4ਜੀ ਡਾਊਨਲੋਡ ਸਪੀਡ ’ਚ ਜੀਓ ਦਾ ਦਬਦਬਾ ਕਾਇਮ, ਅਪਲੋਡ ’ਚ ਵੋਡਾਫੋਨ ਅੱਵਲ
Thursday, Jan 14, 2021 - 03:54 PM (IST)
ਨਵੀਂ ਦਿੱਲੀ– ਮੁਕੇਸ਼ ਅੰਬਾਨੀ ਦੀ ਰਿਲਾਇੰਸ ਜੀਓ ਨੇ ਔਸਤ 4ਜੀ ਡਾਊਨਲੋਡ ਸਪੀਡ ’ਚ ਇਕ ਵਾਰ ਮੁੜ ਆਪਣਾ ਜਲਵਾ ਬਣਾਈ ਰੱਖਿਆ ਹੈ, ਜਦੋਂ ਕਿ ਅਪਲੋਡ ’ਚ ਵੋਡਾਫੋਨ ਆਈਡੀਆ ਅੱਵਲ ਹੈ। ਭਾਰਤੀ ਦੂਰਸੰਚਾਰ ਰੈਗੁਲੇਟਰ ਅਥਾਰਿਟੀ (ਟ੍ਰਾਈ) ਦੇ ਦਸੰਬਰ ਮਹੀਨੇ ਦੇ ਅੰਕੜਿਆਂ ਮੁਤਾਬਕ ਜੀਓ ਦੀ ਔਸਤ ਡਾਊਨਲੋਡ ਸਪੀਡ 20.2 ਐੱਮ. ਬੀ. ਪੀ. ਐੱਸ. ਮਾਪੀ ਗਈ। ਪਿਛਲੇ ਦੋ ਮਹੀਨੇ ਤੋਂ ਰਿਲਾਇੰਸ ਜੀਓ ਦੀ ਔਸਤ 4ਜੀ ਡਾਊਨਲੋਡ ਸਪੀਡ 20 ਐੱਮ. ਬੀ. ਪੀ. ਐੱਸ. ਤੋਂ ਵੱਧ ਬਣੀ ਹੋਈ ਹੈ। ਪਿਛਲੇ ਤਿੰਨ ਸਾਲਾਂ ਤੋਂ ਵੀ ਵੱਧ ਸਮੇਂ ਤੋਂ ਰਿਲਾਇੰਸ ਜੀਓ ਡਾਊਨਲੋਡ ਸਪੀਡ ਦੇ ਮਾਮਲੇ ’ਚ ਲਗਾਤਾਰ ਨੰਬਰ ਵਨ 4ਜੀ ਆਪ੍ਰੇਟਰ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ: ਇਨਕਮ ਟੈਕਸ ਵਿਭਾਗ ਨੂੰ ਆਨਲਾਈਨ ਦਿਓ ਇਹ ਸੂਚਨਾ, ਪਾਓ 5 ਕਰੋੜ ਰੁਪਏ ਦਾ ਇਨਾਮ
ਟ੍ਰਾਈ ਮੁਤਾਬਕ ਦਸੰਬਰ ’ਚ ਭਾਰਤੀ ਏਅਰਟੈੱਲ ਦੇ ਪ੍ਰਦਰਸ਼ਨ ’ਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ। ਏਅਰਟੈੱਲ ਦੀ ਔਸਤ 4ਜੀ ਡਾਊਨਲੋਡ ਸਪੀਡ ਨਵੰਬਰ ਦੇ 8.0 ਐੱਮ. ਬੀ. ਪੀ. ਐੱਸ. ਦੇ ਮੁਕਾਬਲੇ ਦਸੰਬਰ ’ਚ 7.8 ਐੱਮ. ਬੀ. ਪੀ. ਐੱਸ. ਰਹੀ। ਏਅਰਟੈੱਲ ਮੁਤਾਬਕ ਰਿਲਾਇੰਸ ਜੀਓ ਦੀ ਸਪੀਡ 2.5 ਗੁਣਾ ਤੋਂ ਵੀ ਵੱਧ ਰਹੀ। ਵੋਡਾਫੋਨ ਅਤੇ ਆਈਡੀਆ ਸੈਲਯੁਲਰ ਨੇ ਹਾਲਾਂਕਿ ਆਪਣੇ ਕਾਰੋਬਾਰ ਦਾ ਰਲੇਵਾਂ ਕਰ ਲਿਆ ਹੈ ਅਤੇ ਹੁਣ ਵੋਡਾਫੋਨ ਆਈਡੀਆ ਦੇ ਰੂਪ ’ਚ ਕੰਮ ਕਰ ਰਹੇ ਹਨ ਪਰ ਟ੍ਰਾਈ ਦੋਹਾਂ ਦੇ ਅੰਕੜੇ ਵੱਖ-ਵੱਖ ਦਿਖਾਉਂਦਾ ਹੈ।
ਇਹ ਵੀ ਪੜ੍ਹੋ: ਵਿਰਾਟ ਅਤੇ ਅਨੁਸ਼ਕਾ ਦੀ ਧੀ ਪੈਦਾ ਹੁੰਦੇ ਹੀ ਬਣੀ ਕਰੋੜਾਂ ਦੀ ਜਾਇਦਾਦ ਦੀ ਮਾਲਕਣ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।