3 ਦਿਨਾਂ ਬਾਅਦ ਖਤਮ ਹੋ ਜਾਵੇਗਾ Jio ਦਾ ਇਹ ਧਮਾਕੇਦਾਰ ਆਫਰ

11/22/2017 1:38:31 PM

ਜਲੰਧਰ- ਜੇਕਰ ਤੁਸੀਂ ਜੀਓ ਦੇ ਗਾਹਕ ਹੋ ਤਾਂ ਇਸ ਖਾਸ ਆਫਰ ਦਾ ਫਾਇਦਾ ਚੁੱਕੋ ਅਤੇ ਕੈਸ਼ਬੈਕ ਪਾਓ। ਜਲਦੀ ਕਰੋ, ਤੁਹਾਡੇ ਕੋਲ ਇਹ ਰੀਚਾਰਜ ਕਰਾਉਣ ਲਈ ਸਿਰਫ 3 ਦਿਨ ਬਚੇ ਹਨ। ਜੀ ਹਾਂ, ਰਿਲਾਇੰਸ ਜੀਓ ਦਾ ਕੈਸ਼ਬੈਕ ਆਫਰ 25 ਨਵੰਬਰ ਨੂੰ ਖਤਮ ਹੋਣ ਜਾ ਰਿਹਾ ਹੈ। ਜੀਓ ਆਪਣੇ ਰੀਚਾਰਜ 'ਤੇ 2,599 ਰੁਪਏ ਤੱਕ ਦਾ ਕੈਸ਼ਬੈਕ ਦੇ ਰਹੀ ਹੈ। ਇਹ ਸਾਰੇ ਕੈਸ਼ਬੈਕ ਸਿਰਫ ਆਨਲਾਈਨ ਰੀਚਾਰਜ ਕਰਾਉਣ 'ਤੇ ਹੀ ਮਿਲ ਰਹੇ ਹਨ। 

ਪਹਿਲਾ ਆਫਰ
ਜੇਕਰ ਤੁਸੀਂ 399 ਰੁਪਏ ਦਾ ਰੀਚਾਰਜ ਕਰਾਉਂਦੇ ਹੋ ਤਾਂ ਇਸ 'ਤੇ 400 ਰੁਪਏ ਦਾ ਕੈਸ਼ਬੈਕ ਮਿਲ ਰਿਹਾ ਹੈ। ਇਹ ਕੈਸ਼ਬੈਕ 8 ਵਾਰ 'ਚ ਮਿਲੇਗਾ। 399 ਰੁਪਏ ਦਾ ਰੀਚਾਰਜ ਕਰਾਉਣ ਤੋਂ ਬਾਅਦ ਅਗਲੇ 8 ਰੀਚਾਰਜ 'ਤੇ 50 ਰੁਪਏ ਦਾ ਡਿਸਕਾਊਂਟ ਮਿਲੇਗਾ। ਮਤਲਬ ਕਿ 399 ਵਾਲਾ ਰੀਚਾਰਜ 349 ਰੁਪਏ 'ਚ ਮਿਲੇਗਾ। ਆਫਰ ਦੇ ਤਹਿਤ 399 ਜਾਂ ਇਸ ਤੋਂ ਜ਼ਿਆਦਾ ਦੇ ਕਿਸੇ ਵੀ ਰੀਚਰਾਜ 'ਤੇ 2,599 ਰੁਪਏ ਤੱਕ ਦੇ ਆਫਰ ਦੀ ਪੇਸ਼ਕਸ਼ ਕੀਤੀ ਹੈ। 

ਦੂਜਾ ਆਫਰ
2,599 ਰੁਪਏ ਦੇ ਕੈਸ਼ਬੈਕ 'ਚ ਤੁਹਾਨੂੰ ਰਕਮ ਇਕੱਠੀ ਨਾ ਮਿਲ ਕੇ ਕਈ ਹਿੱਸਿਆਂ 'ਚ ਮਿਲੇਗੀ। ਜੀਓ ਐਪ 'ਚ ਤੁਹਾਨੂੰ 400 ਰੁਪਏ ਮਿਲਣਗੇ। 300 ਰੁਪਏ ਤੁਹਾਨੂੰ ਮੋਬਾਇਲ ਵਾਲੇਟ ਅਤੇ ਬਚੇ ਹੋਏ ਪੈਸੇ ਦੇ ਸ਼ਾਪਿੰਗ ਵਾਊਚਰ ਮਿਲੇਗਾ। ਉਥੇ ਹੀ ਜੇਕਰ ਤੁਸੀਂ ਕਿਸੇ ਦੂਜੇ ਡਿਜੀਟਲ ਵਾਲੇਟ ਤੋਂ ਰੀਚਾਰਜ ਕਰਦੇ ਹੋ ਤਾਂ ਵੀ ਕੈਸ਼ਬੈਕ ਮਿਲੇਗਾ।


Related News