ਜੀਓ ਅਤੇ ਗੂਗਲ ਦਾ 4ਜੀ ਸਮਾਰਟਫੋਨ JioPhone Next ਹੁਣ ਪੰਜਾਬ ਭਰ ਦੇ 5500 ਤੋਂ ਵੱਧ ਮੋਬਾਈਲ ਸਟੋਰਾਂ 'ਤੇ ਉਪਲਬਧ

Sunday, Mar 13, 2022 - 06:17 PM (IST)

ਜੀਓ ਅਤੇ ਗੂਗਲ ਦਾ 4ਜੀ ਸਮਾਰਟਫੋਨ JioPhone Next ਹੁਣ ਪੰਜਾਬ ਭਰ ਦੇ 5500 ਤੋਂ ਵੱਧ ਮੋਬਾਈਲ ਸਟੋਰਾਂ 'ਤੇ ਉਪਲਬਧ

ਨਵੀਂ ਦਿੱਲੀ (13 ਮਾਰਚ, 2022) : ਰਿਲਾਇੰਸ ਜੀਓ ਅਤੇ ਗੂਗਲ ਨੇ ਸਾਂਝੇ ਤੌਰ 'ਤੇ ਖੋਜ ਕਰਕੇ ਇੱਕ ਕਿਫਾਇਤੀ 4ਜੀ ਸਮਾਰਟਫੋਨ 'ਜੀਓਫੋਨ ਨੈਕਸਟ' ਬਣਾਇਆ ਹੈ ਜਿਹੜਾ ਕਿ ਹੁਣ ਪੰਜਾਬ ਭਰ ਦੇ 5500 ਤੋਂ ਵੱਧ ਮੋਬਾਈਲ ਵਿਕਰੇਤਾਵਾਂ ਕੋਲ ਉਪਲਬਧ ਹੋ ਗਿਆ ਹੈ। ਇਹ ਫੋਨ ਗੂਗਲ ਦੇ ਨਵੇਂ ਪ੍ਰਗਤੀ ਆਪਰੇਟਿੰਗ ਸਿਸਟਮ 'ਤੇ ਚੱਲਦਾ ਹੈ ਅਤੇ ਇਹ 'ਟਰਾਂਸਲੇਸ਼ਨ ਐਂਡ ਰੀਡ ਅਲਾਉਡ' ਵਰਗੀਆਂ ਖਾਸ ਵਿਸ਼ੇਸ਼ਤਾਵਾਂ ਨਾਲ ਲੈਸ ਹੈ। ਹੁਣ ਪੰਜਾਬ ਦੇ 2ਜੀ ਮੋਬਾਈਲ ਗਾਹਕ ਵੀ ਇਸ ਸਸਤੇ 4ਜੀ ਮੋਬਾਈਲ ਤੋਂ ਜੀਓ ਦੀ ਤੇਜ਼ ਰਫ਼ਤਾਰ ਅਤੇ ਭਰੋਸੇਮੰਦ 4ਜੀ ਸੇਵਾਵਾਂ ਦੀ ਵਰਤੋਂ ਕਰ ਸਕਦੇ ਹਨ।
JioPhone Next ਨੂੰ EMI 'ਤੇ ਸਿਰਫ਼ 1999 ਰੁਪਏ ਦੀ ਡਾਊਨ ਪੇਮੈਂਟ ਕਰਕੇ ਖਰੀਦਿਆ ਜਾ ਸਕਦਾ ਹੈ ਅਤੇ ਬਾਕੀ ਬਚੀ ਹੋਈ ਰਕਮ ਸਿਰਫ਼ 18 ਤੋਂ 24 ਮਹੀਨਿਆਂ ਦੀ ਮਿਆਦ ਲਈ 300-600 ਰੁਪਏ ਦੀ EMI ਵਿੱਚ ਅਦਾ ਕੀਤੀ ਜਾ ਸਕਦੀ ਹੈ। ਚੰਗੀ ਗੱਲ ਇਹ ਹੈ ਕਿ ਕਾਲਿੰਗ ਅਤੇ ਡੇਟਾ ਦੀ ਕੀਮਤ ਫੋਨ ਦੀ ਈਐਮਆਈ ਵਿੱਚ ਹੀ ਸ਼ਾਮਲ ਹੋਵੇਗੀ। ਇਸ ਫ਼ੋਨ ਨੂੰ ਸਿਰਫ਼ 6499 ਰੁਪਏ ਵਿੱਚ ਬਿਨਾਂ ਫਾਈਨਾਂਸ ਦੇ ਵੀ ਖਰੀਦਿਆ ਜਾ ਸਕਦਾ ਹੈ।

ਜੀਓ ਫੋਨ ਨੈਕਸਟ 7,000 ਰੁਪਏ ਤੋਂ ਘੱਟ ਦੇ ਸੈਗਮੈਂਟ ਲਈ ਸਭ ਤੋਂ ਵਧੀਆ ਵਿਕਲਪ ਹੈ।

ਇਸ ਫੋਨ 'ਚ ਕਈ ਅਜਿਹੇ ਸ਼ਾਨਦਾਰ ਫੀਚਰਸ ਹਨ ਜੋ ਇਸ ਨੂੰ ਵੱਖਰਾ ਬਣਾਉਂਦੇ ਹਨ। JioPhone ਨੈਕਸਟ ਦੇ ਕੈਮਰੇ ਵਿੱਚ ਸਨੈਪਚੈਟ ਅਤੇ ਟ੍ਰਾਂਸਲੇਟ ਫੀਚਰ ਇਨਬਿਲਟ ਹੈ। ਅਨੁਵਾਦ ਫੀਚਰ ਦੇ ਜ਼ਰੀਏ, ਤੁਸੀਂ ਕਿਸੇ ਵੀ ਭਾਸ਼ਾ ਦੇ ਟੈਕਸਟ ਦੀ ਫੋਟੋ ਖਿੱਚ ਕੇ, ਤੁਸੀਂ ਆਪਣੀ ਭਾਸ਼ਾ ਵਿੱਚ ਅਨੁਵਾਦ ਕਰ ਸਕਦੇ ਹੋ ਅਤੇ ਇਸਨੂੰ ਸੁਣ ਵੀ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਫੋਨ ਦੇ ਕੈਮਰੇ ਵਿੱਚ ਉੱਪਰ ਦੇਖ ਸਕਦੇ ਹੋ ਕਿ ਸਟੋਰੇਜ ਦੇ ਹਿਸਾਬ ਨਾਲ ਕਿੰਨੀਆਂ ਫੋਟੋਆਂ ਲਈਆਂ ਜਾ ਸਕਦੀਆਂ ਹਨ ਜਾਂ ਕਿੰਨੀ ਦੇਰ ਤੱਕ ਵੀਡੀਓ ਰਿਕਾਰਡਿੰਗ ਕੀਤੀ ਜਾ ਸਕਦੀ ਹੈ। JioPhone Next ਵਿੱਚ 5000 ਤੋਂ ਵੱਧ ਫੋਟੋਆਂ ਸਟੋਰ ਕੀਤੀਆਂ ਜਾ ਸਕਦੀਆਂ ਹਨ।

ਜਿਓ ਨੈਕਸਟ ’ਚ ਸਕ੍ਰੀਨ ਰਿਕਾਰਡਿੰਗ ਲਈ ਨੋਟੀਫਿਕੇਸ਼ਨ ਪੈਨਲ ’ਚ ਬਟਨ ਹੈ, ਇਸ ਨਾਲ ਤੁਸੀਂ ਸਕ੍ਰੀਨ ’ਤੇ ਜੋ ਵੀ ਚੱਲ ਰਿਹਾ ਹੈ, ਉਸ ਨੂੰ ਰਿਕਾਰਡ ਕਰ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਸਿਰਫ਼ ਇਕ ਟੱਚ ’ਚ ਸਕ੍ਰੀਨ ਸ਼ਾਟ ਲੈ ਸਕਦੇ ਹੋ। ਫੋਨ ’ਚ ਸਕ੍ਰੀਨ ਰੀਡਿੰਗ ਅਤੇ ਟ੍ਰਾਂਸਲੇਸ਼ਨ ਦਾ ਵੀ ਵਧੀਆ ਫੀਚਰ ਹੈ, ਜੋ ਸਿਰਫ ਇਕ ਟੱਚ 'ਤੇ ਸਾਹਮਣੇ ਆ ਜਾਂਦਾ ਹੈ। ਇਸ ’ਚ ਤੁਹਾਨੂੰ ਹਿੰਦੀ, ਪੰਜਾਬੀ ਸਮੇਤ 10 ਭਾਰਤੀ ਭਾਸ਼ਾਵਾਂ ’ਚ ਅਨੁਵਾਦ ਦੀ ਸਹੂਲਤ ਮਿਲਦੀ ਹੈ। ਇਸ ਨਾਲ ਤੁਸੀਂ ਇਨ੍ਹਾਂ 10 ਵੱਖ-ਵੱਖ ਭਾਰਤੀ ਭਾਸ਼ਾਵਾਂ ’ਚ ਲਿਖੇ ਟੈਕਸਟ ਨੂੰ ਆਸਾਨੀ ਨਾਲ ਸੁਣ ਜਾਂ ਪੜ੍ਹ ਸਕਦੇ ਹੋ।

ਫੋਨ ਵਿਚ ਤੁਹਾਨੂੰ  OTG ਸਪੋਰਟ ਵੀ ਮਿਲਦਾ ਹੈ। ਇਸ ਦਾ ਮਤਲਬ ਹੈ ਕਿ ਤੁਸੀਂ ਆਪਣੀ OTG ਪੈਨਡਰਾਈਵ ਨੂੰ ਫ਼ੋਨ ’ਤੇ ਲਗਾ ਕੇ ਵਰਤ ਸਕਦੇ ਹੋ। ਇਸ ਨਾਲ ਤੁਹਾਨੂੰ ਫ਼ੋਨ ਦੀ ਸਟੋਰੇਜ ਦਾ ਪ੍ਰਬੰਧਨ ਕਰਨਾ ਆਸਾਨ ਹੋਵੇਗਾ।

ਜਿਓ ਨੈਕਸਟ-ਸਪੈਸੀਫਿਕੇਸ਼ਨਜ਼

ਸਕਰੀਨ-5.45 ਇੰਚ ਐੱਚ.ਡੀ., ਕਾਰਨਿੰਗ ਗੋਰਿੱਲਾ ਗਲਾਸ, ਜਿਓ ਅਤੇ ਗੂਗਲ ਪ੍ਰੀਲੋਡਡ ਐਪਸ, ਪ੍ਰਗਤੀ ਆਪਰੇਟਿੰਗ ਸਿਸਟਮ, ਡੁਅਲ ਸਿਮ, ਆਟੋਮੈਟਿਕ ਸਾਫਟਵੇਅਰ ਅਤੇ ਸਕਿਓਰਿਟੀ ਅਪਡੇਟ, ਐਂਟੀ ਫਿੰਗਰਪ੍ਰਿੰਟ ਕੋਟਿੰਗ, 13 ਮੈਗਾਪਿਕਸਲ ਰਿਅਰ ਕੈਮਰਾ, 8 ਮੈਗਾਪਿਕਸਲ ਫਰੰਟ ਕੈਮਰਾ, ਬੈਟਰੀ 3500 mAh, ਪ੍ਰੋਸੈਸਰ - ਕਾਲਕਾਮ ਸਨੈਪਡ੍ਰੈਗਨ QM 215, 2 ਜੀ.ਬੀ. ਰੈਮ, 32 ਜੀਬੀ ਬਿਲਟ-ਇਨ ਮੈਮੋਰੀ, ਮੈਮੋਰੀ 512 ਜੀ.ਬੀ. ਵਧਾਉਣ ਦੀ ਸਹੂਲਤ, ਬਲੂਟੁੱਥ, ਵਾਈਫਾਈ, ਹੌਟ ਸਪੌਟ, OTG ਸਪੋਰਟ, ਜੀ ਸੈਂਸਰ, ਲਾਈਟ ਸੈਂਸਰ, ਪ੍ਰਾਕਿਸਮਿਟੀ ਸੈਂਸਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News