ਚੀਨ ਦੇ ਸਭ ਤੋਂ ਅਮੀਰ ਰਹਿ ਚੁੱਕੇ ਜੈਕ ਮਾ ਨੂੰ ਇਕ ਗਲਤੀ ਪਈ ਭਾਰੀ , ਸਾਲ 'ਚ ਗਵਾ੍ਏ 344 ਅਰਬ ਡਾਲਰ

10/27/2021 1:38:37 PM

ਬੀਜਿੰਗ - ਚੀਨ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ ਵਿੱਚੋਂ ਇੱਕ ਅਲੀਬਾਬਾ ਦਾ ਮਾਰਕੀਟ ਕੈਪ ਇੱਕ ਸਾਲ ਵਿੱਚ 344 ਬਿਲੀਅਨ ਡਾਲਰ ਘੱਟ ਗਿਆ ਹੈ। ਦਰਅਸਲ, ਪਿਛਲੇ ਸਾਲ ਅਕਤੂਬਰ ਵਿੱਚ ਅਲੀਬਾਬਾ ਦੇ ਸੰਸਥਾਪਕ ਜੈਕ ਮਾ ਨੇ ਚੀਨ ਦੀ ਵਿੱਤੀ ਪ੍ਰਣਾਲੀ ਦੀ ਆਲੋਚਨਾ ਕੀਤੀ ਸੀ। ਇਸ ਤੋਂ ਬਾਅਦ ਉਸ 'ਤੇ ਮੁਸੀਬਤਾਂ ਦਾ ਪਹਾੜ ਡਿੱਗ ਪਿਆ। ਚੀਨ ਦੀ ਸਰਕਾਰ ਨੇ ਉਨ੍ਹਾਂ ਦੀ ਕੰਪਨੀ ਅਲੀਬਾਬਾ ਗਰੁੱਪ ਹੋਲਡਿੰਗ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਪਹਿਲਾਂ ਫਿਨਟੇਕ ਕੰਪਨੀ Ant Group ਦੀ ਲਿਸਟਿੰਗ ਨੂੰ ਮੁਅੱਤਲ ਕੀਤਾ ਅਤੇ ਫਿਰ ਤਕਨੀਕੀ ਕੰਪਨੀਆਂ ਖਿਲਾਫ ਕਾਰਵਾਈ ਕੀਤੀ। ਇਸ ਕਾਰਨ ਦੇਸ਼ ਦੀਆਂ ਤਕਨੀਕੀ ਕੰਪਨੀਆਂ ਦੇ ਸ਼ੇਅਰਾਂ 'ਚ ਭਾਰੀ ਗਿਰਾਵਟ ਦਰਜ ਕੀਤੀ ਗਈ। ਇਸ ਨਾਲ ਇੱਕ ਸਾਲ ਵਿੱਚ ਅਲੀਬਾਬਾ ਗਰੁੱਪ ਹੋਲਡਿੰਗ ਦਾ ਮਾਰਕਿਟ ਕੈਪ 344 ਅਰਬ ਡਾਲਰ ਘੱਟ ਹੋ ਗਿਆ।

ਇਹ ਵੀ ਪੜ੍ਹੋ :  28 ਅਕਤੂਬਰ ਨੂੰ ਖੁੱਲ੍ਹੇਗਾ Nykaa ਦਾ IPO, ਜਾਣੋ ਕਿੰਨੀ ਹੋਵੇਗੀ ਪ੍ਰਤੀ ਸ਼ੇਅਰ ਕੀਮਤ

ਪਿਛਲੇ ਸਾਲ ਅਕਤੂਬਰ ਵਿੱਚ ਕੰਪਨੀ ਦਾ ਸਟਾਕ ਸਭ ਤੋਂ ਉੱਚੇ ਪੱਧਰ 'ਤੇ ਸੀ ਪਰ ਤਿੰਨ ਹਫ਼ਤੇ ਪਹਿਲਾਂ ਹਾਂਗਕਾਂਗ ਵਿੱਚ ਇਹ ਰਿਕਾਰਡ ਹੇਠਲੇ ਪੱਧਰ 'ਤੇ ਪਹੁੰਚ ਗਿਆ ਸੀ। ਚੀਨੀ ਸਰਕਾਰ ਨੇ ਕੰਪਨੀ ਦੇ ਖਿਲਾਫ ਜਾਂਚ ਤੇਜ਼ ਕਰ ਦਿੱਤੀ ਹੈ ਅਤੇ ਆਪਣੇ ਫਿਨਟੇਕ ਕਾਰੋਬਾਰ ਦਾ ਪੁਨਰਗਠਨ ਕਰਨ ਲਈ ਵੀ ਕਿਹਾ ਗਿਆ ਹੈ। 5 ਅਕਤੂਬਰ ਤੋਂ ਬਾਅਦ ਇਸ ਵਿਚ 30 ਫੀਸਦੀ ਰਿਕਵਰੀ ਹੋਈ ਹੈ ਪਰ ਅਜੇ ਵੀ ਇਹ ਪਿਛਲੇ ਸਾਲ ਅਕਤੂਬਰ ਦੇ ਪੱਧਰ ਨਾਲੋਂ 43 ਫੀਸਦੀ ਘੱਟ ਹੈ।  ਅਲੀਬਾਬਾ 5 ਨਵੰਬਰ ਨੂੰ ਆਪਣੇ ਵਿੱਤੀ ਨਤੀਜਿਆਂ ਦਾ ਐਲਾਨ ਕਰੇਗਾ।

ਅਲੀਬਾਬਾ ਦੇ ਸ਼ੇਅਰਾਂ 'ਚ ਗਿਰਾਵਟ ਕਾਰਨ ਜੈਕ ਮਾ ਦੀ ਸੰਪਤੀ 'ਚ ਵੀ ਗਿਰਾਵਟ ਆਈ ਹੈ। ਕਿਸੇ ਸਮੇਂ ਉਹ ਰਿਲਾਇੰਸ ਇੰਡਸਟਰੀਜ਼ ਦੇ ਮੁਕੇਸ਼ ਅੰਬਾਨੀ ਨੂੰ ਪਛਾੜ ਕੇ ਏਸ਼ੀਆ ਦੇ ਸਭ ਤੋਂ ਵੱਡੇ ਅਮੀਰ ਬਣ ਗਏ ਸਨ ਪਰ ਅੱਜ ਦੁਨੀਆ ਦੇ ਅਮੀਰਾਂ ਦੀ ਸੂਚੀ ਵਿੱਚ ਉਹ 30ਵੇਂ ਸਥਾਨ 'ਤੇ ਖਿਸਕ ਗਏ ਹਨ। ਉਸ ਦੀ ਕੁੱਲ ਜਾਇਦਾਦ 45.9 ਅਰਬ ਡਾਲਰ ਹੈ। ਦੂਜੇ ਪਾਸੇ ਅੰਬਾਨੀ 98.2 ਅਰਬ ਡਾਲਰ ਦੀ ਜਾਇਦਾਦ ਨਾਲ ਏਸ਼ੀਆ ਵਿੱਚ ਪਹਿਲੇ ਅਤੇ ਵਿਸ਼ਵ ਵਿੱਚ 11ਵੇਂ ਸਥਾਨ ’ਤੇ ਹਨ।

ਇਹ ਵੀ ਪੜ੍ਹੋ : ਇਸ ਸਾਲ ਕਰਵਾਚੌਥ 'ਤੇ ਸੁਹਾਗਣਾਂ ਨੇ ਕੀਤੀ ਲਗਭਗ 4,000 ਕਰੋੜ ਰੁਪਏ ਦੀ ਖ਼ਰੀਦਦਾਰੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News