ਜੈੱਟ ਏਅਰਵੇਜ਼ ਨੇ 75 737-ਮੈਕਸ ਜਹਾਜ਼ਾਂ ਲਈ ਕੀਤਾ ਸਮਝੌਤਾ

07/18/2018 1:08:15 AM

ਫਾਰਨਬੋਰੋ/ਬ੍ਰਿਟੇਨ -ਦੇਸ਼ ਦੀ ਦੂਜੀ ਵੱਡੀ ਏਅਰਲਾਈਨ ਜੈੱਟ ਏਅਰਵੇਜ਼ ਨੇ ਆਪਣੇ ਨੈੱਟਵਰਕ ਵਿਸਥਾਰ ਲਈ ਅਮਰੀਕੀ ਜਹਾਜ਼ ਨਿਰਮਾਤਾ ਕੰਪਨੀ ਬੋਇੰਗ ਦੇ ਨਾਲ 75 737-ਮੈਕਸ 8 ਜਹਾਜ਼ ਖਰੀਦਣ ਲਈ ਸਮਝੌਤਾ ਕੀਤਾ ਹੈ। ਇਸ ਆਰਡਰ ਦੀ ਕੀਮਤ ਤਕਰੀਬਨ 8.8 ਅਰਬ ਡਾਲਰ (ਕਰੀਬ 600 ਅਰਬ ਰੁਪਏ) ਮੰਨੀ ਜਾ ਰਹੀ ਹੈ। ਦੋਵਾਂ ਕੰਪਨੀਆਂ ਨੇ ਇੱਥੇ ਚੱਲ ਰਹੇ ਫਾਰਨਬੋਰੋ ਕੌਮਾਂਤਰੀ ਏਅਰਸ਼ੋਅ ਦੌਰਾਨ ਇਸ ਸਬੰਧ 'ਚ ਸਮਝੌਤਾ ਕੀਤਾ ਹੈ। ਜੈੱਟ ਨੇ ਇਸ ਤੋਂ ਪਹਿਲਾਂ ਦੋ ਵਾਰ 'ਚ 150 ਬੋਇੰਗ 737 ਜਹਾਜ਼ਾਂ ਦੇ ਆਰਡਰ ਦਿੱਤੇ ਸਨ, ਜਦੋਂ ਕਿ ਪਿਛਲੇ ਜੂਨ 'ਚ ਉਹ 75 ਹੋਰ ਜਹਾਜ਼ ਖਰੀਦਣ 'ਤੇ ਸਹਿਮਤ ਹੋਈ ਸੀ। ਦੋਵਾਂ ਕੰਪਨੀਆਂ ਨੇ ਹੁਣ ਇਨ੍ਹਾਂ ਵਾਧੂ 75 ਜਹਾਜ਼ਾਂ ਲਈ ਵੀ ਸਮਝੌਤਾ ਕਰ ਲਿਆ ਹੈ। 


Related News