ਅਮਰੀਕੀ ਖ਼ਜ਼ਾਨੇ ਨੂੰ ਵੇਚ ਰਹੇ ਹਨ ਜਾਪਾਨ ਤੇ ਚੀਨ, ਹੁਣ ਤੱਕ ਦੀ ਹੋਈ ਸਭ ਤੋਂ ਵੱਡੀ ਵਿਕਰੀ
Tuesday, Nov 26, 2024 - 10:30 PM (IST)
ਬਿਜ਼ਨੈੱਸ ਡੈਸਕ : 2024 ਦੀ ਤੀਜੀ ਤਿਮਾਹੀ ਦੌਰਾਨ ਜਾਪਾਨ ਨੇ ਅਮਰੀਕੀ ਟ੍ਰੇਜਰੀ ਬਾਂਡਸ (ਅਮਰੀਕੀ ਖ਼ਜ਼ਾਨੇ) ਵਿਚ 61.9 ਬਿਲੀਅਨ ਡਾਲਰ ਦੀ ਵਿਕਰੀ ਕੀਤੀ, ਜਿਹੜੀ ਹੁਣ ਤੱਕ ਦੀ ਸਭ ਤੋਂ ਵੱਡੀ ਵਿਕਰੀ ਹੈ। ਇਸ ਤੋਂ ਪਹਿਲਾਂ ਦੂਜੀ ਤਿਮਾਹੀ ਵਿਚ ਜਾਪਾਨ ਨੇ 40.5 ਬਿਲੀਅਨ ਡਾਲਰ ਦੇ ਖਜ਼ਾਨੇ ਵੇਚੇ ਸਨ। ਇਸ ਤਰ੍ਹਾਂ ਇਹ ਲਗਾਤਾਰ ਦੂਜੀ ਤਿਮਾਹੀ ਹੈ ਜਦੋਂ ਜਾਪਾਨ ਨੇ ਅਮਰੀਕੀ ਖਜ਼ਾਨੇ ਵਿਚ ਭਾਰੀ ਵਿਕਰੀ ਕੀਤੀ ਹੈ।
ਉਥੇ, ਚੀਨ ਨੇ ਵੀ ਅਮਰੀਕੀ ਟ੍ਰੇਜਰੀ ਬਾਂਡਸ ਨੂੰ 51.3 ਬਿਲੀਅਨ ਡਾਲਰ ਦਾ ਡੰਪ ਕੀਤਾ, ਜਿਹੜੀ ਕਿ ਹੁਣ ਤੱਕ ਦੀ ਦੂਜੀ ਸਭ ਤੋਂ ਵੱਡੀ ਵਿਕਰੀ ਹੈ। ਚੀਨ ਨੇ ਪਿਛਲੀਆਂ 7 ਤਿਮਾਹੀਆਂ ਵਿੱਚੋਂ 6 ਵਿਚ ਖਜ਼ਾਨਾ ਵੇਚਿਆ ਹੈ। ਇਸ ਦੇ ਨਾਲ ਟ੍ਰੇਜਰੀ ਬਾਂਡਾਂ ਵਿਚ ਚੀਨ ਦੀ ਕੁੱਲ ਹਿੱਸੇਦਾਰੀ ਹੁਣ $ 800 ਬਿਲੀਅਨ ਤੋਂ ਘੱਟ ਹੋ ਗਈ ਹੈ, ਜੋ ਪਿਛਲੇ 16 ਸਾਲਾਂ ਵਿਚ ਪਹਿਲੀ ਵਾਰ ਹੋਇਆ ਹੈ।
ਇਹ ਵੀ ਪੜ੍ਹੋ : ਮਾਰੂਤੀ ਸੁਜ਼ੂਕੀ ਨੇ 3 ਮਿਲੀਅਨ ਨਿਰਯਾਤ ਦਾ ਛੂਹਿਆ ਅੰਕੜਾ
ਦੱਸਣਯੋਗ ਹੈ ਕਿ ਇਹ ਦੋ ਦੇਸ਼ ਜਾਪਾਨ ਅਤੇ ਚੀਨ, ਜੋ ਕਿ ਅਮਰੀਕੀ ਸਰਕਾਰ ਦੇ ਕਰਜ਼ੇ ਦੇ ਦੁਨੀਆ ਦੇ ਸਭ ਤੋਂ ਵੱਡੇ ਵਿਦੇਸ਼ੀ ਧਾਰਕ ਹਨ, ਨੇ ਅਮਰੀਕੀ ਖਜ਼ਾਨੇ ਦੀ ਸਭ ਤੋਂ ਵੱਡੀ ਵਿਕਰੀ ਕੀਤੀ ਹੈ। ਇਹ ਅਮਰੀਕੀ ਖਜ਼ਾਨੇ ਵਿਚ ਵਿਦੇਸ਼ੀ ਨਿਵੇਸ਼ਕਾਂ ਦੀ ਘਟਦੀ ਦਿਲਚਸਪੀ ਅਤੇ ਦੁਨੀਆ ਭਰ ਵਿਚ ਬਦਲਦੀਆਂ ਆਰਥਿਕ ਸਥਿਤੀਆਂ ਨੂੰ ਦਰਸਾਉਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8