ਬਾਈਕ ਦੀ ਸਭ ਤੋਂ ਵੱਡੀ ਖਾਸੀਅਤ ਇਸ ਵਿਚ ਲੱਗਾ 1,043 ਸੀਸੀ ਦਾ ਇਨ-ਲਾਈਨ 4 ਸਿਲੰਡਰ ਇੰਜਣ ਹੈ ਜੋ 140 ਬੀ.ਐੱਚ.ਪੀ. ਦੀ ਪਾਵਰ ਅਤੇ 111 ਨਿਊਟਨ ਮੀਟਰ ਦਾ ਟਾਰਕ ਪੈਦਾ ਕਰਦਾ ਹੈ। ਇਸ ਇੰਜਣ ਨੂੰ 6 ਸਪੀਡ ਗਿਅਰਬਾਕਸ ਨਾਲ ਜੋੜਿਆ ਗਿਆ ਹੈ।

4.3 ਇੰਚ ਦਾ ਕਲਰ-ਟੀ.ਐੱਫ.ਟੀ. ਇੰਸਟਰੂਮੈਂਟ ਕੰਸੋਲ
ਇਸ ਬਾਈਕ ’ਚ 4.3 ਇੰਚ ਦਾ ਕਲਰ-ਟੀ.ਐੱਫ.ਟੀ. ਇੰਸਟਰੂਮੈਂਟ ਕੰਸੋਲ ਲੱਗਾ ਹੈ ਜੋ ਬਲੂਟੂਥ ਕੁਨੈਕਟੀਵਿਟੀ ਨੂੰ ਵੀ ਸੁਪੋਰਟ ਕਰੇਗਾ। ਯਾਨੀ ਚਾਲਕ ਰਾਈਡਿਓਲੋਜੀ ਐਪ ਜ਼ਰੀਏ ਫੋਨ ਨੂੰ ਇਸ ਨਾਲ ਕੁਨੈਕਟ ਕਰਕੇ ਰਸਤੇ ਦਾ ਅਸਾਨੀ ਨਾਲ ਪਤਾ ਲਗਾ ਸਕਦਾ ਹੈ। 

ਬਾਈਕ ’ਚ ਕੀਤੇ ਗਏ ਬਦਲਾਅ
1. ਕਾਵਾਸਾਕੀ ਨਿੰਜ਼ਾ 1000 ਐੱਸ ਐਕਸ ਬੀ.ਐੱਸ.-6 ’ਚ ਪੁਰਾਣੇ ਟਵਿਨ ਐਗਜਾਸਟ ਦੀ ਥਾਂ ਨਵਾਂ ਐਗਜਾਸਟ ਲਗਾਇਆ ਗਿਆ ਹੈ। 

2. ਇਸ ਵਿਚ 4-ਵੇਅ ਐਡਜਸਟੇਬਲ ਵਿੰਡ ਸਕਰੀਨ ਲੱਗੀ ਹੈ ਜੋ ਪਹਿਲਾਂ 3-ਵੇਅ ਆਉਂਦੀ ਸੀ।

3. ਇਸ ਦੇ ਸਾਈਡ ਪੈਨਲ ਅਤੇ ਬੇਲੀ ਪੈਨ ਨੂੰ ਵੀ ਅਪਡੇਟ ਕੀਤਾ ਗਿਆ ਹੈ।

4. ਰਾਈਡਰ ਸੀਟ ਨੂੰ ਥੋੜ੍ਹਾ ਚੌੜਾ ਰੱਖਿਆ ਗਿਆ ਹੈ, ਉਥੇ ਹੀ ਰੀਅਰ ਸੀਟ ਨੂੰ ਵੀ ਅਪਡੇਟ ਕੀਤਾ ਗਿਆ ਹੈ।


 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            