ਹਵਾਈ ਸਫ਼ਰ ਹੋ ਸਕਦਾ ਹੈ ਮਹਿੰਗਾ , ਇਸ ਮਹੀਨੇ ਦੂਜੀ ਵਾਰ ਵਧੀ ਜਹਾਜ਼ਾਂ ਦੇ ਈਂਧਣ ਦੀ ਕੀਮਤ

Sunday, May 16, 2021 - 04:32 PM (IST)

ਹਵਾਈ ਸਫ਼ਰ ਹੋ ਸਕਦਾ ਹੈ ਮਹਿੰਗਾ , ਇਸ ਮਹੀਨੇ ਦੂਜੀ ਵਾਰ ਵਧੀ ਜਹਾਜ਼ਾਂ ਦੇ ਈਂਧਣ ਦੀ ਕੀਮਤ

ਨਵੀਂ ਦਿੱਲੀ (ਵਾਰਤਾ) - ਹਵਾਈ ਜਹਾਜ਼ ਦੇ ਈਂਧਣ ਦੀ ਕੀਮਤ ਵਿਚ ਅੱਜ ਤੋਂ ਪੰਜ ਪ੍ਰਤੀਸ਼ਤ ਦਾ ਵਾਧਾ ਕੀਤਾ ਗਿਆ ਹੈ, ਜਿਸ ਨਾਲ ਇਸ ਦੀ ਕੀਮਤ ਰਾਸ਼ਟਰੀ ਰਾਜਧਾਨੀ ਵਿਚ 65 ਹਜ਼ਾਰ ਰੁਪਏ ਪ੍ਰਤੀ ਕਿਲੋਲੀਟਰ ਦੇ ਨੇੜੇ ਪਹੁੰਚ ਗਈ ਹੈ। ਇਸ ਮਹੀਨੇ ਦੂਜੀ ਵਾਰ ਜਹਾਜ਼ਾਂ ਦੇ ਈਂਧਣ ਦੀ ਕੀਮਤ ਵਿਚ ਵਾਧਾ ਕੀਤਾ ਗਿਆ ਹੈ। ਇਸ ਤੋਂ ਪਹਿਲਾਂ 1 ਮਈ ਨੂੰ ਇਹ ਲਗਭਗ ਸੱਤ ਪ੍ਰਤੀਸ਼ਤ ਮਹਿੰਗਾ ਹੋ ਗਿਆ ਸੀ।

ਦਿੱਲੀ ਵਿਚ ਤੇਲ ਦੀ ਕੀਮਤ

ਦੇਸ਼ ਦੀ ਸਭ ਤੋਂ ਵੱਡੀ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ 16 ਮਈ ਤੋਂ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਜਹਾਜ ਦੇ ਈਂਧਣ ਦੀ ਕੀਮਤ 3,080.25 ਰੁਪਏ ਭਾਵ 4.99 ਫੀਸਦ ਦੇ ਵਾਧੇ ਨਾਲ 64,770.53 ਰੁਪਏ ਪ੍ਰਤੀ ਕਿਲੋਲੀਟਰ ਹੋ ਗਈ ਹੈ। ਦੋ ਵਾਰ ਵਿਚ ਇਸ ਦੀ ਕੀਮਤ 6,965.25 ਰੁਪਏ ਹੋ ਗਈ ਹੈ। 

ਇਹ ਵੀ ਪੜ੍ਹੋ :  ਨਵੀਂਆਂ ਉਚਾਈਆਂ 'ਤੇ ਪਹੁੰਚੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਕਈ ਸ਼ਹਿਰਾਂ ਚ ਕੀਮਤ 100 ਰੁਪਏ ਦੇ ਪਾਰ

ਮੁੰਬਈ ਵਿਚ ਈਂਧਣ ਦੀ ਕੀਮਤ

ਇਸੇ ਤਰ੍ਹਾਂ ਮੁੰਬਈ ਵਿਚ ਹਵਾਈ ਜਹਾਜ਼ਾਂ ਦਾ ਤੇਲ 3,094.12 ਰੁਪਏ ਯਾਨੀ 5.17 ਪ੍ਰਤੀਸ਼ਤ ਮਹਿੰਗਾ ਹੋਇਆ ਹੈ ਅਤੇ ਐਤਵਾਰ ਤੋਂ ਇਸ ਦੀ ਕੀਮਤ 62,917.02 ਰੁਪਏ ਪ੍ਰਤੀ ਕਿਲੋਲੀਟਰ ਹੋ ਗਈ ਹੈ। ਕੋਲਕਾਤਾ ਵਿਚ ਇਹ 2,650.12 ਰੁਪਏ ਯਾਨੀ ਚਾਰ ਪ੍ਰਤੀਸ਼ਤ ਮਹਿੰਗਾ ਹੋ ਗਿਆ ਹੈ ਅਤੇ ਚੇਨਈ ਵਿਚ ਇਹ 3,279.05 ਰੁਪਏ ਭਾਵ 5.20 ਪ੍ਰਤੀਸ਼ਤ ਮਹਿੰਗਾ ਹੋਇਆ ਹੈ। ਇਸ ਦੀ ਕੀਮਤ ਹੁਣ ਕੋਲਕਾਤਾ ਵਿਚ 68,895.86 ਰੁਪਏ ਅਤੇ ਚੇਨਈ ਵਿਚ 66,374.41 ਰੁਪਏ ਪ੍ਰਤੀ ਕਿਲੋਲੀਟਰ 'ਤੇ ਪਹੁੰਚ ਗਈ ਹੈ। ਜ਼ਿਕਰਯੋਗ ਹੈ ਕਿ ਹਰ ਪੰਦਰਵਾੜੇ ਵਿਚ ਹਵਾਈ ਜਹਾਜ਼ਾਂ ਦੇ ਤੇਲ ਦੀਆਂ ਕੀਮਤਾਂ ਦੀ ਸਮੀਖਿਆ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ : LIC ਦੀ ਇਸ ਪਾਲਸੀ 'ਚ ਲਗਾਓ ਪੈਸਾ, ਤੁਹਾਨੂੰ ਹਰ ਮਹੀਨੇ ਮਿਲਣਗੇ 9 ਹਜ਼ਾਰ ਰੁਪਏ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News