JP ਐਸੋਸੀਏਟਸ ਦੇ CEO ਨੂੰ ਜਾਲਸਾਜ਼ੀ ਦੇ ਦੋਸ਼ ''ਚ ਸੰਮਨ

11/01/2018 3:13:05 PM

ਨਵੀਂ ਦਿੱਲੀ—ਰੀਅਲ ਅਸਟੇਟ ਦੇ ਕਾਰੋਬਾਰ ਨਾਲ ਜੁੜੀ ਇਕ ਹੋਰ ਵੱਡੀ ਕੰਪਨੀ ਅਤੇ ਉਸ ਦੇ ਮਾਲਕ ਦੋਸ਼ਾਂ ਦੇ ਘੇਰੇ 'ਚ ਹਨ। ਅਦਾਲਤ ਨੇ ਜੇ.ਪੀ. ਐਸੋਸੀਏਟਸ ਦੇ ਸੀ.ਈ.ਓ. ਮਨੋਜ਼ ਗੌਡ ਨੂੰ ਇਕ ਉਪਭੋਗਤਾ ਦੇ ਨਾਲ ਜਾਲਸਾਜ਼ੀ ਦੇ ਦੋਸ਼ਾਂ 'ਚ ਸੰਮਨ ਭੇਜਿਆ ਹੈ। ਮੈਟਰੋਪੋਲੀਟਨ ਮੈਜਿਸਟ੍ਰੇਟ ਅੰਜਨੀ ਮਹਾਜਨ ਨੇ ਜੈਪ੍ਰਕਾਸ਼ ਐਸੋਸੀਏਟਸ ਨੂੰ ਉਸ ਦੇ ਐੱਮ.ਡੀ./ਸੀ.ਈ.ਓ. ਦੇ ਰਾਹੀਂ ਅਤੇ ਸੰਬੰਧਤ ਕੰਪਨੀ ਦੇ ਸੀ.ਈ.ਓ. ਮਨੋਜ ਗੌਡ ਨੂੰ ਸੰਮਨ ਕਰਦੇ ਹੋਏ ਉਨ੍ਹਾਂ ਨੂੰ ਆਈ.ਪੀ.ਸੀ. ਦੇ ਤਹਿਤ   ਦੇ ਦੋਸ਼ਾਂ ਦਾ ਜਵਾਬ ਦੇਣ ਦਾ ਆਦੇਸ਼ ਦਿੱਤਾ ਹੈ। ਇਸ ਮਾਮਲੇ 'ਚ ਅਗਲੀ ਸੁਣਵਾਈ 6 ਦਸੰਬਰ ਨੂੰ ਹੋਵੇਗੀ।असोसिएट्स के सीईओ को जालसाजी के आरोप में समन   जेपी असोसिएट्स ਅਦਾਲਤ ਨੇ ਕਿਹਾ ਕਿ ਸ਼ਿਕਾਇਤਕਰਤਾ ਵਲੋਂ ਲਗਾਏ ਗਏ ਦੋਸ਼ਾਂ ਨੂੰ ਦੇਖਣ ਅਤੇ ਉਸ ਦੇ ਵਲੋਂ ਆਪਣੇ ਦੋਸ਼ਾਂ ਦੇ ਸੰਬੰਧ 'ਚ ਪੇਸ਼ ਕੀਤੇ ਗਏ ਗਵਾਹਾਂ ਨੂੰ ਸੁਣਨ ਤੋਂ ਜ਼ਾਹਿਰ ਹੈ ਕਿ ਕਥਿਤ ਦੋਸ਼ੀਆਂ ਨੇ ਦਸਤਾਵੇਜ਼ਾਂ 'ਤੇ ਸ਼ਿਕਾਇਤਕਰਤਾ ਦੇ ਜਾਲੀ ਸਾਈਨ ਕੀਤੇ, ਫਰਜ਼ੀ ਦਸਤਾਵੇਜ਼ਾਂ ਨੂੰ ਅਸਲੀ ਦੱਸ ਕੇ ਪੇਸ਼ ਕਰਨ ਦੇ ਇਰਾਦੇ ਨਾਲ ਉਨ੍ਹਾਂ ਨੂੰ ਕੋਲ ਰੱਖਿਆ ਅਤੇ ਇਹ ਜਾਣਦੇ ਹੋਏ ਕਿ ਉਹ ਦਸਤਾਵੇਜ਼ ਜਾਲੀ ਹਨ, ਉਨ੍ਹਾਂ ਨੂੰ ਅਸਲੀ ਦੱਸ ਕੇ ਪੇਸ਼ ਕੀਤਾ।  
ਹਾਲਾਂਕਿ ਅਦਾਲਤ ਨੇ ਅਧਿਕਾਰ ਖੇਤਰ ਦੇ ਕਾਰਨ ਉਨ੍ਹਾਂ ਦੇ ਖਿਲਾਫ ਧੋਖਾਧੜੀ ਦੇ ਦੋਸ਼ਾਂ 'ਤੇ ਫੈਸਲਾ ਨਹੀਂ ਲਿਆ। ਜੇ.ਪੀ.ਐਸੋਸੀਏਸ਼ਨ ਨਾਲ ਜੁੜੇ ਸਨੀ ਗੌਡ, ਪਕੰਜ ਗੌਡ, ਸੁਨੀਲ ਸ਼ਰਮਾ ਅਤੇ ਜੇ.ਪੀ.ਇੰਫਰਾਟੈੱਕ ਲਿਮਟਿਡ ਦੇ ਖਿਲਾਫ ਮਾਮਲੇ 'ਚ ਕੋਈ ਸਿੱਧਾ ਦੋਸ਼ ਨਾ ਮਿਲਣ 'ਤੇ ਅਦਾਲਤ ਨੇ ਉਨ੍ਹਾਂ ਦੇ ਖਿਲਾਫ ਕੋਈ ਆਦੇਸ਼ ਜਾਰੀ ਕਰਨ ਤੋਂ ਮਨ੍ਹਾ ਕਰ ਦਿੱਤਾ। ਅਦਾਲਤ ਨੇ ਸੰਜੇ ਮਿੱਤਲ ਦੀ ਪਟੀਸ਼ਨ 'ਤੇ ਇਹ ਆਦੇਸ਼ ਸੁਣਾਇਆ। 
 


Related News