ਡਾਊਨਲੋਡ ਸਪੀਡ ’ਚ ਜੀਓ 4ਜੀ ਚਾਰਟ ; ਏਅਰਟੈੱਲ, Vi ਨੇ ਪਾੜੇ ਨੂੰ ਘਟਾਇਆ : ਟ੍ਰਾਈ
Thursday, Nov 18, 2021 - 10:58 AM (IST)
 
            
            ਨਵੀਂ ਦਿੱਲੀ,(ਭਾਸ਼ਾ)– ਰਿਲਾਇੰਸ ਜੀਓ ਨੇ ਅਕਤੂਬਰ ’ਚ 4ਜੀ ਸੇਵਾ ਪ੍ਰੋਵਾਈਡਰਾਂ ਦਰਮਿਆਨ ਸਭ ਤੋਂ ਵੱਧ ਔਸਤ ਡਾਟਾ ਡਾਊਨਲੋਡ ਸਪੀਡ 21.9 ਮੈਗਾਬਾਈਟ ਪ੍ਰਤੀ ਸਕਿੰਟ ਨਾਲ ਆਪਣਾ ਚੋਟੀ ਦਾ ਸਥਾਨ ਬਰਕਰਾਰ ਰੱਖਿਆ ਹੈ। ਭਾਰਤੀ ਦੂਰਸੰਚਾਰ ਰੈਗੂਲੇਟਰ ਅਥਾਰਿਟੀ (ਟ੍ਰਾਈ) ਵਲੋਂ ਪ੍ਰਕਾਸ਼ਿਤ ਤਾਜ਼ਾ ਅੰਕੜਿਆਂ ਮੁਤਾਬਕ ਇਹ ਜਾਣਕਾਰੀ ਸਾਹਮਣੇ ਆਈ ਹੈ। 4ਜੀ ਡਾਟਾ ਡਾਊਨਲੋਡ ਸਪੀਡ ’ਚ ਮਾਮੂਲੀ ਗਿਰਾਵਟ ਤੋਂ ਬਾਅਦ ਅਕਤੂਬਰ ’ਚ ਜੀਓ ਨੈੱਟਵਰਕ ਨੇ ਜੂਨ ’ਚ ਦਰਜ ਕੀਤੀ ਗਈ 21.9 ਐੱਮ. ਬੀ. ਪੀ. ਐੱਸ. ਦੀ ਸਪੀਡ ਦੇ ਪੱਧਰ ਨੂੰ ਮੁੜ ਹਾਸਲ ਕਰ ਲਿਆ, ਜਦ ਕਿ ਏਅਰਟੈੱਲ ਅਤੇ ਵੋਡਾਫੋਨ ਆਈਡੀਆ ਲਿਮਟਿਡ (ਵੀ. ਆਈ. ਐੱਲ.) ਨੇ ਡਾਟਾ ਡਾਊਨਲੋਡ ਰਫਤਾਰ ’ਚ ਲਗਭਗ ਢਾਈ ਗੁਣਾ ਵਾਧਾ ਦਰਜ ਕੀਤਾ।
ਇਹ ਵੀ ਪੜ੍ਹੋ– ਜੀਓ 4ਜੀ ਡਾਊਨਲੋਡ ਸਪੀਡ ’ਚ ਕਾਫੀ ਅੱਗੇ, ਅਪਲੋਡ ’ਚ ਵੋਡਾ-ਆਈਡੀਆ ਨੰਬਰ ਵਨ
ਏਅਰਟੈੱਲ ਦੀ 4ਜੀ ਡਾਟਾ ਡਾਊਨਲੋਡ ਸਪੀਡ ਅਕਤੂਬਰ ’ਚ ਵਧ ਕੇ 13.2 ਐੱਮ. ਬੀ. ਪੀ.ਐੱਸ. ਹੋ ਗਈ ਜੋ ਜੂਨ ’ਚ 5 ਐੱਮ. ਬੀ. ਪੀ. ਐੱਸ. ਸੀ ਅਤੇ ਵੀ. ਆਈ. ਐੱਲ. ਦੀ 4ਜੀ ਸਪੀਡ ਪੰਜ ਮਹੀਨਿਆਂ ਦੌਰਾਨ 6.5 ਐੱਮ. ਬੀ. ਪੀ.ਐੱਸ. ਤੋਂ ਵਧ ਕੇ 15.6 ਐੱਮ. ਬੀ. ਪੀ. ਐੱਸ. ਹੋ ਗਈ। ਵੀ. ਆਈ. ਐੱਲ. ਨੇ ਅਕਤੂਬਰ ’ਚ 4ਜੀ ਡਾਟਾ ਅਪਲੋਡ ਰਫਤਾਰ ਦੇ ਮਾਮਲਿਆਂ ’ਚ ਆਪਣਾ ਚੋਟੀ ਦਾ ਸਥਾਨ ਬਣਾਈ ਰੱਖਿਆ।
ਕੰਪਨੀ ਦੇ ਨੈੱਟਵਰਕ ਨੇ 7.6 ਐੱਮ. ਬੀ. ਪੀ. ਐੱਸ. ਦੀ ਅਪਲੋਡ ਸਪੀਡ ਦਰਜ ਕੀਤੀ ਜੋ ਪਿਛਲੇ ਪੰਜ ਮਹੀਨਿਆਂ ’ਚ ਸਭ ਤੋਂ ਵੱਧ ਹੈ। ਇਸ ਤਰ੍ਹਾਂ ਏਅਰਟੈੱਲ ਅਤੇ ਜੀਓ ਨੈੱਟਵਰਕ ਨੇ ਵੀ ਅਕਤੂਬਰ ’ਚ ਆਪਣੀ ਪੰਜ ਮਹੀਨਿਆਂ ਦੀ ਸਭ ਤੋਂ ਵੱਧ ਕ੍ਰਮਵਾਰ : 5.2 ਐੱਮ. ਬੀ. ਪੀ. ਐੱਸ. ਅਤੇ 6.4 ਐੱਮ. ਬੀ. ਪੀ. ਐੱਸ. 4ਜੀ ਡਾਟਾ ਅਪਲੋਡ ਸਪੀਡ ਦਰਜ ਕੀਤੀ।
ਇਹ ਵੀ ਪੜ੍ਹੋ– Airtel ਨੇ ਗਾਹਕਾਂ ਨੂੰ ਦਿੱਤਾ ਤੋਹਫਾ, ਇਸ ਪਲਾਨ ’ਚ ਹੁਣ ਮਿਲੇਗਾ ਪਹਿਲਾਂ ਨਾਲੋਂ ਜ਼ਿਆਦਾ ਡਾਟਾ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            