ਕੇਸਰ ਦੀ ਫਸਲ ਦੀ ਬੰਪਰ ਉਮੀਦ ਕਰ ਰਹੇ ਹਨ ਕਸ਼ਮੀਰੀ ਕਿਸਾਨ

Saturday, Oct 06, 2018 - 12:27 PM (IST)

ਕੇਸਰ ਦੀ ਫਸਲ ਦੀ ਬੰਪਰ ਉਮੀਦ ਕਰ ਰਹੇ ਹਨ ਕਸ਼ਮੀਰੀ ਕਿਸਾਨ

ਨਵੀਂ ਦਿੱਲੀ—ਸਭ ਤੋਂ ਮਹਿੰਗੇ ਮਸਾਲਿਆਂ 'ਚੋਂ ਇਕ ਕੇਸਰ ਤੋਂ ਇਸ ਮੌਸਮ 'ਚ ਕਸ਼ਮੀਰੀ ਕਿਸਾਨਾਂ ਨੂੰ ਖੁਸ਼ੀ ਦੀ ਉਮੀਦ ਨਜ਼ਰ ਆ ਰਹੀ ਹੈ। ਕਿਉਂਕਿ ਉਹ ਅਨੁਕੂਲ ਮੌਸਮ ਅਤੇ ਖੇਤੀ ਦੇ ਖੇਤਰ 'ਚ ਵਾਧੇ ਦੇ ਕਾਰਨ ਬੰਪਰ ਉਪਜ ਦੀ ਉਮੀਦ ਕਰ ਰਹੇ ਹਨ। 
ਮਾਹਿਰਾਂ ਨੇ ਦੱਸਿਆ ਕਿ ਵਿਸ਼ੇਸ਼ ਰੂਪ ਨਾਲ ਕਸ਼ਮੀਰ 'ਚ ਕੇਸਰ ਉਗਾਉਣ ਵਾਲੇ ਖੇਤਰਾਂ 'ਚ ਸੋਕੇ ਅਤੇ ਸਿੰਚਾਈ ਸੁਵਿਧਾਵਾਂ ਦੇ ਮੱਦੇਨਜ਼ਰ ਪਿਛਲੇ ਸਾਲ 1.5 ਲੱਖ ਰੁਪਏ ਤੋਂ 1.8 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਵੇਚਿਆ ਗਿਆ ਸੀ
ਪਿਛਲੇ ਸਾਲ ਇਸ ਦਾ ਉਤਪਾਦਨ 2 ਤੋਂ 3 ਟਨ ਦੇ ਵਿਚਕਾਰ ਹੋਇਆ ਸੀ ਅਤੇ ਇਸ ਸਾਲ ਅਸੀਂ ਅਨੁਕੂਲ ਮੌਸਮ ਦੀ ਸਥਿਤੀ ਕਾਰਨ ਕਰੀਬ 10 ਟਨ ਦੀ ਉਮੀਦ ਕਰ ਰਹੇ ਹਾਂ। ਸਾਰੇ ਜੰਮੂ-ਕਸ਼ਮੀਰ ਕੇਸਰ ਗਰੋਵਰ ਐਸੋਸੀਏਸ਼ਨ ਦੇ ਪ੍ਰਧਾਨ ਅਬਦੁਲ ਮਜ਼ੀਦ ਵਾਨੀ ਨੇ ਕਿਹਾ ਕਿ ਹਾਲਾਂਕਿ ਆਖਰੀ ਅੰਦਾਜ਼ਾ ਫਸਲ ਦੇ ਸਮੇਂ ਲਗਾਇਆ ਜਾਵੇਗਾ ਜੋ ਇਸ ਮਹੀਨੇ ਦੇ ਅੰਤ ਤੱਕ ਸ਼ੁਰੂ ਹੋਵੇਗਾ। 
ਉਨ੍ਹਾਂ ਨੇ ਕਿਹਾ ਕਿ ਫਸਲ ਦੇ ਤਹਿਤ ਕੁੱਲ ਖੇਤਰ 'ਚ ਵੀ 150 ਹੈਕਟੇਅਰ ਦਾ ਵਾਧਾ ਹੋਇਆ ਹੈ। ਪਿਛਲੇ ਸਾਲ ਖੇਤੀ ਦੇ ਤਹਿਤ ਕੁੱੱਲ ਖੇਤਰ 3,200 ਹੈਕਟੇਅਰ ਸੀ ਅਤੇ ਇਸ ਸਾਲ ਵਧ ਕੇ ਇਹ 3,350 ਤੱਕ ਪਹੁੰਚ ਗਿਆ ਹੈ। 
ਕੇਸਰ ਮਸਾਲਿਆਂ 'ਚੋ ਸਭ ਤੋਂ ਮਹੱਤਵਪੂਰਨ ਵਿਦੇਸ਼ੀ ਮੁਦਰਾ ਕਮਾਈ ਕਰਨ ਵਾਲਿਆਂ 'ਚੋਂ ਇਕ ਹੈ ਅਤੇ 99 ਫੀਸਦੀ ਉਪਜ ਜੰਮੂ-ਕਸ਼ਮੀਰ ਤੋਂ ਆਉਂਦੀ ਹੈ। ਕੇਸਰ ਨੂੰ ਅਮਰੀਕਾ ਅਤੇ ਯੂਰਪੀ ਦੇਸ਼ਾਂ 'ਚ ਨਿਰਯਾਤ ਕੀਤਾ ਜਾਂਦਾ ਹੈ।


Related News