ਜੈੱਟ ਏਅਰਵੇਜ਼ ਦੀ ''ਫ੍ਰੀਡਮ ਸੇਲ'', 30 ਫੀਸਦੀ ਤਕ ਮਿਲ ਰਹੀ ਛੋਟ
Tuesday, Aug 07, 2018 - 02:05 PM (IST)

ਨਵੀਂ ਦਿੱਲੀ— 15 ਅਗਸਤ ਨੂੰ ਦੇਖਦੇ ਹੋਏ ਜਹਾਜ਼ ਕੰਪਨੀ ਜੈੱਟ ਏਅਰਵੇਜ਼ ਨੇ ਭਾਰਤ 'ਚ 9 ਦਿਨ ਦੀ ਖਾਸ ਸੇਲ ਸ਼ੁਰੂ ਕੀਤੀ ਹੈ। ਜੈੱਟ ਏਅਰਵੇਜ਼ ਨੇ ਸੋਮਵਾਰ ਨੂੰ ਇਸ ਦਾ ਐਲਾਨ ਕੀਤਾ ਹੈ। ਇਸ ਪੇਸ਼ਕਸ਼ ਤਹਿਤ ਯਾਤਰੀਆਂ ਨੂੰ ਰਾਸ਼ਟਰੀ ਅਤੇ ਕੌਮਾਂਤਰੀ ਫਲਾਈਟਸ 'ਤੇ 10 ਤੋਂ 30 ਫੀਸਦੀ ਤਕ ਦੀ ਛੋਟ ਮਿਲੇਗੀ। 9 ਦਿਨ ਦੀ ਇਹ ਸੇਲ 7 ਅਗਸਤ ਤੋਂ ਸ਼ੁਰੂ ਹੋ ਚੁੱਕੀ ਹੈ। ਅਧਿਕਾਰਤ ਜਾਣਕਾਰੀ ਮੁਤਾਬਕ, ਯਾਤਰੀਆਂ ਕੋਲ 20 ਤੋਂ ਜ਼ਿਆਦਾ ਕੌਮਾਂਤਰੀ ਥਾਵਾਂ ਘੁੰਮਣ ਜਾਣ ਦਾ ਮੌਕਾ ਹੈ, ਜਿਸ 'ਚ ਕੁਝ ਯੂਰਪੀ ਦੇਸ਼ ਵੀ ਸ਼ਾਮਲ ਹਨ।
ਇਨ੍ਹਾਂ 'ਚ ਦੁਬਈ, ਪੈਰਿਸ, ਅਬੂਧਾਬੀ, ਦੋਹਾ, ਸਿੰਗਾਪੁਰ, ਹਾਂਗਕਾਂਗ, ਕੁਵੈਤ, ਲੰਡਨ, ਕੋਲੰਬੋ, ਕਾਠਮੰਡੂ ਆਦਿ ਘੁੰਮਣ ਦਾ ਮੌਕਾ ਹੈ। ਜੈੱਟ ਏਅਰਵੇਜ਼ ਮੁਤਾਬਕ, ਕੌਮਾਂਤਰੀ ਫਲਾਈਟਸ 'ਤੇ 30 ਫੀਸਦੀ ਅਤੇ ਘਰੇਲੂ ਫਲਾਈਟਸ 'ਤੇ 10 ਫੀਸਦੀ ਦੀ ਛੋਟ ਹੈ। ਇਸ ਲਈ ਜੈੱਟ ਏਅਰਵੇਜ਼ ਦੀ 'ਫ੍ਰੀਡਮ ਸੇਲ' 'ਚ ਤੁਹਾਨੂੰ 7 ਅਗਸਤ ਤੋਂ 15 ਅਗਸਤ ਵਿਚਕਾਰ ਟਿਕਟ ਬੁੱਕ ਕਰਾਉਣੇ ਹੋਣਗੇ। ਘਰੇਲੂ ਅਤੇ ਕੌਮਾਂਤਰੀ ਮਾਰਗਾਂ ਦੀ ਟਿਕਟ 'ਤੇ ਇਹ ਛੋਟ ਬੇਸ ਕਿਰਾਏ 'ਤੇ ਮਿਲੇਗੀ। ਇਹ ਛੋਟ ਪ੍ਰੀਮੀਅਮ ਅਤੇ ਇਕਾਨਮੀ ਫਲਾਈਟਸ 'ਤੇ ਹੈ ਅਤੇ ਇਕ ਪਾਸੇ ਦੀ ਯਾਤਰਾ ਲਈ ਹੈ। ਜੈੱਟ ਏਅਰਵੇਜ਼ 'ਚ ਘਰੇਲੂ ਫਲਾਈਟਸ 'ਤੇ 10 ਫੀਸਦੀ ਛੋਟ ਸਿਰਫ ਵਾਪਸੀ ਦੀ ਟਿਕਟ 'ਤੇ ਮਿਲੇਗੀ। ਪੇਸ਼ਕਸ਼ ਤਹਿਤ ਘਰੇਲੂ ਫਲਾਈਟਸ ਵਾਲੇ ਮੁਸਾਫਰਾਂ ਨੂੰ 30 ਸਤੰਬਰ ਤੋਂ ਪਹਿਲਾਂ-ਪਹਿਲਾਂ ਸਫਰ ਪੂਰਾ ਕਰਨਾ ਹੋਵੇਗਾ। ਇਸ ਪੇਸ਼ਕਸ਼ ਨੂੰ ਕਿਸੇ ਹੋਰ ਆਫਰ ਨਾਲ ਨਹੀਂ ਮਿਲਾਇਆ ਜਾ ਸਕਦਾ। ਯਾਤਰੀ 15 ਅਗਸਤ 2018 ਤਕ ਟਿਕਟਾਂ ਦੀ ਬੁਕਿੰਗ ਕਰ ਸਕਦੇ ਹਨ।