JLR ਦੀ ਵਿਕਰੀ ਜੂਨ ''ਚ 9.6 ਫੀਸਦੀ ਘਟੀ
Thursday, Jul 11, 2019 - 11:23 AM (IST)

ਨਵੀਂ ਦਿੱਲੀ—ਟਾਟਾ ਮੋਟਰਸ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਦੀ ਬ੍ਰਿਟਿਸ਼ ਸਬਸਿਡੀ ਜੈਗੁਆਰ ਲੈਂਡ ਰੋਵਰ ਵਿਕਰੀ ਜੂਨ 'ਚ 9.6 ਫੀਸਦੀ ਘਟ ਕੇ 47,060 ਇਕਾਈਆਂ 'ਤੇ ਰਹੀ। ਟਾਟਾ ਮੋਟਰਸ ਨੇ ਸ਼ੇਅਰ ਬਾਜ਼ਾਰਾਂ ਨੂੰ ਜਾਣਕਾਰੀ ਦਿੱਤੀ ਹੈ ਕਿ ਜੈਗੁਆਰ ਬ੍ਰਾਂਡ ਦੀ ਵਿਕਰੀ ਜੂਨ 'ਚ ਪਿਛਲੇ ਸਾਲ ਦੇ ਇਸ ਮਹੀਨੇ ਦੀ ਤੁਲਨਾ 'ਚ 8.5 ਫੀਸਦੀ ਘਟ ਕੇ 14,933 ਇਕਾਈਆਂ 'ਤੇ ਰਹੀ। ਕੰਪਨੀ ਨੇ ਦੱਸਿਆ ਕਿ ਪਿਛਲੇ ਮਹੀਨੇ 'ਚ ਲੈਂਡ ਰੋਵਰ ਬ੍ਰਾਂਡ ਦੇ 32,127 ਵਾਹਨ ਵਿਕੇ। ਇਹ ਪਿਛਲੇ ਸਾਲ ਜੂਨ ਦੇ ਮੁਕਾਬਲੇ 10.1 ਫੀਸਦੀ ਘਟ ਹੈ। ਕੰਪਨੀ ਨੇ ਕਿਹਾ ਕਿ ਬ੍ਰਿਟੇਨ 'ਚ ਕੰਪਨੀ ਦੇ ਵਾਹਨਾਂ ਦੀ ਖੁਦਰਾ ਵਿਕਰੀ 4.6 ਫੀਸਦੀ ਵਧੀ ਹੈ ਪਰ ਉੱਤਰੀ ਅਮਰੀਕਾ (-9 ਫੀਸਦੀ), ਯੂਰਪ (-11.7 ਫੀਸਦੀ), ਚੀਨ (-12.3 ਫੀਸਦੀ) ਅਤੇ ਹੋਰ ਵਿਦੇਸ਼ੀ ਬਾਜ਼ਾਰਾਂ 'ਚ (-18.6 ਫੀਸਦੀ) ਅਤੇ ਉਦਯੋਗ ਦੀ ਕਮਜ਼ੋਰ ਸਥਿਤੀ ਦੇ ਕਾਰਨ ਵਿਕਰੀ 'ਚ ਕਮੀ ਦਰਜ ਕੀਤੀ ਗਈ ਹੈ।