ਪੰਜਾਬ ’ਚ ਲਾਕਡਾਊਨ ’ਚ ਵੀ ਜੀਓ ਦੀ ਬਾਦਸ਼ਾਹਤ ਬਰਕਰਾਰ, ਕਰੀਬ 2.5 ਲੱਖ ਨਵੇਂ ਗਾਹਕ ਜੋੜੇ
Sunday, Aug 30, 2020 - 04:31 PM (IST)
ਚੰਡੀਗੜ੍ਹ/ਜਲੰਧਰ(ਬਿ.ਡੈ.) – ਪੰਜਾਬ ’ਚ ਲਾਕਡਾਊਨ ਦਰਮਿਆਨ ਜਦੋਂ ਜ਼ਿਆਦਾਤਰ ਲੋਕ ਘਰ ਤੋਂ ਹੀ ਪੜ੍ਹਾਈ ਅਤੇ ਆਫਿਸ ਦਾ ਕੰਮ ਕਰ ਰਹੇ ਹਨ, ਇਸ ਦਰਮਿਆਨ ਜੀਓ ਆਪਣੇ ਸਭ ਤੋਂ ਤੇਜ਼ ਅਤੇ ਭਰੋਸੇਮੰਦ 4ਜੀ ਨੈੱਟਵਰਕ ਕਾਰਣ ਖਾਸ ਤੌਰ ’ਤੇ ਨੌਜਵਾਨਾਂ ’ਚ ਸਮਾਰਟਫੋਨਸ ਲਈ ਪਹਿਲੀ ਪਸੰਦ ਬਣ ਗਿਆ ਹੈ।
ਪੰਜਾਬ ’ਚ ਆਪਣੇ ਸਭ ਤੋਂ ਵਿਸ਼ਾਲ ਅਤੇ ਤੇਜ਼ ਨੈੱਟਵਰਕ ਦੇ ਦਮ ’ਤੇ ਜੀਓ ਨੇ ਲਾਕਡਾਊਨ ਦੇ 3 ਮਹੀਨੇ, ਯਾਨੀ ਮਾਰਚ, ਅਪ੍ਰੈਲ ਅਤੇ ਮਈ 2020 ’ਚ ਵੀ ਆਪਣੀ ਬਾਦਸ਼ਾਹਤ ਨੂੰ ਬਰਕਰਾਰ ਰੱਖਿਆ ਅਤੇ ਲੋਕਾਂ ਦੇ ਭਰੋਸੇ ’ਤੇ ਖਰਾ ਉਤਰਿਆ ਹੈ।
ਟਰਾਈ ਦੀ ਨਵੀਂ ਰਿਪੋਰਟ ਮੁਤਾਬਕ ਇਸ ਦੌਰਾਨ ਜੀਓ ਨੇ ਕਰੀਬ 2.5 ਲੱਖ ਨਵੇਂ ਗਾਹਕ ਜੋੜੇ ਹਨ, ਉਥੇ ਹੀ ਇਸ ਦੌਰਾਨ ਵੋਡਾ-ਆਈਡੀਆ ਨੇ ਕਰੀਬ 5.5 ਲੱਖ ਗਾਹਕ ਗੁਆਏ ਹਨ ਅਤੇ ਭਾਰਤੀ ਏਅਰਟੈਲ ਨੇ ਕਰੀਬ 4 ਲੱਖ ਗਾਹਕ ਗੁਆ ਦਿੱਤੇ ਹਨ। ਪੰਜਾਬ ਸਰਕਲ ’ਚ ਪੰਜਾਬ ਦੇ ਨਾਲ ਚੰਡੀਗੜ੍ਹ ਅਤੇ ਪੰਚਕੂਲਾ ਵੀ ਸ਼ਾਮਲ ਹਨ।
ਇਹ ਵੀ ਪੜ੍ਹੋ: 500 ਰੁਪਏ ਸਸਤਾ ਸਿਲੰਡਰ ਭਰਾਉਣ ਦਾ ਮੌਕਾ, ਇਹ ਕੰਪਨੀ ਦੇਵੇਗੀ ਕੈਸ਼ਬੈਕ
ਟਰਾਈ ਦੀ ਰਿਪੋਰਟ ਮੁਤਾਬਕ 31 ਮਈ 2020 ਤੱਕ ਜੀਓ ਪੰਜਾਬ ’ਚ 1.39 ਕਰੋੜ ਗਾਹਕਾਂ ਅਤੇ 36 ਫੀਸਦੀ ਦੇ ਵਿਸ਼ਾਲ ਕਸਟਮਰ ਮਾਰਕੀਟ ਸ਼ੇਅਰ (ਸੀ. ਐੱਮ. ਐੱਸ.) ਨਾਲ ਸਭ ਤੋਂ ਪਸੰਦੀਦਾ ਅਤੇ ਮੋਹਰੀ ਟੈਲੀਕਾਮ ਆਪ੍ਰੇਟਰ ਹੈ। ਸੂਤਰਾਂ ਮੁਤਾਬਕ ਪੰਜਾਬ ’ਚ ਜੀਓ ਦੀ ਤੇਜ਼ ਗ੍ਰੋਥ ’ਚ ਯੋਗਦਾਨ ਦੇਣ ਵਾਲਾ ਇਕ ਪ੍ਰਮੁੱਖ ਕਾਰਕ ਇਸ ਦਾ ਮਜ਼ਬੂਤ ਅਤੇ ਸਭ ਤੋਂ ਵੱਡਾ ਟੂ4ਜੀ ਨੈੱਟਵਰਕ ਹੈ। ਇਹ ਸੂਬੇ ’ਚ ਪਾਰੰਪਰਿਕ 2ਜੀ, 3ਜੀ ਅਤੇ 4ਜੀ ਨੈੱਟਵਰਕ ਤੋਂ ਵੀ ਵੱਡਾ ਹੈ ਅਤੇ ਪੰਜਾਬ ਦੇ ਕੁਲ ਡਾਟਾ ਟ੍ਰੈਫਿਕ ਦਾ ਦੋ ਤਿਹਾਈ ਤੋਂ ਵੱਧ ਖਪਤ ਕਰਦਾ ਹੈ।
ਬਿਹਤਰੀਨ ਗੁਣਵੱਤਾ ਵਾਲੇ ਡਾਟਾ ਪ੍ਰਦਾਨ ਕਰਨ ਦੇ ਆਪਣੇ ਵਾਅਦੇ ’ਤੇ ਕਾਇਮ ਰਹਿੰਦੇ ਹੋਏ ਜੀਓ ਨੇ ਲਾਕਡਾਊਨ ’ਚ ਵੀ ਲਗਾਤਾਰ ਪੰਜਾਬ ’ਚ ਸਭ ਤੋਂ ਤੇਜ਼ 4ਜੀ ਦੂਰਸੰਚਾਰ ਨੈੱਟਵਰਕ ਦੇ ਤੌਰ ’ਤੇ ਸਫਲਤਾ ਪ੍ਰਾਪਤ ਕੀਤੀ ਹੈ। ਜੀਓ ਪੰਜਾਬ ਦੇ ਸਾਰੇ 22 ਜ਼ਿਲਿਆਂ ਨੂੰ ਜੋੜਨ ਵਾਲਾ ਇਕੋ-ਇਕ ਟੂ 4ਜੀ ਨੈੱਟਵਰਕ ਹੈ, ਜਿਸ ’ਚ 79 ਤਹਿਸੀਲ, 82 ਉਪ-ਤਹਿਸੀਲ ਅਤੇ 12500 ਤੋਂ ਵੱਧ ਪਿੰਡ ਸ਼ਾਮਲ ਹਨ। ਪੰਜਾਬ ’ਚ ਜੀਓ ਦੇ ਮਾਰਕੀਟ ਲੀਡਰ ਹੋਣ ਲਈ ਇਕ ਹੋਰ ਅਹਿਮ ਕਾਰਣ ਨੌਜਵਾਨਾਂ ’ਚ ਇਸ ਦੀ ਬਹੁਤ ਜ਼ਿਆਦਾ ਪ੍ਰਵਾਨਗੀ ਹੈ।
ਇਹ ਵੀ ਪੜ੍ਹੋ: ਜੇਕਰ ਖੁੱਲ੍ਹੇ ਪੈਸਿਆਂ ਦੀ ਬਜਾਏ ਬੱਸ-ਰੇਲ 'ਚ ਮਿਲਦੀ ਹੈ ਟੌਫ਼ੀ ਤਾਂ ਇੱਥੇ ਕਰੋ ਸ਼ਿਕਾਇਤ
ਇਹ ਵੀ ਪੜ੍ਹੋ: ਭਾਰਤ ਨੇ ਰਚਿਆ ਇਕ ਹੋਰ ਇਤਿਹਾਸ , ਵਿਸ਼ਵ ਦਾ 5 ਵਾਂ ਸਭ ਤੋਂ ਵੱਡਾ ਸ਼ਹਿਦ ਉਤਪਾਦਕ ਦੇਸ਼ ਬਣਿਆ