ਸਤੰਬਰ ''ਚ ਜਾਪਾਨ ਦੀ ਬਰਾਮਦ 4.9 ਫੀਸਦੀ ਘਟੀ, ਗਿਰਾਵਟ ਘੱਟ ਹੋਈ

Monday, Oct 19, 2020 - 01:12 PM (IST)

ਸਤੰਬਰ ''ਚ ਜਾਪਾਨ ਦੀ ਬਰਾਮਦ 4.9 ਫੀਸਦੀ ਘਟੀ, ਗਿਰਾਵਟ ਘੱਟ ਹੋਈ

ਟੋਕੀਓ— ਜਾਪਾਨ ਦੀ ਬਰਾਮਦ 'ਚ ਗਿਰਾਵਟ ਦੀ ਰਫ਼ਤਾਰ ਸਤੰਬਰ 'ਚ ਕੁਝ ਘੱਟ ਹੋਈ ਹੈ। ਵਿੱਤ ਮੰਤਰਾਲਾ ਨੇ ਸੋਮਵਾਰ ਨੂੰ ਜਾਰੀ ਅੰਕੜਿਆਂ 'ਚ ਇਹ ਜਾਣਕਾਰੀ ਦਿੱਤੀ ਗਈ ਹੈ।


ਇਨ੍ਹਾਂ ਅੰਕੜਿਆਂ ਤੋਂ ਸੰਕੇਤ ਮਿਲਦਾ ਹੈ ਕਿ ਜਾਪਾਨ ਦਾ ਵਪਾਰ ਖੇਤਰ ਹੁਣ ਕੋਰੋਨਾ ਵਾਇਰਸ ਮਹਾਮਾਰੀ ਦੇ ਪ੍ਰਭਾਵ ਤੋਂ ਉਭਰ ਰਿਹਾ ਹੈ।

ਰਿਪੋਰਟ ਮੁਤਾਬਕ, ਸਤੰਬਰ 'ਚ ਜਾਪਾਨ ਦੀ ਬਰਾਮਦ ਪਿਛਲੇ ਸਾਲ ਦੇ ਇਸੇ ਮਹੀਨੇ ਤੋਂ 4.9 ਫੀਸਦੀ ਘੱਟ ਰਹੀ ਹੈ। ਇਸ ਤੋਂ ਪਹਿਲਾਂ ਅਗਸਤ 'ਚ ਜਾਪਾਨ ਦੀ ਬਾਰਮਦ 'ਚ 15 ਫੀਸਦੀ ਦੀ ਗਿਰਾਵਟ ਆਈ ਸੀ। ਸਮੀਖਿਆ ਅਧੀਨ ਮਹੀਨੇ 'ਚ ਜਾਪਾਨ ਦੀ ਦਰਾਮਦ 'ਚ ਵੀ ਗਿਰਾਵਟ ਘੱਟ ਹੋਈ ਹੈ। ਸਤੰਬਰ 'ਚ ਦੇਸ਼ ਦੀ ਬਰਾਮਦ 17.2 ਫੀਸਦੀ ਘਟੀ ਹੈ। ਅਗਸਤ 'ਚ ਦਰਾਮਦ 20.8 ਫੀਸਦੀ ਘਟੀ ਸੀ। ਸਤੰਬਰ 'ਚ ਚੀਨ ਨੂੰ ਜਾਪਾਨ ਦੀ ਬਰਾਮਦ 14 ਫੀਸਦੀ ਵਧੀ। ਇਸੇ ਤਰ੍ਹਾਂ ਅਮਰੀਕਾ ਨੂੰ ਬਰਾਮਦ 'ਚ 0.7 ਫੀਸਦੀ ਦਾ ਵਾਧਾ ਹੋਇਆ। ਵੱਖ-ਵੱਖ ਖੇਤਰਾਂ ਦੀ ਗੱਲ ਕੀਤੀ ਜਾਵੇ ਤਾਂ ਦੁਨੀਆ ਦੇ ਵੱਖ-ਵੱਖ ਦੇਸ਼ਾਂ ਨੂੰ ਜਾਪਾਨ ਦੀ ਕੰਪਿਊਟਰ ਬਰਾਮਦ 45 ਫੀਸਦੀ ਵਧੀ ਹੈ।


author

Sanjeev

Content Editor

Related News