ਜੈੱਟ ਏਅਰਵੇਜ਼ ਨੇ ਉੱਚ ਅਧਿਕਾਰੀਆਂ ਨੂੰ ਅਗਸਤ ਦੀ ਬਕਾਇਆ ਤਨਖਾਹ ਦਿੱਤੀ
Thursday, Oct 11, 2018 - 01:46 AM (IST)

ਮੁੰਬਈ/ਜਲੰਧਰ— ਸੰਕਟ ਨਾਲ ਜੂਝ ਰਹੀ ਜੈੱਟ ਏਅਰਵੇਜ਼ ਨੇ ਪਿਛਲੇ ਦਿਨ ਆਪਣੇ ਪਾਇਲਟਾਂ, ਇੰਜੀਨੀਅਰਾਂ ਸਮੇਤ ਪ੍ਰਬੰਧਨ ਦੇ ਉੱਚ ਅਧਿਕਾਰੀਆਂ ਨੂੰ ਅਗਸਤ ਮਹੀਨੇ ਦੀ ਬਕਾਇਆ ਤਨਖਾਹ ਦੇ ਦਿੱਤੀ । ਹਾਲਾਂਕਿ ਕੰਪਨੀ ਨੇ ਉਨ੍ਹਾਂ ਨੂੰ ਕਿਹਾ ਹੈ ਕਿ ਸਤੰਬਰ ਦੀ ਤਨਖਾਹ 'ਚ ਦੇਰੀ ਹੋਵੇਗੀ । ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।
ਕੰਪਨੀ ਨੂੰ ਇਨ੍ਹਾਂ ਕਰਮਚਾਰੀਆਂ ਦੀ ਅਗਸਤ ਮਹੀਨੇ ਦੀ 50 ਫੀਸਦੀ ਬਾਕੀ ਤਨਖਾਹ ਦਾ ਭੁਗਤਾਨ 26 ਸਤੰਬਰ ਨੂੰ ਕਰਨਾ ਸੀ । ਪੈਸੇ ਦੀ ਕਮੀ ਕਾਰਨ ਕੰਪਨੀ ਉਸ ਰਕਮ 'ਚੋਂ ਸਿਰਫ ਅੱਧੇ ਦਾ ਭੁਗਤਾਨ ਕਰ ਸਕੀ ਸੀ । ਬਾਕੀ ਰਕਮ ਦਾ ਭੁਗਤਾਨ 9 ਅਕਤੂਬਰ ਨੂੰ ਕਰਨਾ ਸੀ, ਜੋ ਕੰਪਨੀ ਨੇ ਕੀਤਾ ।
ਨੈਸ਼ਨਲ ਐਵੀਏਟਰਸ ਗਿਲਡ ਨਾਲ ਜੁੜੇ ਜੈੱਟ ਏਅਰਵੇਜ਼ ਦੇ ਇਕ ਪਾਇਲਟ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ''ਸਾਨੂੰ ਮੰਗਲਵਾਰ ਨੂੰ ਆਪਣੀ ਤਨਖਾਹ ਦੀ ਬਕਾਇਆ 25 ਫੀਸਦੀ ਰਕਮ ਮਿਲ ਗਈ ਅਤੇ ਇਸ ਭੁਗਤਾਨ ਦੇ ਨਾਲ ਅਗਸਤ ਦੀ ਸਾਡੀ ਬਾਕੀ ਤਨਖਾਹ ਦੇ ਦਿੱਤੀ ਪਰ ਉਸ ਨੇ ਹੁਣ ਤੱਕ ਸਤੰਬਰ ਦੀ ਤਨਖਾਹ ਨਹੀਂ ਦਿੱਤੀ ਹੈ।