ਜੈੱਟ ਏਅਰਵੇਜ਼ : ਪੁਣੇ ਦੀ ਕੰਪਨੀ ਫੌਜੀਆਂ ਦੇ ਵਾਪਸ ਕਰੇਗੀ ਪੈਸੇ

04/23/2019 6:47:28 PM

ਪੁਣੇ— ਆਰਮਡ ਫੋਰਸਿਜ਼, ਪੈਰਾ-ਮਿਲਟਰੀ ਫੋਰਸਿਜ਼ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਨਿੱਜੀ ਯਾਤਰਾ ਜ਼ਰੂਰਤਾਂ ਨੂੰ ਪੂਰਾ ਕਰਨ ਵਾਲੀ ਪੁਣੇ ਦੀ ਇਕ ਕੰਪਨੀ ਨੇ ਕਿਹਾ ਕਿ ਉਹ ਜੈੱਟ ਏਅਰਵੇਜ਼ ਦੀਆਂ ਉਡਾਣਾਂ ਦੇ ਰੱਦ ਹੋਣ ਤੋਂ ਬਾਅਦ ਆਪਣੇ ਗਾਹਕਾਂ ਨੂੰ ਉਨ੍ਹਾਂ ਦੇ ਪੈਸੇ ਵਾਪਸ ਕਰੇਗੀ। ਕੰਪਨੀ ਨੇ ਜੈੱਟ ਏਅਰਵੇਜ਼ ਦੇ ਫੈਸਲੇ ਦੀ ਉਡੀਕ ਕੀਤੇ ਬਿਨਾਂ ਇਹ ਕਦਮ ਚੁੱਕਿਆ ਹੈ।
ਕੰਪਨੀ ਨੇ ਕੁਲ ਰਾਸ਼ੀ ਦਾ ਖੁਲਾਸਾ ਨਹੀਂ ਕੀਤਾ ਹੈ ਪਰ ਸੂਤਰਾਂ ਦਾ ਕਹਿਣਾ ਹੈ ਕਿ ਇਹ ਰਾਸ਼ੀ ਕਰੀਬ 6 ਕਰੋੜ ਰੁਪਏ ਹੋਵੇਗੀ। ਕੰਪਨੀ 'ਉੜ ਚਲੋ ਡਾਟ ਕਾਮ' ਇਕ ਪੋਰਟਲ ਹੈ, ਜਿਸ ਦੀ ਸਥਾਪਨਾ ਫੌਜੀਆਂ ਦੇ ਬੱਚਿਆਂ ਨੇ ਕੀਤੀ ਹੈ। ਇਹ ਕੰਪਨੀ ਆਰਮਡ ਫੋਰਸਿਜ਼, ਪੈਰਾ-ਮਿਲਟਰੀ ਫੋਰਸਿਜ਼ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਨਿੱਜੀ ਯਾਤਰਾ ਜ਼ਰੂਰਤਾਂ ਨੂੰ ਪੂਰਾ ਕਰਦੀ ਹੈ। ਇਸ ਦੇ ਕਰਮਚਾਰੀਆਂ 'ਚ ਸਾਬਕਾ ਫੌਜੀ, ਮੌਜੂਦਾ ਅਤੇ ਸਾਬਕਾ ਫੌਜੀਆਂ ਦੇ ਬੱਚੇ ਆਦਿ ਹਨ।
ਕੰਪਨੀ ਦੇ ਉਪ ਪ੍ਰਧਾਨ ਕਰਨਲ ਡੀ. ਬੀ. ਤਿਨਗਰੇ ਨੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਇੰਟਰਨੈਸ਼ਨਲ ਬਾਡੀਜ਼ 'ਇੰਟਰਨੈਸ਼ਨਲ ਏਅਰ ਟਰਾਂਸਪੋਰਟ ਐਸੋਸੀਏਸ਼ਨ' (ਆਈ. ਏ. ਟੀ. ਏ.) ਨੇ ਆਪਣੇ ਕਲੀਅਰਿੰਗ ਹਾਊਸ ਜ਼ਰੀਏ ਜੈੱਟ ਏਅਰਵੇਜ਼ ਦੇ ਸਾਰੇ ਲੈਣ-ਦੇਣ ਅਤੇ ਟਿਕਟਿੰਗ ਗਤੀਵਿਧੀਆਂ ਨੂੰ ਮੁਲਤਵੀ ਕਰ ਦਿੱਤਾ ਸੀ। ਇਸ ਨੂੰ ਲੈ ਕੇ ਲੱਖਾਂ ਗਾਹਕਾਂ ਦੇ ਰੀਫੰਡ ਨੂੰ ਲੈ ਕੇ ਅਨਿਸ਼ਚਿਤਤਾ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਪੁਣੇ ਸਥਿਤ ਉਨ੍ਹਾਂ ਦਾ ਪੋਰਟਲ ਆਪਣੇ ਗਾਹਕਾਂ ਲਈ ਪ੍ਰਤੀਬੱਧ ਹੈ। ਕੰਪਨੀ ਦੇ ਸੀ. ਈ. ਓ. ਅਤੇ ਇਕ ਸੇਵਾਮੁਕਤ ਕਰਨਲ ਦੇ ਪੁੱਤਰ ਵਰੁਣ ਜੈਨ ਨੇ ਕਿਹਾ ਕਿ ਜਦੋਂ ਤੁਸੀਂ ਆਰਮਡ ਫੋਰਸਿਜ਼ ਵਰਗੇ ਸਨਮਾਨਿਤ ਗਾਹਕਾਂ ਦੀ ਸੇਵਾ ਕਰਦੇ ਹਨ ਤਾਂ ਆਪਣੇ ਫੌਜੀਆਂ ਦੇ ਹਿੱਤਾਂ ਦੀ ਤੁਲਨਾ 'ਚ ਬਾਕੀ ਸਭ ਕੁੱਝ ਸਹਾਇਕ ਹੋ ਜਾਂਦਾ ਹੈ।


satpal klair

Content Editor

Related News