ਰੀਅਲ ਅਸਟੇਟ ਸੈਕਟਰ ਲਈ ਜੇਤਲੀ ਕਰ ਸਕਦੇ ਹਨ ਵੱਡਾ ਐਲਾਨ
Thursday, Jan 25, 2018 - 03:21 PM (IST)

ਨਵੀਂ ਦਿੱਲੀ—1 ਫਰਵਰੀ ਨੂੰ ਆਮ ਬਜਟ ਪੇਸ਼ ਹੋਣ ਵਾਲਾ ਹੈ। ਹਾਊਸਿੰਗ ਫਾਰ ਆਲ ਦੇ ਵਾਅਦੇ ਨੂੰ ਪੂਰਾ ਕਰਨ ਲਈ ਵਿੱਤ ਮੰਤਰੀ ਜੇਤਲੀ ਰੀਅਲ ਅਸਟੇਟ ਨਾਲ ਜੁੜੀਆਂ ਕਈ ਅਹਿਮ ਘੋਸ਼ਨਾਵਾਂ ਕਰ ਸਕਦੇ ਹਨ। ਸਰਕਾਰ ਦੀ ਯੋਜਨਾ ਹੈ ਕਿ ਉਹ 2022 ਤੱਕ 3 ਕਰੋੜ ਘਰ ਦੇ ਕੇ ਹਾਊਸਿੰਗ ਫਾਰ ਆਲ ਦਾ ਵਾਅਦਾ ਪੂਰਾ ਕਰਨ।
ਨਿਯਮਾਂ 'ਚ ਹੋਣਗੇ ਬਦਲਾਅ
ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਸ਼ਹਿਰੀ ਇਲਾਕੇ 2 ਕਰੋੜ ਘਰ ਅਤੇ ਗ੍ਰਾਮੀਣ ਇਲਾਕਿਆਂ 'ਚ ਇਕ ਕਰੋੜ ਬਣਾਉਣ ਦਾ ਟੀਚਾ ਹੈ। ਪਿਛਲੇ 2 ਸਾਲ 'ਚ ਕੇਵਲ 2.5 ਲੱਖ ਤੋਂ ਜ਼ਿਆਦਾ ਘਰ ਬਣ ਸਕੇ ਹਨ। ਇਸ 'ਚ ਸਰਕਾਰ ਨੂੰ ਬਚੇ ਦਿਨ੍ਹਾਂ 'ਚ ਹਰ ਰੋਜ਼ ਕਰੀਬ 20 ਹਜ਼ਾਰ ਘਰ ਬਣਾਉਣੇ ਹੋਣਗੇ। ਯੋਜਨਾ ਦੇ ਤਹਿਤ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਸਬਸਿਡੀ ਦਾ ਫਾਇਦਾ ਮਿਲੇ ਇਸਦੇ ਲਈ ਵਿੱਤ ਮੰਤਰੀ ਬਜਟ 'ਚ ਨਿਯਮਾਂ 'ਚ ਕਈ ਅਹਿਮ ਬਦਲਾਅ ਦਾ ਐਲਾਨ ਕਰ ਸਕਦੇ ਹਨ। ਸੂਤਰਾਂ ਦੇ ਅਨੁਸਾਰ ਜੇਤਲੀ 6 ਲੱਖ ਰੁਪਏ ਤੱਕ ਦੀ ਇਨਕਮ ਵਾਲਿਆਂ ਨੂੰ ਵੱਡੀ ਰਾਹਤ ਦੇ ਸਕਦੇ ਹਨ। ਜਿਸਦੇ ਤਹਿਤ ਵੱਡੇ ਸਾਈਜ਼ ਦੇ ਘਰ 6.5 ਫੀਸਦੀ ਇੰਟਰੇਸਟ ਸਬਸਿਡੀ ਦੇ ਤਹਿਤ ਆ ਸਕਦੇ ਹਨ। ਹਜੇ 3 ਲੱਖ ਤੱਕ ਦੀ ਇਨਕਮ ਵਾਲਿਆਂ ਨੂੰ 30 ਵਰਗ ਮੀਟਰ ਦੇ ਘਰ ਅਤੇ 3-6 ਲੱਖ ਇਨਕਮ ਵਾਲਿਆਂ ਨੂੰ 60 ਵਰਗ ਮੀਟਰ ਦੇ ਘਰ 'ਚ 6.5 ਫੀਸਦੀ ਹੋਮ ਲੋਨ 'ਤੇ ਇੰਟਰੇਸਟ ਸਬਸਿਡੀ ਮਿਲਦੀ ਹੈ। ਜਦਕਿ ਉਸ ਨਾਲ ਜ਼ਿਆਦਾ ਇਨਕਮ ਗਰੁੱਪ ਨੂੰ ਹੋਮ ਲੋਮ ਦੇ ਇੰਟਰੇਸਟ 'ਤੇ 3-4 ਫੀਸਦੀ ਤੱਕ ਸਬਸਿਡੀ ਮਿਲਦੀ ਹੈ।