ਜੀਓ ਨੂੰ 5ਜੀ ਉਪਕਰਣ ਖਰੀਦਣ ਦੀ ਮਨਜ਼ੂਰੀ

Tuesday, Jan 04, 2022 - 01:19 PM (IST)

ਜੀਓ ਨੂੰ 5ਜੀ ਉਪਕਰਣ ਖਰੀਦਣ ਦੀ ਮਨਜ਼ੂਰੀ

ਗੈਜੇਟ ਡੈਸਕ– ਦੇਸ਼ ਦੀ ਪ੍ਰਮੁੱਖ ਦੂਰਸੰਚਾਰ ਕੰਪਨੀ ਜੀਓ ਨੂੰ ਐਰੀਕਸਨ, ਨੋਕੀਆ ਨੈੱਟਵਰਕਸ, ਸਿਸਕੋ, ਡੈੱਲ ਵਰਗੀਆਂ ਵੱਖ-ਵੱਖ ਵੈਂਡਰ ਕੰਪਨੀਆਂ ਦੇ ਉਪਕਰਣ ਇਸਤੇਮਾਲ ਕਰਨ ਦੀ ਮਨਜ਼ੂਰੀ ਮਿਲ ਗਈ ਹੈ। ਇਨ੍ਹਾਂ ਵੈਂਡਰ ਕੰਪਨੀਆਂ ਨੂੰ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਸਕੱਤਰੇਤ ਨੇ ‘ਭਰੋਸੇਮੰਦ ਸਰੋਤ’ ਐਲਾਨ ਕੀਤਾ ਹੈ। ਇਸ ਕਦਮ ਨਾਲ ਦੂਰਸੰਚਾਰ ਕੰਪਨੀਆਂ 5ਜੀ ਦੀ ਸ਼ੁਰੂਆਤ ਕਰਨ ਲਈ ਇਨ੍ਹਾਂ ਵੈਂਡਰਾਂ ਨੂੰ ਵਿਸ਼ੇਸ਼ ਉਪਕਰਣਾਂ ਦਾ ਅਰਡਰ ਦੇ ਸਕਣਗੀਆਂ। ਹਾਲਾਂਕਿ ਦੂਰਸੰਚਾਰ ਕੰਪਨੀਆਂ ਵੈਂਡਰਾਂ ਤੋਂ ਜੋ ਉਪਕਰਣ ਖਰੀਦਣਾ ਚਾਹੁੰਦੀਆਂ ਹਨ, ਉਨ੍ਹਾਂ ਨੂੰ ਨੈੱਟਵਰਕ ’ਚ ਇਸਤੇਮਾਲ ਕਰਨ ਤੋਂ ਪਹਿਲਾਂ ਉਨ੍ਹਾਂ ਲਈ ਦੂਜੇ ਪੱਧਰ ਦੀ ਮਨਜ਼ੂਰੀ ‘ਭਰੋਸੇਮੰਦ ਉਤਪਾਦ’ ਦਾ ਪ੍ਰਮਾਣ ਹਾਸਿਲ ਕਰਨਾ ਹੋਵੇਗਾ। ਹਾਲਾਂਕਿ ਜੀਓ ਦਿੱਗਜ ਦੱਖਣ ਕੋਰੀਆਈ ਕੰਪਨੀ ਸੈਮਸੰਗ ਨੂੰ ਇਕ ‘ਭਰੋਸੇਮੰਦ ਸਰੋਤ’ ਦੇ ਰੂਪ ’ਚ ਇਸਤੇਮਾਲ ਕਰਨ ਦੀ ਮਨਜ਼ੂਰੀ ਦਾ ਇੰਤਜ਼ਾਰ ਕਰ ਰਹੀ ਹੈ। ਸੈਮਸੰਗ ਦੀ ਬੇਨਤੀ ’ਤੇ ਅਜੇ ਵਿਚਾਰ ਕੀਤਾ ਜਾ ਰਿਹਾ ਹੈ। 

ਇਹ ਵੀ ਪੜ੍ਹੋ– ਸਸਤਾ ਹੋਇਆ Samsung ਦਾ 48MP ਕੈਮਰੇ ਵਾਲਾ ਇਹ ਸਮਾਰਟਫੋਨ, ਜਾਣੋ ਨਵੀਂ ਕੀਮਤ

ਸੈਮਸੰਗ ਨੇ ਜੀਓ ਨੂੰ 4ਜੀ ਨੈੱਟਵਰਕ ਮੁਹੱਈਆ ਕਰਵਾਇਆ ਸੀ। ਇਹ ਜੀਓ ਦੇ ਨਾਲ 5ਜੀ ਲਈ ਕੁਝ ਸ਼ਹਿਰਾਂ ’ਚ ਪ੍ਰੀਖਣ ਕਰ ਰਹੀ ਹੈ। ਹਾਲਾਂਕਿ ਰਿਲਾਇੰਸ ਜੀਓ ਨੇ ਖੁਦ ਦਾ ਨੈੱਟਵਰਕ ਅਤੇ ਤਕਨੀਕ ਵਿਕਸਿਤ ਕੀਤੀ ਹੈ, ਜਿਸਦਾ ਪ੍ਰੀਖਣ ਚੱਲ ਰਿਹਾ ਹੈ। ਰਿਲਾਇੰਸ ਜੀਓ ਦੇ ਇਕ ਬੁਲਾਰੇ ਨੇ ਇਸ ਬਾਰੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਸੈਮਸੰਗ ਦੇ ਬੁਲਾਰੇ ਨੇ ਸਵਾਲ ਦਾ ਜਵਾਬ ਨਹੀਂ ਦਿੱਤਾ। ਐਰੀਕਸਨ, ਨੋਕੀਆ ਅਤੇ ਸਿਸਕੋ ਨੇ ਵੀ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ ਸਰਕਾਰ ਨੇ ਚੀਨ ਦੀ ਦੂਰਸੰਚਾਰ ਉਪਕਰਣ ਨਿਰਮਾਤਾ ਹੁਵਾਵੇਈ ਤਕਨਾਲੋਜੀਜ਼ ਤੋਂ ਹੋਰ ਕਈ ਦਸਤਾਵੇਜ਼ ਮੰਗੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਇਸ ਕੰਪਨੀ ਦੇ ਅਰਜ਼ੀ ਦਾਇਰ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ। ਚੀਨ ਦੀ ਇਹ ਕੰਪਨੀ ‘ਭਰੋਸੇਮੰਦ ਸਰੋਤ’ ਦੇ ਟੈਕ ਦੇ ਬਿਨਾਂ ਦੇਸ਼ ’ਚ ਕਿਸੇ 5ਜੀ ਦੂਰਸੰਚਾਰ ਉਪਕਰਣ ਦੀ ਵਿਕਰੀ ਨਹੀਂ ਕਰ ਸਕੇਗੀ। ਦੂਰਸੰਚਾਰ ਲਈ ਰਾਸ਼ਟਰੀ ਸੁਰੱਖਿਆ ਨਿਰਦੇਸ਼ਾਂ ’ਚ ਸਪਲਾਈਕਰਤਾ ਕੰਪਨੀਆਂ ਲਈ ਉਨ੍ਹਾਂ ਸਾਰੇ ਦੂਰਸੰਚਾਰ ਉਪਕਰਣਾਂ ’ਤੇ ‘ਭਰੋਸੇਮੰਦ’ ਦਾ ਟੈਗ ਹਾਸਿਲ ਕਰਨਾ ਜ਼ਰੂਰੀ ਬਣਾਇਆ ਗਿਆ ਹੈ, ਜਿਨ੍ਹਾਂ ਨੂੰ ਦੂਰਸੰਚਾਰ ਕੰਪਨੀਆਂ ਮੂਲ ਉਪਕਰਣ ਨਿਰਮਾਤਾਵਾਂ (ਓ.ਈ.ਐੱਮ.) ਤੋਂ ਖਰੀਦਣਾ ਚਾਹੁੰਦੀਆਂ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਅਜਿਹਾ ਚੀਨ ਦੀਆਂ ਦੂਰਸੰਚਾਰ ਉਪਕਰਣ ਨਿਰਮਾਤਾਵਾਂ ’ਤੇ ਬੰਦਿਸ਼ਾਂ ਲਈ ਕੀਤਾ ਗਿਆ ਹੈ ਪਰ ਕੁਝ ਦੇਸ਼ਾਂ ਦੀ ਤਰ੍ਹਾਂ ਉਨ੍ਹਾਂ ’ਤੇ ਪੂਰਨ ਪਾਬੰਦੀ ਨਹੀਂ ਲਗਾਈ ਗਈ।

ਇਹ ਵੀ ਪੜ੍ਹੋ– ਤੇਜੀ ਨਾਲ ਵਧ ਰਹੇ ਓਮੀਕਰੋਨ ਦੇ ਮਾਮਲੇ, ਘਰ ’ਚ ਜ਼ਰੂਰ ਰੱਖੋ ਇਹ ਸਸਤੇ ਮੈਡੀਕਲ ਗੈਜੇਟਸ


author

Rakesh

Content Editor

Related News