ਬਾਜ਼ਾਰ 'ਚ ਤਹਿਲਕਾ ਮਚਾਏਗੀ ਜਿਓ, ਲਾਂਚ ਕਰੇਗੀ ਇੰਨਾ ਸਸਤਾ ਸਮਾਰਟ ਫੋਨ

03/02/2020 12:04:09 PM

ਗੈਜੇਟ ਡੈਸਕ– ਰਿਲਾਇੰਸ ਜਿਓ ਹੁਣ ਸਮਾਰਟਫੋਨ ਬਾਜ਼ਾਰ ’ਚ ਇਕ ਹੋਰ ਧਮਾਕਾ ਕਰਨ ਦੀ ਤਿਆਰੀ ਕਰ ਰਹੀ ਹੈ। ਕੰਪਨੀ 2 ਤੋਂ 3 ਹਜ਼ਾਰ ਰੁਪਏ ਦੀ ਕੀਮਤ ’ਚ 4ਜੀ ਸਮਾਰਟਫੋਨ ਲਾਂਚ ਕਰਨ ਵਾਲੀ ਹੈ। ਬਿਜ਼ਨੈੱਸ ਸਟੈਂਡਰਡ ਨੇ ਆਪਣੀ ਰਿਪੋਰਟ ’ਚ ਦੱਸਿਆ ਹੈ ਕਿ ਰਿਲਾਇੰਸ ਜਿਓ ਨੇ ਇਸ ਬਾਰੇ ਮੋਬਾਇਲ ਬਣਾਉਣ ਵਾਲੀਆਂ ਵਿਦੇਸ਼ੀ ਅਤੇ ਭਾਰਤੀ ਕੰਪਨੀਆਂ ਦੇ ਨਾਲ ਗੱਲਬਾਤ ਕੀਤੀ ਹੈ। 

ਕੰਪਨੀ ਨੇ ਰੱਖਿਆ ਹੈ ਬਹੁਤ ਵੱਡਾ ਟੀਚਾ
ਜਿਓ ਚਾਹੁੰਦੀ ਹੈ ਕਿ ਉਸ ਦੇ ਸਬਸਕ੍ਰਾਈਬਰ ਬੇਸ ਦਾ ਅੰਕੜਾ 50 ਕਰੋੜ ਤਕ ਪਹੁੰਚ ਜਾਏ, ਇਸੇ ਲਈ ਕੰਪਨੀ ਨੇ ਸਸਤੇ 4ਜੀ ਸਮਾਰਟਫੋਨ ਲਿਆਉਣ ਦੀ ਰਣਨੀਤੀ ਬਣਾਈ ਹੈ। ਦੱਸ ਦੇਈਏ ਕਿ ਜਿਓ ਦੇ ਕੁਲ ਸਬਸਕ੍ਰਾਈਬਰਾਂ ਦੀ ਗਿਣਤੀ ਹੁਣ ਲਗਭਗ 37.5 ਕਰੋੜ ਹੈ। 

ਕੰਪਨੀ ਨੂੰ ਰੱਖਣਾ ਹੋਵੇਗਾ ਇਨ੍ਹਾਂ ਗੱਲਾਂ ਦਾ ਧਿਆਨ
3000 ਰੁਪਏ ਦਾ 4ਜੀ ਸਮਾਰਟਫੋਨ ਖਰੀਦਣਾ ਇਕ ਕਾਫੀ ਬੈਸਟ ਡੀਲ ਹੋਵੇਗੀ ਪਰ ਕੰਪਨੀ ਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਸਸਤੇ ਸਮਾਰਟਫੋਨ ਨਾਲ ਗਾਹਕਾਂ ਨੂੰ ਖਤਰਾ ਨਾ ਹੋਵੇ ਇਸ ਲਈ ਉਸ ਵਿਚ ਬਿਹਤਰ ਕੰਪੋਨੈਂਟਸ (ਪੁਰਜੇ) ਦਾ ਹੀ ਇਸਤੇਮਾਲ ਕਰੇ। ਬਾਜ਼ਾਰ ’ਚ ਬਹੁਤ ਸਾਰੇ ਅਜਿਹੇ ਫੋਨ ਹਨ ਜੋ ਸਸਤੀ ਕੀਮਤ ’ਚ ਆਉਂਦੇ ਹਨ ਪਰ ਉਨ੍ਹਾਂ ’ਤੇ ਪੂਰੀ ਤਰ੍ਹਾਂ ਭਰੋਸਾ ਨਹੀਂ ਕੀਤਾ ਜਾ ਸਕਦਾ। ਇਸੇ ਲਈ ਕੰਪਨੀ ਨੂੰ ਧਿਆਨ ਰੱਖਣਾ ਹੋਵੇਗਾ ਕਿ ਸਸਤਾ 4ਜੀ LTE ਸਮਾਰਟਫੋਨ ਪਰਫਾਰਮੈਂਸ, ਬਿਲਡ-ਡਿਸਪਲੇਅ ਕੁਆਲਿਟੀ, ਬੈਟਰੀ, ਕੁਨੈਕਟੀਵਿਟੀ ਅਤੇ ਯੂਜ਼ਰ ਸੇਫਟੀ ਦੇ ਲਿਹਾਜ਼ ਨਾਲ ਆਪਣੇ ਸੈਗਮੈਂਟ ’ਚ ਸਭ ਤੋਂ ਬੈਸਟ ਹੋਵੇ। 


Related News