ਪੰਜਾਬ 'ਚ ਜਿਓ ਦਾ ਦਬਦਬਾ ਬਰਕਰਾਰ, ਅਪ੍ਰੈਲ 'ਚ ਵੀ ਜੋੜੇ ਸਭ ਤੋਂ ਜ਼ਿਆਦਾ ਗਾਹਕ : ਟਰਾਈ
Wednesday, Jul 03, 2019 - 07:19 PM (IST)

ਗੈਜੇਟ ਡੈਸਕ—ਰਿਲਾਇੰਸ ਜਿਓ 1.22 ਕਰੋੜ ਗਾਹਕਾਂ ਦੇ ਆਧਾਰ ਨਾਲ ਪੰਜਾਬ 'ਚ ਮਾਰਕੀਟ ਲੀਡਰ ਬਣਿਆ ਹੋਇਆ ਹੈ ਅਤੇ ਹਰ ਮਹੀਨੇ ਆਪਣੇ ਗਾਹਕ ਆਧਾਰ ਵਧ ਰਿਹਾ ਹੈ। ਭਾਰਤੀ ਟੈਲੀਕਾਮ ਰੈਗੂਲੇਟਰੀ ਅਥਾਰਿਟੀ (ਟਰਾਈ) ਦੁਆਰਾ ਜਾਰੀ ਕੀਤੇ ਗਏ ਨਵੇਂ ਦੂਰਸੰਚਾਰ ਸਬਸਕਰਪੀਸ਼ਨ ਅੰਕੜਿਆਂ ਮੁਤਾਬਕ ਜਿਓ ਲਗਾਤਾਰ ਪੰਜਾਬ 'ਚ ਆਪਣਾ ਦਬਦਬਾ ਬਣਾਏ ਹੋਏ ਹੈ।
ਪੰਜਾਬ 'ਚ ਆਪਣੇ ਸਭ ਤੋਂ ਵੱਡੇ ਟਰੂ 4ਜੀ ਨੈੱਟਵਰਕ ਕਾਰਨ ਸੂਬੇ ਦੇ ਨੌਜਵਾਨਾਂ ਅਤੇ ਵਿਸ਼ੇਸ਼ ਰੂਪ ਨਾਲ ਪਿੰਡਾ ਦੇ ਖੇਤਰਾਂ 'ਚ ਜਿਓ ਦੀ ਸਫਲਤਾ ਨਾਲ ਵੱਡੀ ਗਿਣਤੀ 'ਚ ਅਪਣਾਏ ਜਾਣ ਦੇ ਚੱਲਦੇ ਜਿਓ ਨੇ ਅਪ੍ਰੈਲ ਮਹੀਨੇ 'ਚ ਹੀ 1.50 ਲੱਖ ਨਵੇਂ ਗਾਹਕ ਜੋੜੇ ਹਨ। ਉੱਥੇ, ਏਅਰਟੈੱਲ ਨੇ ਇਸ ਦੌਰਾਨ 72,000 ਗਾਹਕ ਗੁਆਏ ਹਨ। ਵੋਡਾਫੋਨ ਆਈਡੀਆ ਨੇ ਇਸ ਦੌਰਾਨ ਅਪ੍ਰੈਲ ਮਹੀਨੇ 'ਚ ਪੰਜਾਬ ਸਰਕਲ 'ਚ 33,000 ਅਤੇ ਬੀ.ਐੱਸ.ਐੱਨ.ਐੱਲ. ਨੇ 20,000 ਨਵੇਂ ਗਾਹਕ ਆਪਣੇ-ਆਪਣੇ ਨੈੱਟਵਰਕ 'ਚ ਜੋੜ ਹਨ। ਪੰਜਾਬ ਸਰਕਲ 'ਚ ਪੰਜਾਬ ਨਾਲ ਚੰਡੀਗੜ੍ਹ ਅਤੇ ਪੰਚਕੂਲਾ ਵੀ ਸ਼ਾਮਲ ਹੈ।
ਟਰਾਈ ਦੀ ਰਿਪੋਰਟ ਮੁਤਾਬਕ 30 ਅਪ੍ਰੈਲ ਤਕ ਜਿਓ ਪੰਜਾਬ 'ਚ 1.22 ਕਰੋੜ ਗਾਹਕਾਂ ਨਾਲ ਸਭ ਤੋਂ ਪੰਸਦੀਦਾ ਟੈਲੀਕਾਮ ਆਪ੍ਰੇਟਰ ਹੈ, ਜਿਸ ਤੋਂ ਬਾਅਦ ਵੋਡਾਫੋਨ ਆਈਡੀਆ 1.09 ਕਰੋੜ ਗਾਹਕਾਂ ਨਾਲ ਦੂਜੇ ਨੰਬਰ 'ਤੇ, 1 ਕਰੋੜ ਗਾਹਕਾਂ ਨਾਲ ਏਅਰਟੈੱਲ ਤੀਸਰੇ ਨੰਬਰ 'ਤੇ ਅਤੇ ਬੀ.ਐੱਸ.ਐੱਨ.ਐੱਲ. 55 ਲੱਖ ਗਾਹਕਾਂ ਨਾਲ ਚੌਥੇ ਨੰਬਰ 'ਤ ਹੈ। ਟਰਾਈ ਦੀ ਨਵੀਂ ਰਿਪੋਰਟ ਮੁਤਾਬਕ ਜਿਓ ਹੁਣ ਪੰਜਾਬ 'ਚ ਵਪਾਰਕ ਤੌਰ 'ਤੇ ਮਾਰਕੀਟ ਲੀਡਰ ਹੈ, ਜਿਸ ਕੋਲ ਟੈਲੀਕਾਮ ਪ੍ਰਦਰਸ਼ਨ ਰੈਵਿਨਿਊ ਮਾਰਕੀਟ ਸ਼ੇਅਰ ਅਤੇ ਕਸਟਮਰ ਮਾਰਕੀਟ ਸ਼ੇਅਰ ਦੋਵੇਂ ਪ੍ਰਮੁੱਖ ਮਾਪਦੰਡਾਂ 'ਚ ਚੋਟੀ ਦੇ ਸਥਾਨ 'ਤੇ ਹੈ। ਕੰਪਨੀ ਮੁਤਾਬਕ ਪੰਜਾਬ 'ਚ ਜਿਓ ਦੀ ਤੇਜ਼ ਗ੍ਰੋਥ 'ਚ ਯੋਗਦਾਨ ਦੇਣ ਵਾਲਾ ਇਕ ਪ੍ਰਮੁੱਖ ਕਾਰਕ ਇਸ ਦਾ ਮਜ਼ਬੂਤ ਅਤੇ ਸਭ ਤੋਂ ਵੱਡਾ ਟਰੂ4ਜੀ ਨੈੱਟਵਰਕ ਹੈ।