ਜਾਪਾਨ ਅਤੇ ਬ੍ਰਿਟੇਨ ਨੇ ਮੁਫਤ ਵਪਾਰ ਸਮਝੌਤੇ 'ਤੇ ਕੀਤੇ ਦਸਤਖਤ

Friday, Oct 23, 2020 - 03:33 PM (IST)

ਟੋਕਿਓ (ਏਪੀ) — ਬ੍ਰੈਕਜ਼ਿਟ ਤੋਂ ਬਾਅਦ ਇੱਕ ਵੱਡੇ ਕਦਮ ਤਹਿਤ ਜਾਪਾਨ ਅਤੇ ਬ੍ਰਿਟੇਨ ਨੇ ਸ਼ੁੱਕਰਵਾਰ ਨੂੰ ਇੱਕ ਦੁਵੱਲੇ ਆਜ਼ਾਦ ਵਪਾਰ ਸਮਝੌਤੇ 'ਤੇ ਹਸਤਾਖਰ ਕੀਤੇ। ਸਮਝੌਤੇ ਦੇ ਨਤੀਜੇ ਵਜੋਂ ਜਪਾਨ ਵਿਚ ਵਿਕਣ ਵਾਲੇ ਯਾਰਕਸ਼ਾਇਰ ਲੈਮ ਦੇ ਨਾਲ-ਨਾਲ ਜਾਪਾਨ ਦੇ ਨਿਸਾਨ ਪਲਾਂਟ ਦੇ ਆਟੋ ਪਾਰਟਸ ਸਮੇਤ ਕਈ ਉਤਪਾਦਾਂ ਦੀਆਂ ਕੀਮਤਾਂ ਵਿਚ ਕਮੀ ਆਵੇਗੀ। ਸਮਝੌਤੇ 'ਤੇ ਹਸਤਾਖਰ ਹੋਣ ਤੋਂ ਬਾਅਦ ਯੂ.ਕੇ. ਦੇ ਅੰਤਰਰਾਸ਼ਟਰੀ ਵਪਾਰ ਸਕੱਤਰ ਲਿਜ਼ ਟਰੱਸ ਨੇ ਟੋਕਿਓ ਵਿਚ ਪੱਤਰਕਾਰਾਂ ਨੂੰ ਕਿਹਾ, 'ਸੁਤੰਤਰ ਵਪਾਰ ਦੇ ਨਵੇਂ ਯੁੱਗ ਦੀ ਸ਼ੁਰੂਆਤ ਦਾ ਸਵਾਗਤ ਕਰਨ ਲਈ ਸੂਰਜ ਉਗਣ ਵਾਲੀ ਧਰਤੀ(ਜਾਪਾਨ) ਕਿੰਨੀ ਸਹੀ ਹੈ।' ਉਨ੍ਹਾਂ ਨੇ ਕਿਹਾ ਕਿ ਇਹ ਇਕ ਇਤਿਹਾਸਕ ਸਮਝੌਤਾ ਹੈ। ਜ਼ਿਕਰਯੋਗ ਹੈ ਕਿ ਹੈ ਕਿ ਬ੍ਰਿਟੇਨ ਦੇ ਯੂਰਪੀਅਨ ਯੂਨੀਅਨ ਨਾਲੋਂ ਟੁੱਟਣ ਅਤੇ ਸੁਤੰਤਰ ਵਪਾਰਕ ਦੇਸ਼ ਬਣਨ ਤੋਂ ਬਾਅਦ ਬ੍ਰਿਟੇਨ ਦੁਆਰਾ ਦਸਤਖਤ ਕੀਤਾ ਗਿਆ ਪਹਿਲਾ ਵੱਡਾ ਵਪਾਰਕ ਸਮਝੌਤਾ ਹੈ।


Harinder Kaur

Content Editor

Related News