ਇੱਕ ਘੰਟੇ  ’ਚ 55,823 ਲੋਕਾਂ ਨੇ ਦਾਇਰ ਕੀਤੀ ITR, 31 ਦਸੰਬਰ ਤੋਂ ਬਾਅਦ ਲੱਗੇਗਾ ਵੱਡਾ ਜੁਰਮਾਨਾ ਹੋਏਗਾ

12/28/2020 6:16:55 PM

ਨਵੀਂ ਦਿੱਲੀ — ਸਾਲ 2019-20 ਲਈ ਤੁਹਾਡੇ ਕੋਲ ਇਨਕਮ ਟੈਕਸ ਰਿਟਰਨ ਭਰਨ ਲਈ ਸਿਰਫ 4 ਦਿਨ ਬਚੇ ਹਨ। ਇਨਕਮ ਟੈਕਸ ਰਿਟਰਨ ਭਰਨ ਦੀ ਆਖ਼ਰੀ ਤਰੀਕ 31 ਦਸੰਬਰ 2020 ਹੈ। ਹੁਣ ਤੱਕ ਆਈ ਟੀ ਆਰ ਭਰਨ ਵਾਲੇ ਟੈਕਸਦਾਤਾਵਾਂ ਦਾ ਡਾਟਾ ਆਮਦਨ ਕਰ ਵਿਭਾਗ ਨੇ ਜਾਰੀ ਕਰ ਦਿੱਤਾ þ।  ਜੇ ਤੁਸੀਂ ਅਜੇ ਤੱਕ ਅਜਿਹਾ ਨਹੀਂ ਕੀਤਾ ਹੈ, ਤਾਂ 31 ਦਸੰਬਰ ਤੋਂ ਪਹਿਲਾਂ ਟੈਕਸ ਦਾ ਭੁਗਤਾਨ ਕਰ ਦਿਓ ਨਹੀਂ ਤਾਂ ਭਾਰੀ ਜੁਰਮਾਨਾ ਅਦਾ ਕਰਨਾ ਪੈ ਸਕਦਾ þ।

ਇਨਕਮ ਟੈਕਸ ਵਿਭਾਗ ਨੇ ਕੀਤਾ ਟਵੀਟ 

ਇਸ ਬਾਰੇ ਜਾਣਕਾਰੀ ਇਨਕਮ ਟੈਕਸ ਵਿਭਾਗ ਵੱਲੋਂ ਟਵੀਟ ਕਰਕੇ ਦਿੱਤੀ ਗਈ ਹੈ। ਆਮਦਨ ਕਰ ਵਿਭਾਗ ਨੇ ਇੱਕ ਟਵੀਟ ਵਿਚ ਲਿਖਿਆ ਹੈ ਕਿ ਅੱਜ ਦੁਪਹਿਰ 12 ਵਜੇ ਤੱਕ 1,46,812 ਆਈ ਟੀ ਆਰ ਦਾਇਰ ਕੀਤੇ ਜਾ ਚੁੱਕੇ ਹਨ। ਇਸ ਵਿਚੋਂ ਸਿਰਫ ਇਕ ਘੰਟੇ ਵਿਚ 55,823 ਰਿਟਰਨ ਦਾਖਲ ਕਰ ਦਿੱਤੀਆਂ ਗਈਆਂ ਹਨ। ਦੱਸ ਦੇਈਏ ਕਿ ਆਮਦਨ ਟੈਕਸ ਵਿਭਾਗ ਨੇ ਟੈਕਸ ਜਮ੍ਹਾ ਕਰਨ ਦੀ ਆਖਰੀ ਤਰੀਕ ਨੂੰ ਅਜੇ ਤੱਕ ਨਹੀਂ ਵਧਾਇਆ ਹੈ।

ਜੇ ਤੁਸੀਂ ਆਨਲਾਈਨ ਟੈਕਸ ਜਮ੍ਹਾ ਕਰਨ ਜਾ ਰਹੇ ਹੋ, ਤਾਂ ਇਹ ਧਿਆਨ ਵਿਚ ਰੱਖਣਾ ਮਹੱਤਵਪੂਰਣ ਹੈ ਕਿ ਤੁਹਾਨੂੰ ਪਹਿਲਾਂ ਕਿਹੜਾ ਦਸਤਾਵੇਜ਼ ਭਰਨਾ ਹੈ ਅਤੇ ਆਪਣਾ ਆਈਟੀਆਰ ਕਿਵੇਂ ਭਰਨਾ ਹੈ। ਇਸ ਪ੍ਰਕਿਰਿਆ ਨੂੰ ਕਰਨ ਲਈ, ਤੁਹਾਨੂੰ ਈ-ਫਾਈਲੰਿਗ ਵੈਬਸਾਈਟ ’ਤੇ ਸਾਈਨ ਅਪ ਕਰਨਾ ਪਏਗਾ, ਪਰ ਇਸਦੇ ਲਈ ਤੁਹਾਡੇ ਕੋਲ ਇੱਕ ਖਾਤਾ ਹੋਣਾ ਲਾਜ਼ਮੀ ਹੈ। 

ਇਸ ਪ੍ਰਕਿਰਿਆ ਦੀ ਪਾਲਣਾ ਕਰੋ ਅਤੇ ਇਸ ਨੂੰ ਆਨਲਾਈਨ ਭਰੋ

1. ਇਨਕਮ ਟੈਕਸ ਦੇ ਈ-ਫਾਈਲਿੰਗ ਪੋਰਟਲ ’ਤੇ ਜਾਓ ਅਤੇ ਯੂਜ਼ਰ ਆਈ ਡੀ (ਪੈਨ ਨੰਬਰ), ਪਾਸਵਰਡ ਅਤੇ ਕੈਪਚਰ ਕੋਡ ਨਾਲ ਲੌਗਇਨ ਕਰੋ।
2. ‘ਈ-ਫਾਈਲ’ ਮੈਨਿੳੂ ’ਤੇ ਕਲਿੱਕ ਕਰੋ ਅਤੇ ਫਿਰ ‘ਇਨਕਮ ਟੈਕਸ ਰਿਟਰਨ’ ਦੇ ਲੰਿਕ ’ਤੇ ਕਲਿੱਕ ਕਰੋ।
3. ਇਨਕਮ ਟੈਕਸ ਰਿਟਰਨ ਪੇਜ ’ਤੇ ਪੈਨ ਪਹਿਲਾਂ ਹੀ ਭਰਿਆ ਦਿਖਾਈ ਦੇਵੇਗਾ।
4. ਹੁਣ ਮੁਲਾਂਕਣ ਸਾਲ, ਆਈਟੀਆਰ ਫਾਰਮ ਨੰਬਰ, ਫਾਈਲੰਿਗ ਦੀ ਕਿਸਮ ਵਿਚ ‘ਅਸਲ / ਸੋਧੀ ਹੋਈ ਰਿਟਰਨ’ ਦੀ ਚੋਣ ਕਰੋ। ਇਸ ਤੋਂ ਬਾਅਦ ਸਬਮਿਸ਼ਨ ਮੋਡ ਵਿਚ ‘ਪ੍ਰੀਪੇਅਰ ਐਂਡ ਸਬਮਿਟ ਆਨਲਾਈਨ’ ’ਤੇ ਕਲਿੱਕ ਕਰੋ।
5. ਇਸ ਤੋਂ ਬਾਅਦ ‘ਜਾਰੀ ਰੱਖ’ ’ਤੇ ਕਲਿੱਕ ਕਰੋ। ਹੁਣ ਦਿਸ਼ਾ-ਨਿਰਦੇਸ਼ਾਂ ਨੂੰ ਧਿਆਨ ਨਾਲ ਪੜ੍ਹੋ ਅਤੇ ਇਸ ਨੂੰ ਪੜ੍ਹਨ ਤੋਂ ਬਾਅਦ ਧਿਆਨ ਨਾਲ ਫਾਰਮ ਭਰੋ।
6. ਫਾਰਮ ਭਰਨ ਤੋਂ ਬਾਅਦ, ‘ਟੈਕਸ ਭੁਗਤਾਨ ਅਤੇ ਤਸਦੀਕ ਟੈਬ’ ਵਿਚ ਉਚਿਤ ਤਸਦੀਕ ਵਿਕਲਪ ਦੀ ਚੋਣ ਕਰੋ।
7. ਇਸ ਤੋਂ ਬਾਅਦ ‘ਪ੍ਰੀਵਿੳੂ ਐਂਡ ਸਬਮਿਟ’ ਬਟਨ ’ਤੇ ਕਲਿੱਕ ਕਰੋ।
8. ਜੇ ਤੁਸੀਂ ‘ਈ-ਤਸਦੀਕ’ ਕਰਨ ਦੀ ਚੋਣ ਕੀਤੀ ਹੈ, ਤਾਂ ਤੁਸੀਂ ਈਵੀਸੀ ਜਾਂ ਓਟੀਪੀ ਵਿਚੋਂ ਕਿਸੇ ਦੁਆਰਾ ਈ-ਤਸਦੀਕ ਨੂੰ ਪੂਰਾ ਕਰ ਸਕਦੇ ਹੋ।
9. ਇਕ ਵਾਰ ਤਸਦੀਕ ਪ੍ਰਕਿਰਿਆ ਪੂਰੀ ਹੋ ਜਾਣ ਤੋਂ ਬਾਅਦ, ਤੁਸੀਂ ਆਈ.ਟੀ.ਆਰ. ਜਮ੍ਹਾ ਕਰ ਸਕਦੇ ਹੋ।


Harinder Kaur

Content Editor

Related News