ਦਿਵਾਲੀਆ ਜੈੱਟ ਏਅਰਵੇਜ਼ ਦੇ ਸੰਸਥਾਪਕ ਨਰੇਸ਼ ਗੋਇਲ ਦੇ ਬੇਟੇ ਨੇ ਖੋਲ੍ਹੀ ਨਵੀਂ ਕੰਪਨੀ

09/11/2019 11:00:54 PM

ਨਵੀਂ ਦਿੱਲੀ (ਇੰਟ)-ਦਿਵਾਲੀਆ ਐਲਾਨ ਕੀਤੀ ਜਾ ਚੁੱਕੀ ਏਅਰਲਾਈਨਸ ਕੰਪਨੀ ਜੈੱਟ ਏਅਰਵੇਜ਼ ਦੇ ਸੰਸਥਾਪਕ ਨਰੇਸ਼ ਗੋਇਲ ਦੇ ਬੇਟੇ ਨਿਵਾਨ ਗੋਇਲ ਨੇ ਇਕ ਨਵੀਂ ਕੰਪਨੀ ਖੋਲ੍ਹੀ ਹੈ। ਨਿਵਾਨ ਨੇ ਇਕ ਟਰੈਵਲ ਟੈਕਨਾਲੋਜੀ ਕੰਪਨੀ ਦੀ ਸ਼ੁਰੂਆਤ ਕੀਤੀ ਹੈ। ਨਿਵਾਨ ਦੇ ਚਚੇਰੇ ਭਰਾ ਅਤੇ ਜੈੱਟ ਦੇ ਸਾਬਕਾ ਐਗਜ਼ੀਕਿਊਟਿਵ ਨਿਖਿਲ ਰਾਘਵਨ ਵੀ ਇਸ 'ਚ ਉਨ੍ਹਾਂ ਦਾ ਸਾਥ ਦੇ ਰਹੇ ਹਨ। ਜੈੱਟ ਏਅਰਵੇਜ਼ ਦੇ ਸੰਸਥਾਪਕ ਦੇ ਬੇਟੇ ਨੇ ਆਪਣੀ ਕੰਪਨੀ ਦਾ ਨਾਂ ਡਿਜੀਟਲ ਬਲਿੰਕ ਟੈਕਨਾਲੋਜੀਜ਼ ਰੱਖਿਆ ਹੈ। ਕੰਪਨੀ ਖੋਲ੍ਹਣ ਲਈ ਜੋ ਦਸਤਾਵੇਜ਼ ਦਿੱਤੇ ਗਏ, ਉਨ੍ਹਾਂ 'ਚ ਇਹ ਨਾਂ ਸਾਹਮਣੇ ਆਇਆ ਹੈ। ਕੰਪਨੀ ਦਾ ਰਜਿਸਟਰੇਸ਼ਨ ਮਹਾਰਾਸ਼ਟਰ 'ਚ 10 ਲੱਖ ਰੁਪਏ ਦੀ ਸ਼ੁਰੂਆਤ ਦਾ ਸ਼ੇਅਰ ਪੂੰਜੀ ਦੇ ਨਾਲ ਜੂਨ ਮਹੀਨੇ 'ਚ ਕੀਤਾ ਗਿਆ ਹੈ।

ਦਸਤਾਵੇਜ਼ਾਂ ਮੁਤਾਬਕ ਗੋਇਲ ਅਤੇ ਰਾਘਵਨ ਇਸ ਕੰਪਨੀ ਦੇ ਡਾਇਰੈਕਟਰ ਹਨ। ਹਾਲਾਂਕਿ ਰਾਘਵਨ ਨੇ ਅਗਸਤ ਮਹੀਨੇ 'ਚ ਫੇਸਬੁਕ ਪੋਸਟ ਜ਼ਰੀਏ ਇਸ ਕੰਪਨੀ ਨੂੰ ਖੋਲ੍ਹਣ ਦੀ ਜਾਣਕਾਰੀ ਦਿੱਤੀ ਸੀ। ਉਨ੍ਹਾਂ ਨੇ ਆਪਣੀ ਪੋਸਟ 'ਚ ਲਿਖਿਆ ਸੀ, ਮੈਨੂੰ ਬੇਹੱਦ ਖੁਸ਼ੀ ਹੋ ਰਹੀ ਹੈ ਕਿ ਮੈਂ ਬਲਿੰਕ ਟੈਕਨਾਲੋਜੀਜ਼ ਨਾਮਕ ਇਕ ਟੈੱਕ ਸਟਾਰਟਅਪ ਦਾ ਸਹਿ-ਸੰਸਥਾਪਕ ਹਾਂ। ਇਹ ਬਿਜ਼ਨੈੱਸ-ਟੂ-ਕਸਟਮਰ (ਬੀ 2 ਸੀ) ਨਾਲ ਜੁੜਿਆ ਹੈ।'' ਉਥੇ ਹੀ ਕੰਪਨੀ ਦੀ ਵੈੱਬਸਾਈਟ ਮੁਤਾਬਕ ਗਾਹਕਾਂ ਨੂੰ ਆਨਲਾਈਨ ਟਿਕਟਿੰਗ ਸਾਲਿਊਸ਼ਨ, ਕੈਬ ਰਾਈਡ ਸ਼ੇਅਰਿੰਗ ਐਪਲੀਕੇਸ਼ਨ ਅਤੇ ਡਿਜੀਟਲ ਪੇਮੈਂਟ ਵਰਗੀਆਂ ਸੇਵਾਵਾਂ ਦਿੱਤੀਆਂ ਜਾਣਗੀਆਂ।

ਜ਼ਿਕਰਯੋਗ ਹੈ ਕਿ ਭਾਰਤ ਦੀ ਪੁਰਾਣੀ ਏਅਰਲਾਈਨ ਸਰਵਿਸ ਦੇਣ ਵਾਲੀ ਜੈੱਟ ਏਅਰਵੇਜ਼ ਨੇ ਆਪਣੀਆਂ ਸਾਰੀਆਂ ਫਲਾਈਟਸ ਦਾ ਸੰਚਾਲਨ ਇਸ ਸਾਲ 17 ਅਪ੍ਰੈਲ ਤੋਂ ਬੰਦ ਕਰ ਦਿੱਤਾ ਸੀ। ਲੋਨ ਨਾ ਚੁਕਾਉਣ ਦੌਰਾਨ ਕੰਪਨੀ ਦਿਵਾਲੀਆ ਪ੍ਰਕਿਰਿਆ 'ਚੋਂ ਲੰਘ ਰਹੀ ਹੈ। ਨਰੇਸ਼ ਗੋਇਲ ਨੇ 26 ਸਾਲਾਂ ਪਹਿਲਾਂ ਜੈੱਟ ਏਅਰਵੇਜ਼ ਦੀ ਸਥਾਪਨਾ ਕੀਤੀ ਸੀ। 2007 'ਚ ਜੈੱਟ ਏਅਰਵੇਜ਼ 'ਚ 13,000 ਕਰਮਚਾਰੀ ਸਨ ਪਰ ਅਗਲੇ ਸਾਲ 2008 'ਚ 2000 ਲੋਕਾਂ ਦੀ ਛਾਂਟੀ ਕਰ ਦਿੱਤੀ ਗਈ ਸੀ। 2012 ਤੋਂ ਬਾਅਦ ਕੰਪਨੀ ਪੱਛੜਨ ਲੱਗੀ ਸੀ। ਪਹਿਲਾਂ ਇਸ ਨੂੰ ਇੰਡੀਗੋ ਨੇ ਪਛਾੜਿਆ ਫਿਰ ਇਸ ਤੋਂ ਬਾਅਦ ਕੰਪਨੀ ਨੇ ਯੂ. ਏ. ਈ. ਦੀ ਏਤਿਹਾਦ 'ਚ ਵੀ ਹਿੱਸੇਦਾਰੀ ਖਰੀਦ ਲਈ। ਆਖਰ 'ਚ 26 ਸਾਲ ਪੁਰਾਣੀ ਜੈੱਟ ਏਅਰਵੇਜ਼ ਕੋਲ ਕਰਮਚਾਰੀਆਂ ਦੀ ਤਨਖਾਹ, ਜਹਾਜ਼ਾਂ ਅਤੇ ਤੇਲ ਕੰਪਨੀਆਂ ਦੇ ਕਿਰਾਏ, ਹਵਾਈ ਅੱਡੇ ਤੱਕ ਦੇ ਭੁਗਤਾਨ ਆਦਿ ਲਈ ਪੈਸੇ ਨਹੀਂ ਰਹੇ।


Karan Kumar

Content Editor

Related News