IT ਸੈਕਟਰ ''ਚ ਚੰਗੇ ਦਿਨਾਂ ਦਾ ਇੰਤਜ਼ਾਰ ਵਧਿਆ, ਜੇਪੀ ਮੋਰਗਨ ਨੇ ਕਿਹਾ ਬਣੀ ਰਹੇਗੀ ਚੁਣੌਤੀ
Saturday, Oct 07, 2023 - 10:22 AM (IST)
ਨਵੀਂ ਦਿੱਲੀ – ਭਾਰਤੀ ਸੂਚਨਾ ਤਕਨਾਲੋਜੀ (ਆਈ. ਟੀ.) ਖੇਤਰ ਦਾ ਬੁਰਾ ਦੌਰ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਵਿੱਤੀ ਸੇਵਾ ਮੁਹੱਈਆ ਕਰਵਾਉਣ ਵਾਲੀ ਕੰਪਨੀ ਜੇ. ਪੀ. ਮਾਰਗਨ ਨੇ ਆਈ. ਟੀ. ਸੈਕਟਰ ਨੂੰ ਲੈ ਕੇ ਆਊਟਲੁੱਕ ਜਾਰੀ ਕੀਤਾ ਹੈ। ਜੇ. ਪੀ. ਮਾਰਗਨ ਨੇ ਆਈ. ਟੀ. ਕੰਪਨੀਆਂ ਦੀ ਦੂਜੀ ਤਿਮਾਹੀ ਦੇ ਨਤੀਜਿਆਂ ਤੋਂ ਪਹਿਲਾਂ ਕਿਹਾ ਕਿ ਇਸ ਸੈਕਟਰ ’ਚ ਚੁਣੌਤੀ ਬਣੀ ਰਹੇਗੀ। ਜੇ. ਪੀ. ਮਾਰਗਨ ਦੇ ਵਿਸ਼ਲੇਸ਼ਕਾਂ ਨੇ ਕਿਹਾ ਕਿ ਅਸੀਂ ਇਸ ਖੇਤਰ ’ਤੇ ਨਾਂਹਪੱਖੀ ਬਣੇ ਹੋਏ ਹਾਂ ਕਿਉਂਕਿ ਅਸੀਂ ਆਪਣੇ ਹਾਲ ਹੀ ਦੇ ਸਰਵੇ ਵਿਚ ਮੰਗ ’ਚ ਚੰਗਾ ਵਾਧਾ ਨਹੀਂ ਦੇਖਿਆ ਹੈ। ਸਾਨੂੰ ਲਗਦਾ ਹੈ ਕਿ ਦੂਜੀ ਤਿਮਾਹੀ ’ਚ ਕੰਪਨੀਆਂ ਦੇ ਨਤੀਜੇ ਚੰਗੇ ਨਹੀਂ ਦੇਖਣ ਨੂੰ ਮਿਲਣਗੇ।
ਇਹ ਵੀ ਪੜ੍ਹੋ : Coca-Cola ਦੀ ਵੱਡੀ ਪਹਿਲਕਦਮੀ, ਲਾਂਚ ਕੀਤੀ 100% ਰੀਸਾਈਕਲ ਯੋਗ PET ਬੋਤਲ
ਇਹ ਵੀ ਪੜ੍ਹੋ : ਪ੍ਰਧਾਨ ਮੰਤਰੀ ਕਿਸਾਨ ਯੋਜਨਾ ਤਹਿਤ ਮਿਲਣਗੇ 8000 ਰੁਪਏ! ਜਲਦ ਹੀ ਹੋ ਸਕਦਾ ਹੈ ਐਲਾਨ
ਵਿਸ਼ਲੇਸ਼ਕਾਂ ਨੇ ਕਿਹਾ ਕਿ ਇੰਫੋਸਿਸ, ਟੀ. ਸੀ. ਐੱਸ., ਵਿਪਰੋ ਅਤੇ ਐੱਚ. ਸੀ. ਐੱਲ. ਟੈੱਕ ਸਮੇਤ ਕਈ ਭਾਰਤੀ ਆਈ. ਟੀ. ਕੰਪਨਆਂ ਨੇ ਪਹਿਲਾਂ ਹੀ ਦੱਸ ਦਿੱਤਾ ਹੈ ਕਿ ਉਨ੍ਹਾਂ ਦੇ ਜ਼ਿਆਦਾਤਰ ਗਾਹਕ ਅਮਰੀਕਾ ਤੋਂ ਹਨ। ਅਮਰੀਕਾ ਸਮੇਤ ਯੂਰਪੀ ਦੇਸ਼ਾਂ ਵਿਚ ਮੰਦੀ ਕਾਰਨ ਆਈ. ਟੀ. ਸੇਵਾ ਲੈਣ ਵਾਲੀਆਂ ਕੰਪਨੀਆਂ ਆਪਣਾ ਖਰਚਾ ਘੱਟ ਕਰ ਰਹੀਆਂ ਹਨ। ਇਸ ਦੇ ਨਾਲ ਹੀ ਉਹ ਕਾਂਟ੍ਰੈਕਟ ਵੀ ਰੱਦ ਕਰ ਰਹੇ ਹਨ ਕਿਉਂਕਿ ਆਰਥਿਕ ਵਿਕਾਸ ਦੀ ਦਰ ਹੌਲੀ ਹੋ ਗਈ ਹੈ ਅਤੇ ਲੰਬੇ ਸਮੇਂ ਤੱਕ ਵਿਆਜ ਦਰਾਂ ਉੱਚੀਆਂ ਰਹਿਣ ਦਾ ਖਦਸ਼ਾ ਹੈ।
ਇਹ ਵੀ ਪੜ੍ਹੋ : ਦੀਵਾਲੀ ਤੋਂ ਪਹਿਲਾਂ ਕਿਸਾਨਾਂ ਨੂੰ ਮਿਲੇਗਾ ਤੋਹਫਾ, ਫਸਲਾਂ ਦੀ MSP ’ਚ ਹੋ ਸਕਦੈ ਵਾਧਾ
ਇਹ ਵੀ ਪੜ੍ਹੋ : ਲੁਲੂ ਗਰੁੱਪ ਦੇ ਚੇਅਰਮੈਨ ਨੇ ਕੀਤੀ PM ਮੋਦੀ ਦੀ ਤਾਰੀਫ਼, ਕਿਹਾ-ਵਿਸ਼ਵ ਸ਼ਕਤੀ ਬਣ ਰਿਹੈ ਭਾਰਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8