ਬੈਂਕ ਤੋਂ ਲਏ ਕਰਜ਼ੇ ਦੀ ਧੋਖਾਦੇਹੀ ਕਾਰਨ ਗਹਿਣਾ ਕੰਪਨੀ ਦਾ ਪ੍ਰਮੋਟਰ ਗ੍ਰਿਫਤਾਰ
Sunday, Feb 13, 2022 - 07:18 PM (IST)
ਨਵੀਂ ਦਿੱਲੀ (ਭਾਸ਼ਾ) – ਈ. ਡੀ. ਨੇ 67 ਕਰੋੜ ਰੁਪਏ ਦੀ ਕਥਿਤ ਬੈਂਕ ਕਰਜ਼ਾ ਧੋਖਾਦੇਹੀ ਨਾਲ ਜੁੜੇ ਮਨੀ ਲਾਂਡਰਿੰਗ ਦੇ ਇਕ ਮਾਮਲੇ ਵਿਚ ਹੈਦਰਾਬਾਦ ਦੀ ਇਕ ਗਹਿਣਾ ਕੰਪਨੀ ਦੇ ਪ੍ਰਮੋਟਰ ਨੂੰ ਗ੍ਰਿਫਤਾਰ ਕਰ ਲਿਆ ਹੈ। ਈ. ਡੀ. ਦੇ ਸੂਤਰਾਂ ਨੇ ਐਤਵਾਰ ਦੱਸਿਆ ਕਿ ਪ੍ਰਮੋਟਰ ਜਿਸ ਦੀ ਪਛਾਣ ਸੰਜੇ ਅਗਰਵਾਲ ਵਜੋਂ ਹੋਈ ਹੈ, ਨੂੰ ਇਕ ਅਦਾਲਤ ਵਿਚ ਪੇਸ਼ ਕਰ ਕੇ 15 ਦਿਨ ਦੇ ਜੁਡੀਸ਼ੀਅਲ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ।
ਅਗਰਵਾਲ ਘਣਸ਼ਾਮ ਦਾਸ ਜੇਮਸ ਐਂਡ ਜਵੈਲਸ ਨਾਮੀ ਕੰਪਨੀ ਦਾ ਭਾਈਵਾਲ ਹੈ। ਇਹ ਕੰਪਨੀ ਸੋਨੇ ਦਾ ਥੋਕ ਦਾ ਕਾਰੋਬਾਰ ਕਰਦੀ ਹੈ। ਈ. ਡੀ. ਨੇ ਡਿਊਟੀ ਮੁਕਤ ਬਰਾਮਦ ਲਈ ਨਿਰਧਾਰਤ ਸੋਨੇ ਦੀ ਕਥਿਤ ਤੌਰ ’ਤੇ ਘਰੇਲੂ ਬਾਜ਼ਾਰ ਵਿਚ ਵਪਾਰ ਕਰਨ ਨਾਲ ਜੁੜੇ ਮਨੀ ਲਾਂਡਰਿੰਗ ਦੇ ਇਕ ਹੋਰ ਮਾਮਲੇ ਵਿਚ ਵੀ ਅਗਰਵਾਲ ਨੂੰ ਗ੍ਰਿਫਤਾਰ ਕੀਤਾ ਸੀ। ਉਕਤ ਮਾਮਲੇ ਵਿਚ ਉਹ ਪਹਿਲਾਂ ਤੋਂ ਹੀ ਕੋਲਕਾਤਾ ਦੀ ਜੇਲ ਵਿਚ ਬੰਦ ਹੈ।