ਜੈਟ ਏਅਰਵੇਜ਼ ਦਾ ਦੀਵਾਲੀ ਆਫਰ, ਟਿਕਟ ਬੁੱਕ ''ਤੇ ਰਹੀ ਹੈ 30 ਫੀਸਦੀ ਤੱਕ ਦੀ ਛੋਟ

Wednesday, Oct 31, 2018 - 07:10 PM (IST)

ਨਵੀਂ ਦਿੱਲੀ—ਏਅਰਲਾਈਨ ਕੰਪਨੀ ਜੈਟ ਏਅਰਵੇਜ਼ ਨੇ ਦੀਵਾਲੀ ਮੌਕੇ 'ਤੇ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ 'ਤੇ ਡਿਸਕਾਊਂਟ ਦੇ ਰਹੀ ਹੈ। ਕੰਪਨੀ ਨੇ 30 ਅਕਤੂਬਰ ਤੋਂ 5 ਨਵੰਬਰ ਤੱਕ ਟਿਕਟ ਬੁੱਕ ਕਰਵਾਉਣ 'ਤੇ 30 ਫੀਸਦੀ ਤੱਕ ਦੀ ਛੋਟ ਦਾ ਐਲਾਨ ਕੀਤਾ ਹੈ।

PunjabKesari

ਕੰਪਨੀ ਨੇ ਅੱਜ ਦੱਸਿਆ ਕਿ ਇਸ ਆਫਰ ਦਾ ਲਾਭ ਏਅਰ ਫ੍ਰਾਂਸ ਅਤੇ ਕੇ.ਐੱਲ.ਐੱਮ. ਰਾਇਲ ਡੱਚ ਏਅਰਲਾਇੰਸ ਨਾਲ ਉਸ ਦਾ ਕੋਡ ਸ਼ੇਅਰ ਉਡਾਣਾਂ 'ਤੇ ਵੀ ਮਿਲੇਗਾ। ਟਿਕਟ ਖਰੀਦਣ ਲਈ 24 ਘੰਟਿਆਂ ਅੰਦਰ ਉਸ ਨੂੰ ਰੱਦ ਕਰਵਾਉਣ ਜਾਂ ਉਸ 'ਚ ਬਦਲਾਅ ਲਈ ਕੋਈ ਸ਼ੁਲਕ ਨਹੀਂ ਲਿਆ ਜਾਵੇਗਾ। ਏਅਰਲਾਈਨ ਦੀ ਵੈੱਬਸਾਈਟ ਜਾਂ ਉਸ ਦੇ ਮੋਬਾਇਲ ਐਪ ਤੋਂ ਟਿਕਟ ਬੁੱਕ ਕਰਵਾਉਣ 'ਤੇ ਯਾਤਰੀਆਂ ਨੂੰ 250 ਬੋਨਸ ਜੇਪੀਮਾਇਲਸ ਮਿਲਣਗੇ। ਅੰਤਰਰਾਸ਼ਟਰੀ ਯਾਤਰੀ ਕਿਸੇ ਵੀ ਸਮੇਂ ਲਈ ਟਿਕਟ ਬੁੱਕ ਕਰਵਾ ਸਕਦੇ ਹਨ।

PunjabKesari

ਘਰੇਲੂ ਮਾਰਗਾਂ 'ਤੇ ਪ੍ਰੀਮੀਅਮ ਸ਼੍ਰੇਣੀ ਦੀ ਟਿਕਟ 8 ਦਿਨ ਬਾਅਦ ਅਤੇ ਇਕਨੋਮੀ ਸ਼੍ਰੇਣੀ ਦੀ ਟਿਕਟ 15 ਦਿਨ ਬਾਅਦ ਵੀ ਯਾਤਰਾ ਲਈ ਬੁੱਕ ਕਰਵਾਈ ਜਾ ਸਕਦੀ ਹੈ। ਖਾੜੀ ਦੇਸ਼ਾਂ ਤੋਂ ਇਸ ਆਫਰ ਤਹਿਤ ਭਾਰਤ, ਆਸੀਯਾਨ ਅਤੇ ਸਾਰਕ ਦੇਸ਼ਣ ਦੀ ਟਿਕਟ ਉਪਲੱਬਧ ਹੈ। ਨੇਪਾਲ, ਬੰਗਲਾਦੇਸ਼ ਅਤੇ ਸ਼੍ਰੀਲੰਕਾ ਦੇ ਯਾਤਰੀ ਭਾਰਤ, ਖਾੜੀ ਦੇਸ਼ਾਂ ਅਤੇ ਯੂਰੋਪ ਦੀ ਟਿਕਟ ਬੁੱਕ ਕਰਵਾ ਸਕਣਗੇ। ਸੁਦੂਰ ਪੂਰਬ ਦੇ ਯਾਤਰੀ ਭਾਰਤ, ਖਾੜੀ ਦੇਸ਼ਾਂ, ਲੰਡਨ, ਮੈਨਚੇਸਟਰ ਅਤੇ ਪੈਰਿਸ ਲਈ ਅਤੇ ਯੂਰੋਪ ਅਤੇ ਟੋਰਾਂਟੋ ਦੇ ਯਾਤਰੀ ਭਾਰਤ ਦੀ ਯਾਤਰਾ ਲਈ ਛੋਟ ਲੈ ਸਕਣਗੇ।


Related News