ਜਨਧਨ ਯੋਜਨਾ ਦਾ ਹਰ ਚੌਥਾ ਖਾਤਾ ਨਾਨ-ਐਕਟਿਵ, 5.72 ਕਰੋੜ ਖਾਤਿਆਂ ’ਚ ਕੋਈ ਪੈਸਾ ਨਹੀਂ
Monday, Sep 07, 2026 - 01:43 PM (IST)
ਬਿਜ਼ਨੈੱਸ ਡੈਸਕ - ਪ੍ਰਧਾਨ ਮੰਤਰੀ ਜਨਧਨ ਯੋਜਨਾ (ਪੀ. ਐੱਮ. ਜੇ. ਡੀ. ਵਾਈ.) ਤਹਿਤ ਦੇਸ਼ ’ਚ ਲੱਗਭਗ ਹਰ ਚੌਥਾ ਬੈਂਕ ਖਾਤਾ ਨਾਨ-ਐਕਟਿਵ ਹੈ, ਜਦੋਂਕਿ 5.72 ਕਰੋੜ ਤੋਂ ਵੱਧ ਖਾਤਿਆਂ ’ਚ ਕੋਈ ਰਕਮ ਜਮ੍ਹਾ ਰਾਸ਼ੀ ਨਹੀਂ ਹੈ। ਸੂਚਨਾ ਦੇ ਅਧਿਕਾਰ (ਆਰ. ਟੀ. ਆਈ.) ਤਹਿਤ ਮਿਲੇ ਵਿੱਤ ਮੰਤਰਾਲਾ ਦੇ ਵਿੱਤੀ ਸੇਵਾਵਾਂ ਵਿਭਾਗ ਦੇ ਜਵਾਬ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ! PNB ਬੈਂਕ 'ਚੋਂ ਮਿਲੇ 17 ਕਰੋੜ ਦੇ ਨਕਲੀ ਨੋਟ, ਅਧਿਕਾਰੀਆਂ ਦੇ ਉੱਡੇ ਹੋਸ਼
ਵਿਭਾਗ ਅਨੁਸਾਰ, 12 ਅਗਸਤ 2026 ਤੱਕ ਦੇਸ਼ ’ਚ ਜਨਧਨ ਖਾਤਿਆਂ ਦੀ ਕੁਲ ਗਿਣਤੀ 59.03 ਕਰੋੜ ਤੋਂ ਵੱਧ ਸੀ ਅਤੇ ਇਨ੍ਹਾਂ ’ਚ 3.15 ਲੱਖ ਕਰੋੜ ਰੁਪਏ ਤੋਂ ਵੱਧ ਜਮ੍ਹਾ ਸਨ। ਇਨ੍ਹਾਂ ’ਚ 32.89 ਕਰੋੜ ਖਾਤੇ ਔਰਤਾਂ ਅਤੇ 26.14 ਕਰੋੜ ਖਾਤੇ ਪੁਰਸ਼ਾਂ ਦੇ ਸਨ।
ਅੰਕੜਿਆਂ ਮੁਤਾਬਕ, 5,72,35,490 ਜਨਧਨ ਖਾਤਿਆਂ ’ਚ ਕੋਈ ਰਕਮ ਨਹੀਂ ਸੀ, ਜਦੋਂਕਿ 15,36,77,009 ਖਾਤੇ ਨਾਨ-ਐਕਟਿਵ ਪਾਏ ਗਏ। ਨਾਨ-ਐਕਟਿਵ ਖਾਤਿਆਂ ਦੀ ਗਿਣਤੀ ਕੁਲ ਖਾਤਿਆਂ ਦਾ ਲੱਗਭਗ 26 ਫੀਸਦੀ ਹੈ।
ਇਹ ਵੀ ਪੜ੍ਹੋ : ਨੇਪਾਲ 'ਚ ਹੜ੍ਹ ਦੇ ਪਾਣੀ ਨਾਲ ਰੁੜ੍ਹ ਕੇ ਆਇਆ ਬੈਂਕ ਦਾ ਨੋਟਾਂ ਨਾਲ ਭਰਿਆ ਟਰੰਕ, ਲੋਕਾਂ ਨੇ ਲੁੱਟੇ ਬੰਡਲ
ਕੋਈ ਰਕਮ ਨਾ ਵਾਲੇ ਖਾਤਿਆਂ ਦੀ ਗਿਣਤੀ ’ਚ ਉੱਤਰ ਪ੍ਰਦੇਸ਼ 95.92 ਲੱਖ ਦੇ ਨਾਲ ਸਭ ਤੋਂ ਅੱਗੇ ਰਿਹਾ। ਇਸ ਤੋਂ ਬਾਅਦ ਬਿਹਾਰ ’ਚ 62.35 ਲੱਖ, ਪੱਛਮੀ ਬੰਗਾਲ ’ਚ 37.20 ਲੱਖ, ਅਸਾਮ ’ਚ 36.30 ਲੱਖ ਅਤੇ ਮਹਾਰਾਸ਼ਟਰ ’ਚ 36.04 ਲੱਖ ਖਾਤੇ ਰਹੇ। ਨਾਨ-ਐਕਟਿਵ ਖਾਤਿਆਂ ਦੇ ਮਾਮਲੇ ’ਚ ਵੀ ਉੱਤਰ ਪ੍ਰਦੇਸ਼ 3.23 ਕਰੋੜ ਦੇ ਨਾਲ ਟਾਪ ’ਤੇ ਹੈ। ਇਸ ਤੋਂ ਬਾਅਦ ਬਿਹਾਰ ’ਚ 1.59 ਕਰੋੜ, ਮੱਧ ਪ੍ਰਦੇਸ਼ ’ਚ 1.35 ਕਰੋੜ, ਪੱਛਮੀ ਬੰਗਾਲ ’ਚ 1.02 ਕਰੋੜ ਅਤੇ ਮਹਾਰਾਸ਼ਟਰ ’ਚ 97.94 ਲੱਖ ਨਾਨ-ਐਕਟਿਵ ਖਾਤੇ ਹਨ।
ਇਹ ਵੀ ਪੜ੍ਹੋ : ਇਲਾਇਚੀ ਦੀਆਂ ਕੀਮਤਾਂ 'ਚ ਭਾਰੀ ਉਛਾਲ; ਇਸ ਕਾਰਨ ਰੇਟ ਹੋਰ ਵਧਣ ਦੇ ਮਿਲ ਰਹੇ ਸੰਕੇਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
