ਜੈੱਟ ਏਅਰਵੇਜ਼ ''ਚ ਨਵੀਂ ਜਾਨ ਫੂਕਣ ਲਈ ''ਰੋਜਾ'' ਪਲਾਨ

Saturday, May 04, 2019 - 08:15 PM (IST)

ਜੈੱਟ ਏਅਰਵੇਜ਼ ''ਚ ਨਵੀਂ ਜਾਨ ਫੂਕਣ ਲਈ ''ਰੋਜਾ'' ਪਲਾਨ

ਨਵੀਂ ਦਿੱਲੀ— ਆਰਥਕ ਸੰਕਟ ਕਾਰਨ ਅਸਥਾਈ ਰੂਪ ਨਾਲ ਬੰਦ ਪਈ ਜੈੱਟ ਏਅਰਵੇਜ਼ ਦਾ ਸੰਚਾਲਨ ਮੁੜ ਤੋਂ ਸ਼ੁਰੂ ਕਰਨ ਲਈ ਵੱਕਾਰੀ ਪੇਸ਼ੇਵਰਾਂ ਨੇ 'ਰੀਵਾਈਵਲ ਆਫ ਜੈੱਟ ਏਅਰਵੇਜ਼ ਪਲਾਨ' ਯਾਨੀ 'ਰੋਜਾ' ਪਲਾਨ ਬਣਾਇਆ ਹੈ। ਪੇਸ਼ੇਵਰਾਂ ਦੇ ਇਸ ਗਰੁੱਪ ਨੇ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.), ਆਈ. ਸੀ. ਆਈ. ਸੀ. ਆਈ. ਬੈਂਕ, ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਸਮੇਤ ਪ੍ਰਮੁੱਖ ਕਰਜਦਾਤਿਆਂ ਦੇ ਕੋਲ ਇਹ ਪਲਾਨ ਜਮ੍ਹਾ ਕਰ ਦਿੱਤਾ ਹੈ।
ਇਕ ਰਿਪੋਰਟ ਅਨੁਸਾਰ ਜੈੱਟ ਏਅਰਵੇਜ਼ ਦੇ ਵੱਕਾਰੀ ਪੇਸ਼ੇਵਰਾਂ ਅਤੇ ਛੋਟੇ ਸ਼ੇਅਰਧਾਰਕਾਂ ਨੇ ਉਧਾਰ ਦੇਣ ਵਾਲੇ 9 ਬੈਂਕਾਂ ਦੇ ਸਮੂਹ ਦੇ ਸਾਹਮਣੇ ਬੰਦ ਪਈ ਏਅਰਲਾਈਨ ਨੂੰ ਮੁੜ ਸੁਰਜੀਤ ਕਰਨ ਲਈ ਇਕ ਲੀਵਰੇਜ਼ਡ ਬਾਇ-ਆਊਟ ਪਲਾਨ (ਐੱਲ. ਬੀ. ਓ.) ਪ੍ਰਸਤਾਵਿਤ ਕੀਤਾ ਹੈ। ਸ਼ੰਕਰਨ ਪੀ. ਰਘੁਨਾਥਨ ਦੀ ਅਗਵਾਈ ਵਾਲਾ ਪੇਸ਼ੇਵਰਾਂ ਦਾ ਇਹ ਗਰੁੱਪ ਏਅਰਲਾਈਨ ਨੂੰ ਮੁੜ ਸੁਰਜੀਤ ਕਰਨ ਲਈ ਪ੍ਰਮੁੱਖ ਸਟੇਕ ਹੋਲਡਰਸ ਜਿਵੇਂ ਪਾਇਲਟਸ, ਇੰਜੀਨੀਅਰਸ , ਕਰਮਚਾਰੀ ਸੰਗਠਨ ਅਤੇ ਬੈਂਕਰਾਂ ਦੇ ਸਾਹਮਣੇ ਇਸ ਪ੍ਰਸਤਾਵ ਦੀ ਪੇਸ਼ਕਾਰੀ ਦੇ ਚੁੱਕਾ ਹੈ। ਇਸ ਪਲਾਨ ਅਨੁਸਾਰ ਸਭ ਤੋਂ ਪਹਿਲਾਂ ਕਰਮਚਾਰੀ ਜੈੱਟ ਏਅਰਵੇਜ਼ ਦਾ ਕੰਟਰੋਲ ਆਪਣੇ ਹੱਥ 'ਚ ਲੈਣਗੇ। ਇਸ ਤੋਂ ਬਾਅਦ ਉਹ ਮੌਜੂਦਾ ਕਰਜਧਾਰਕਾਂ ਤੋਂ ਹੋਰ ਕਰਜਾ ਲੈ ਕੇ ਕੰਪਨੀ 'ਚ ਨਿਵੇਸ਼ ਕਰਨਗੇ। ਇਸ ਤਰ੍ਹਾਂ ਉਹ ਕੰਪਨੀ ਦੇ ਅੰਸ਼ਿਕ ਮਾਲਕ ਬਣ ਜਾਣਗੇ।
ਰਿਪੋਰਟ ਅਨੁਸਾਰ ਪੇਸ਼ਕਾਰੀ 'ਚ ਕਿਹਾ ਗਿਆ ਹੈ ਕਿ ਦੋ ਤਰੀਕਿਆਂ ਨਾਲ 20,000 ਕਰੋੜ ਰੁਪਏ ਜੁਟਾਏ ਜਾਣਗੇ। ਇਸ 20,000 ਕਰੋੜ ਰੁਪਏ ਦੀ ਵਰਤੋਂ 5 ਸਾਲ ਤੱਕ ਸੰਚਾਲਨ ਪੂੰਜੀ ਅਤੇ ਕਰਜਦਾਤਿਆਂ ਨੂੰ ਭੁਗਤਾਨ ਕਰਨ 'ਚ ਕੀਤੀ ਜਾਵੇਗੀ।


author

satpal klair

Content Editor

Related News