ਜੂਨੀਪਰ ਗ੍ਰੀਨ ਐਨਰਜੀ ਨੇ ਇਕੱਠੇ ਕੀਤੇ 2,039 ਕਰੋੜ ਰੁਪਏ

Wednesday, Jan 07, 2026 - 12:48 AM (IST)

ਜੂਨੀਪਰ ਗ੍ਰੀਨ ਐਨਰਜੀ ਨੇ ਇਕੱਠੇ ਕੀਤੇ 2,039 ਕਰੋੜ ਰੁਪਏ

ਨਵੀਂ ਦਿੱਲੀ, (ਭਾਸ਼ਾ)- ਜੂਨੀਪਰ ਗ੍ਰੀਨ ਐਨਰਜੀ ਨੇ ਐੱਨ. ਏ. ਬੀ. ਐੱਫ. ਆਈ. ਡੀ., ਐੱਚ. ਐੱਸ. ਬੀ. ਸੀ., ਡੀ. ਬੀ. ਐੱਸ., ਬਾਰਕਲੇਜ਼ ਅਤੇ ਅਸੀਮ ਇਨਫ੍ਰਾਸਟਰੱਕਚਰ ਵਰਗੇ ਪ੍ਰਮੁੱਖ ਗਲੋਬਲ ਅਤੇ ਰਾਸ਼ਟਰੀ ਵਿੱਤੀ ਸੰਸਥਾਨਾਂ ਤੋਂ ਕਰਜ਼ਾ ਫੰਡ ਦੇ ਤੌਰ ’ਤੇ 2,039 ਕਰੋੜ ਰੁਪਏ ਇਕੱਠੇ ਕੀਤੇ ਹਨ। ਕੰਪਨੀ ਨੇ ਮੰਗਲਵਾਰ ਨੂੰ ਬਿਆਨ ’ਚ ਕਿਹਾ ਕਿ ਇਸ ਤੋਂ ਇਲਾਵਾ ਜੂਨੀਪਰ ਗ੍ਰੀਨ ਐਨਰਜੀ ਨੇ ਫੈੱਡਰਲ ਬੈਂਕ ਅਤੇ ਐਕਸਿਸ ਬੈਂਕ ਨਾਲ ਆਪਣੀ ਨਾਨ-ਫੰਡ-ਬੇਸਡ ਲਿਮਿਟਜ਼ ਦਾ ਵਿਸਥਾਰ ਕੀਤਾ ਹੈ।

ਜੂਨੀਪਰ ਗ੍ਰੀਨ ਐਨਰਜੀ ਲਿਮਟਿਡ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਉਸ ਨੇ ਜੂਨੀਪਰ ਗ੍ਰੀਨ ਐਨਰਜੀ ਅਤੇ ਉਸ ਦੀਆਂ ਸਹਾਇਕ ਕੰਪਨੀਆਂ ਦੇ ਅਗਲੇ ਨਵਿਆਉਣਯੋਗ ਪ੍ਰਾਜੈਕਟਾਂ ਦੇ ਵਿਕਾਸ ਅਤੇ ਵਿਸਥਾਰ ਲਈ ਬੁਨਿਆਦੀ ਢਾਂਚੇ ਅਤੇ ਵਿਕਾਸ ਫੰਡਾਂ ਲਈ ਰਾਸ਼ਟਰੀ ਬੈਂਕ (ਐੱਨ. ਏ. ਬੀ. ਐੱਫ. ਆਈ. ਡੀ.), ਐੱਚ. ਐੱਸ. ਬੀ. ਸੀ. ਬੈਂਕ, ਡੀ. ਬੀ. ਐੱਸ. ਬੈਂਕ ਇੰਡੀਆ, ਬਾਰਕਲੇਜ਼ ਬੈਂਕ ਅਤੇ ਅਸੀਮ ਇਨਫ੍ਰਾਸਟਰੱਕਚਰ ਫਾਈਨਾਂਸ ਲਿਮਟਿਡ (ਏ. ਆਈ. ਐੱਫ. ਐੱਲ.) ਵਰਗੇ ਵੱਕਾਰੀ ਗਲੋਬਲ ਅਤੇ ਰਾਸ਼ਟਰੀ ਵਿੱਤੀ ਸੰਸਥਾਨਾਂ ਤੋਂ 2,039 ਕਰੋੜ ਰੁਪਏ ਦਾ ਕਰਜ਼ਾ ਫੰਡ ਸਫਲਤਾਪੂਰਵਕ ਹਾਸਲ ਕਰ ਲਿਆ ਹੈ।


author

Rakesh

Content Editor

Related News