JSPL ਨੂੰ RVNL ਤੋਂ 665 ਕਰੋੜ ਰੁਪਏ ਦਾ ਮਿਲਿਆ ਆਰਡਰ

Thursday, May 09, 2019 - 01:15 PM (IST)

ਨਵੀਂ ਦਿੱਲੀ—ਇਸਪਾਤ ਨਿਰਮਾਤਾ ਜਿੰਦਲ ਸਟੀਲ ਐਂਡ ਪਾਵਰ ਲਿਮਟਿਡ (ਜੇ.ਐੱਸ.ਪੀ.ਐੱਲ.) ਨੇ ਵੀਰਵਾਰ ਨੂੰ ਕਿਹਾ ਕਿ ਉਸ ਨੂੰ ਰੇਲ ਵਿਕਾਸ ਨਿਗਮ ਲਿਮਟਿਡ ਵਲੋਂ 89,042 ਟਨ ਰੇਲ ਦੀ ਸਪਲਾਈ ਦਾ 665 ਕਰੋੜ ਰੁਪਏ ਦਾ ਆਰਡਰ ਮਿਲਿਆ ਹੈ। ਕੰਪਨੀ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਗਈ ਜਾਣਕਾਰੀ 'ਚ ਕਿਹਾ ਕਿ ਜੇ.ਐੱਸ.ਪੀ.ਐੱਲ. ਦੇ ਪ੍ਰਬੰਧ ਨਿਰਦੇਸ਼ਕ ਨੌਸ਼ਾਦ ਅਖਤਰ ਅੰਸਾਰੀ ਨੇ ਕਿਹਾ ਕਿ ਇਹ ਆਰਡਰ ਘਰੇਲੂ ਰੇਲ ਖੇਤਰ 'ਚ ਹਾਜ਼ਰੀ ਵਧਾਉਣ ਦੀ ਜੇ.ਐੱਸ.ਪੀ.ਐੱਲ. ਦੀ ਰਣਨੀਤਿਕ ਪ੍ਰਤੀਬੱਧਤਾ ਨੂੰ ਦਿਖਾਉਂਦਾ ਹੈ।


Aarti dhillon

Content Editor

Related News