ਜੀਓ 4ਜੀ ਡਾਊਨਲੋਡ ਸਪੀਡ ’ਚ ਕਾਫੀ ਅੱਗੇ, ਅਪਲੋਡ ’ਚ ਵੋਡਾ-ਆਈਡੀਆ ਨੰਬਰ ਵਨ
Tuesday, Nov 16, 2021 - 10:54 AM (IST)
 
            
            ਨਵੀਂ ਦਿੱਲੀ– ਰਿਲਾਇੰਸ ਉਦਯੋਗ ਸਮੂਹ ਦੀ ਰਿਲਾਇੰਸ ਜੀਓ 21.9 ਐੱਮ. ਬੀ. ਪੀ. ਐੱਸ. ਦੀ 4ਜੀ ਡਾਊਨਲੋਡ ਸਪੀਡ ਨਾਲ ਇਕ ਵਾਰ ਮੁੜ 4ਜੀ ਡਾਊਨਲੋਡ ਸਪੀਡ ਦੇ ਮਾਮਲੇ ’ਚ ਸੇਵਾ ਪ੍ਰੋਵਾਈਡਰਾਂ ਦਰਮਿਆਨ ਅਕਤੂਬਰ 2021 ’ਚ ਪਹਿਲੇ ਨੰਬਰ ’ਤੇ ਰਹੀ। ਅਕਤੂਬਰ ਦੇ ਅੰਕੜਿਆਂ ਦੇ ਟੈਲੀਕਾਮ ਖੇਤਰ ਦੀਆਂ ਨਿੱਜੀ ਖੇਤਰ ਦੀਆਂ ਪ੍ਰਮੁੱਖ ਤਿੰਨਾਂ ਕੰਪਨੀਆਂ ਜੀਓ, ਵੋਡਾਫੋਨ ਆਈਡੀਆ ਅਤੇ ਏਅਰਟੈੱਲ ਦੀ 4ਜੀ ਡਾਊਨਲੋਡ ਸਪੀਡ ’ਚ ਵਾਧਾ ਦਰਜ ਕੀਤਾ ਗਿਆ ਹੈ ਪਰ ਜੀਓ ਬਾਕੀ ਦੋ ਦੀ ਤੁਲਨਾ ’ਚ ਬਹੁਤ ਅੱਗੇ ਹੈ।
ਇਹ ਵੀ ਪੜ੍ਹੋ– 63 ਲੱਖ ਰੁਪਏ ’ਚ ਵਿਕਿਆ ਇਹ ਪੁਰਾਣਾ iPhone, ਕਾਰਨ ਜਾਣ ਹੋ ਜਾਓਗੇ ਹੈਰਾਨ
ਭਾਰਤੀ ਦੂਰਸੰਚਾਰ ਰੈਗੂਲੇਟਰ ਅਥਾਰਿਟੀ (ਟ੍ਰਾਈ) ਵਲੋਂ ਜਾਰੀ ਅਕਤੂਬਰ ਮਹੀਨੇ ਦੇ ਅੰਕੜਿਆਂ ਮੁਤਾਬਕ ਜੀਓ ਦੀ ਔਸਤ 4ਜੀ ਡਾਊਨਲੋਡ ਸਪੀਡ 21.9 ਐੱਮ. ਬੀ. ਪੀ. ਐੱਸ. ਮਾਪੀ ਗਈ। ਸਤੰਬਰ ਮਹੀਨੇ ਦੇ 20.9 ਐੱਮ. ਬੀ. ਪੀ. ਐੱਸ. ਦੇ ਮੁਕਾਬਲੇ ਇਸ ’ਚ ਇਕ ਐੱਮ. ਬੀ. ਪੀ. ਐੱਸ. ਦੀ ਤੇਜ਼ੀ ਨਜ਼ਰ ਆਈ। ਟ੍ਰਾਈ ਦੇ ਅੰਕੜਿਆਂ ਮੁਤਾਬਕ ਇਸ ਦੌਰਾਨ ਨਿੱਜੀ ਖੇਤਰ ਦੀਆਂ ਤਿੰਨਾਂ ਪ੍ਰਮੁੱਖ ਕੰਪਨੀਆਂ ਦੀ 4ਜੀ ਨੈੱਟਵਰਕ ਦੀ ਡਾਊਨਲੋਡ ਰਫਤਾਰ ਵਧੀ ਹੈ। ਇਸ ਮਾਮਲੇ ’ਚ ਰਿਲਾਇੰਸ ਜੀਓ ਨੇ ਆਪਣੀ ਮੋਹਰੀ ਸਥਿਤੀ ਬਰਕਰਾਰ ਰੱਖਦੇ ਹੋਏ ਔਸਤ 4ਜੀ ਡਾਊਨਲੋਡ ਸਪੀਡ ਦੇ ਮਾਮਲੇ ’ਚ ਏਅਰਟੈੱਲ ਅਤੇ ਵੀ. ਆਈ. (ਵੋਡਾਫੋਨ-ਆਈਡੀਆ) ਨੂੰ ਵੱਡੇ ਫਰਕ ਨਾਲ ਪਿੱਛੇ ਰੱਖਿਆ ਹੈ। ਅੰਕੜਿਆਂ ਮੁਤਾਬਕ ਸਮੀਖਿਆ ਅਧੀਨ ਮਿਆਦ ’ਚ ਏਅਰਟੈੱਲ ਨੈੱਟਵਰਕ ਦੀ ਡਾਊਨਲੋਡ ਰਫਤਾਰ ਜੀਓ ਦੀ ਤੁਲਨਾ ’ਚ 8.7 ਐੱਮ. ਬੀ. ਪੀ. ਐੱਸ. ਅਤੇ ਵੀ. ਆਈ. ਇੰਡੀਆ ਦੀ ਜੀਓ ਦੀ ਤੁਲਨਾ ’ਚ 6.3 ਐੱਮ. ਬੀ. ਪੀ. ਐੱਸ. ਘੱਟ ਰਹੀ।
ਇਹ ਵੀ ਪੜ੍ਹੋ– ਇੰਟਰਨੈੱਟ ਦੇ ਸਾਈਡ ਇਫੈਕਟ ਜਾਣ ਹੋਵੇਗੇ ਹੈਰਾਨ, ਰੋਜ਼ਾਨਾ ਕਰੀਬ 5 ਘੰਟੇ ਫੋਨ ’ਤੇ ਬਿਤਾ ਰਹੇ ਨੇ ਭਾਰਤੀ
ਅਕਤੂਬਰ ’ਚ ਏਅਰਟੈੱਲ ਨੇ 13.2 ਐੱਮ. ਬੀ. ਪੀ. ਐੱਸ. 4ਜੀ ਡਾਊਨਲੋਡ ਸਪੀਡ ਦਰਜ ਕੀਤੀ ਹੈ। ਸਤੰਬਰ ਦੇ ਮੁਕਾਬਲੇ 1.3 ਐੱਮ. ਬੀ. ਪੀ. ਐੱਸ. ਦਾ ਸੁਧਾਰ ਹੈ। ਇਸ ਦੇ ਬਾਵਜੂਦ ਏਅਰਟੈੱਲ ਕਈ ਮਹੀਨਿਆਂ ਤੋਂ ਤੀਜੇ ਨੰਬਰ ’ਤੇ ਹੈ। ਵੋਡਾਫੋਨ ਅਤੇ ਆਈਡੀਆ ਸੈਲੂਲਰ ਦੇ ਰਲੇਵੇਂ ਤੋਂ ਬਾਅਦ ਮਈ ਮਹੀਨੇ ’ਚ ਟ੍ਰਾਈ ਨੇ ਦੋਹਾਂ ਕੰਪਨੀਆਂ ਦੇ ਅੰਕੜੇ ਵੀ. ਆਈ. ਇੰਡੀਆ ਦੇ ਨਾਂ ਨਾਲ ਪ੍ਰਕਾਸ਼ਿਤ ਕਰਨੇ ਸ਼ੁਰੂ ਕਰ ਦਿੱਤੇ ਹਨ। ਅਕਤੂਬਰ ’ਚ ਵੀ-ਆਈ ਇੰਡੀਆ ਦੀ ਔਸਤ 4ਜੀ ਡਾਊਨਲੋਡ ਸਪੀਡ 15.6 ਐੱਮ. ਬੀ. ਪੀ. ਐੱਸ. ਮਾਪੀ ਗਈ।
ਇਹ ਵੀ ਪੜ੍ਹੋ– ਪੁਰਾਣਾ ਫੋਨ ਵੇਚਣ ਤੋਂ ਪਹਿਲਾਂ ਜ਼ਰੂਰ ਕਰ ਲਓ ਇਹ ਕੰਮ ਨਹੀਂ ਤਾਂ ਪੈ ਸਕਦੈ ਪਛਤਾਉਣਾ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            