ਜੇ. ਬੀ. ਐੱਮ. ਆਟੋ ਨੂੰ ਦਿੱਲੀ ਟ੍ਰਾਂਸਪੋਰਟ ਨਿਗਮ ਤੋਂ ਮਿਲਿਆ 700 ਲੋਅ ਫਲੋਰ AC ਬੱਸਾਂ ਦਾ ਠੇਕਾ

Tuesday, Jan 19, 2021 - 04:30 PM (IST)

ਜੇ. ਬੀ. ਐੱਮ. ਆਟੋ ਨੂੰ ਦਿੱਲੀ ਟ੍ਰਾਂਸਪੋਰਟ ਨਿਗਮ ਤੋਂ ਮਿਲਿਆ 700 ਲੋਅ ਫਲੋਰ AC ਬੱਸਾਂ ਦਾ ਠੇਕਾ

ਨਵੀਂ ਦਿੱਲੀ (ਭਾਸ਼ਾ)– ਜੇ. ਬੀ. ਐੱਮ. ਆਟੋ ਲਿਮਟਿਡ ਨੂੰ ਦਿੱਲੀ ਟ੍ਰਾਂਸਪੋਰਟ ਨਿਗਮ (ਡੀ. ਟੀ.ਸੀ.) ਤੋਂ 700 ਲੋਅ-ਫਲੋਰ ਏ. ਸੀ. ਬੱਸਾਂ ਦੀ ਸਪਲਾਈ ਦਾ ਠੇਕਾ ਮਿਲਿਆ ਹੈ। ਕੰਪਨੀ ਨੇ ਮੰਗਲਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਕੰਪਨੀ ਨੇ ਇਕ ਬਿਆਨ ’ਚ ਕਿਹਾ ਕਿ ਇਸ ਠੇਕੇ ਦੇ ਤਹਿਤ ਉਹ ਡੀ. ਟੀ. ਸੀ. ਨੂੰ ਭਾਰਤ ਸਟੇਜ਼-6 ਨਿਕਾਸ ਦੇ ਮਿਆਰ ਦੇ ਅਨੁਕੂਲ 700 ਲੋਅ-ਫਲੋਰ ਏ. ਸੀ. ਬੱਸਾਂ ਦੀ ਸਪਲਾਈ ਕਰੇਗੀ। ਇਹ ਬੱਸਾਂ ਸੀ. ਐੱਨ. ਜੀ. ਨਾਲ ਚੱਲਣ ਵਾਲੀਆਂ ਹੋਣਗੀਆਂ।

ਕੰਪਨੀ ਨੇ ਕਿਹਾ ਕਿ ਡੀ. ਟੀ. ਸੀ. ਨੂੰ ਜਿਨ੍ਹਾਂ ਸਿਟੀਲਾਈਫ ਬੱਸਾਂ ਦੀ ਸਪਲਾਈ ਕੀਤੀ ਜਾਏਗੀ, ਉਨ੍ਹਾਂ ’ਚ ਸਮਾਰਟਕਾਰਡ ਟਿਕਟਿੰਗ ਸਿਸਟਮ, ਰਿਅਲ ਟਾਈਮ ਪੈਸੇਂਜਰ ਇਨਫਾਰਮੇਸ਼ਨ ਸਿਸਟਮ (ਪੀ. ਆਈ. ਐੱਸ.), ਇੰਟੈਲੀਜੈਂਟ ਟ੍ਰਾਂਸਪੋਰਟ ਮੈਨੇਜਮੈਂਟ ਸਿਸਟਮ (ਆਈ. ਟੀ. ਐੱਮ. ਐੱਸ.), ਆਟੋਮੈਟਿਕ ਬੱਸ ਵ੍ਹੀਕਲ ਲੋਕੇਸ਼ਨ ਸਿਸਟਮ ਅਤੇ ਸੀ. ਸੀ. ਟੀ. ਵੀ. ਕੈਮਰਾ ਵਰਗੀਆਂ ਆਧੁਨਿਕ ਸਹੂਲਤਾਂ ਹੋਣਗੀਆਂ। ਕੰਪਨੀ ਨੇ ਕਿਹਾ ਕਿ ਇਨ੍ਹਾਂ ਬੱਸਾਂ ਦੀ ਸਪਲਾਈ ਅਗਲੇ ਵਿੱਤੀ ਸਾਲ ’ਚ ਕੀਤੀ ਜਾਏਗੀ। ਕੰਪਨੀ ਨੇ ਕਿਹਾ ਕਿ ਇਨ੍ਹਾਂ ਬੱਸਾਂ ਦੇ ਦਿੱਲੀ ’ਚ 20 ਮਾਰਗਾਂ ’ਤੇ ਸੇਵਾਵਾਂ ਦੇਣ ਦੀ ਉਮੀਦ ਹੈ। ਇਸ ਨਾਲ ਪ੍ਰਤੀ ਸਾਲ ਪੰਜ ਕਰੋੜ ਯਾਤਰੀਆਂ ਨੂੰ ਲਾਭ ਮਿਲਣ ਦਾ ਅਨੁਮਾਨ ਹੈ।


author

cherry

Content Editor

Related News