ਜੁਲਾਈ ਦੇ ਮਹੀਨੇ ਭਾਰਤੀ ਕੰਪਨੀਆਂ ਦੇ ''ਸੌਦੇ'' 58 ਫ਼ੀਸਦੀ ਵਧ ਕੇ ਹੋਏ 3.1 ਅਰਬ ਡਾਲਰ : ਰਿਪੋਰਟ

08/18/2023 5:38:59 PM

ਮੁੰਬਈ (ਭਾਸ਼ਾ) - ਜੁਲਾਈ ਦੇ ਮਹੀਨੇ ਭਾਰਤੀ ਕੰਪਨੀਆਂ ਦੇ ਸੌਦੇ 58 ਫ਼ੀਸਦੀ ਵੱਧ ਕੇ 3.1 ਅਰਬ ਡਾਲਰ 'ਤੇ ਪਹੁੰਚ ਗਏ ਹਨ। ਅੰਕੜਿਆਂ ਅਨੁਸਾਰ ਇਹ ਉਛਾਲ ਕੁੱਲ ਸੌਦਿਆਂ ਦੀ ਸੰਖਿਆ ਘੱਟਣ ਦੇ ਬਾਵਜੂਦ ਵੱਡੇ ਲੈਣ-ਦੇਣ ਦੇ ਕਾਰਨ ਆਇਆ ਹੈ। ਗ੍ਰਾਂਟ ਥੋਰਨਟਨ ਦੁਆਰਾ ਸੰਕਲਿਤ ਕੀਤੇ ਗਏ ਅੰਕੜਿਆਂ ਅਨੁਸਾਰ ਜੁਲਾਈ 'ਚ 3.1 ਅਰਬ ਡਾਲਰ ਦੇ ਕੁੱਲ 95 ਸੌਦੇ ਹੋਏ ਹਨ। ਗਿਣਤੀ ਦੇ ਹਿਸਾਬ ਨਾਲ ਸੌਦਿਆਂ 'ਚ 46 ਫ਼ੀਸਦੀ ਗਿਰਾਵਟ ਆਈ ਹੈ, ਜਦਕਿ ਕੀਮਤ ਦੇ ਹਿਸਾਬ ਨਾਲ ਇਨ੍ਹਾਂ 'ਚ 58 ਫ਼ੀਸਦੀ ਦਾ ਵਾਧਾ ਹੋਇਆ ਹੈ। 

ਇਹ ਵੀ ਪੜ੍ਹੋ : McDonald's ਤੇ Subway ਮਗਰੋਂ ਟਮਾਟਰਾਂ ਦੀ ਵਧਦੀ ਕੀਮਤ ਨੇ ਚਿੰਤਾ 'ਚ ਪਾਇਆ ਬਰਗਰ ਕਿੰਗ, ਲਿਆ ਇਹ ਫ਼ੈਸਲਾ

ਸਲਾਹਕਾਰ ਕੰਪਨੀ ਦੇ ਇੱਕ ਭਾਈਵਾਲ ਨੇ ਕਿਹਾ ਕਿ ਇਸ ਸਾਲ ਦੀ ਸ਼ੁਰੂਆਤ ਤੋਂ ਹੀ ਹੌਲੀ ਚੱਲ ਰਹੀਆਂ ਸੌਦਾ ਗਤੀਵਿਧੀਆਂ 'ਤੇ ਵਿਸ਼ਵ ਪੱਧਰੀ ਮੰਦੀ ਦਾ ਅਸਰ ਦਿਖ ਰਿਹਾ ਹੈ। ਸੌਦਿਆਂ ਦੇ ਮੁੱਲ 'ਚ ਵਾਧੇ ਨੂੰ ਜਿੱਥੇ ਸੀਮਾ ਪਾਰ ਲੈਣ-ਦੇਣ ਨੇ ਪ੍ਰੇਰਿਤ ਕੀਤਾ ਹੈ, ਉੱਥੇ ਹੀ ਨਿਜੀ ਇਕੁਇਟੀ ਖੇਤਰ 'ਚ ਚੌਕਸੀ ਕਾਰਨ ਕੁੱਲ ਮਾਤਰਾ 'ਚ ਕਮੀ ਆਈ ਹੈ। ਸੌਦੇ ਦੇ ਮੁੱਲ 'ਚ ਇਹ ਉਛਾਲ ਦੋ ਅਰਬ ਡਾਲਰ ਦੇ 29 ਸੌਦਿਆਂ ਦੇ ਕਾਰਨ ਦਰਜ ਕੀਤਾ ਗਿਆ ਹੈ। ਸੂਚਨਾ ਟੈਕਨਾਲੌਜੀ, ਵਾਹਨ, ਪ੍ਰਚੂਨ ਅਤੇ ਨਿਰਮਾਣ ਵਰਗੇ ਰਿਵਾਇਤੀ ਖੇਤਰਾਂ ਵਿੱਚ ਉੱਚੇ ਮੁੱਲਾਂ ਵਾਲੇ ਛੇ ਸੌਦੇ ਹੋਏ ਹਨ। ਸੌਦਿਆਂ ਦੇ ਮੁੱਲ 'ਚ ਪ੍ਰਮੁੱਖ ਯੋਗਦਾਨ ਪ੍ਰੌਕਸਿਮਸ ਓਪਲ ਦੁਆਰਾ ਰੂਟ ਮੋਬਾਇਲ 'ਚ ਨਿਯੰਤ੍ਰਕ ਭਾਵ 58 ਫ਼ੀਸਦੀ ਹਿੱਸੇਦਾਰੀ ਦੀ ਪ੍ਰਾਪਤੀ ਦਾ ਰਿਹਾ ਹੈ। ਇਸ ਸੌਦੇ ਦਾ ਮੁੱਲ 72.1 ਕਰੋੜ ਡਾਲਰ ਦਾ ਰਿਹਾ ਹੈ।

ਇਹ ਵੀ ਪੜ੍ਹੋ : ਟਮਾਟਰ ਦੀਆਂ ਕੀਮਤਾਂ ਨੂੰ ਨੱਥ ਪਾਉਣ ਲਈ ਭਾਰਤ ਦਾ ਅਹਿਮ ਕਦਮ, ਭਲਕੇ ਤੋਂ ਵਿਕਣਗੇ 50 ਰੁ. ਕਿਲੋ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News