RBI ਲਈ ਮਹਿੰਗਾਈ ਅਤੇ ਵਿਕਾਸ ’ਚ ਸੰਤੁਲਨ ਕਰਨਾ ਜ਼ਰੂਰੀ : ਸ਼ਕਤੀਕਾਂਤ ਦਾਸ

Wednesday, Dec 11, 2024 - 11:25 AM (IST)

RBI ਲਈ ਮਹਿੰਗਾਈ ਅਤੇ ਵਿਕਾਸ ’ਚ ਸੰਤੁਲਨ ਕਰਨਾ ਜ਼ਰੂਰੀ : ਸ਼ਕਤੀਕਾਂਤ ਦਾਸ

ਮੁੰਬਈ (ਭਾਸ਼ਾ) – ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦਾ ਅਹੁਦਾ ਛੱਡ ਰਹੇ ਗਵਰਨਰ ਸ਼ਕਤੀਕਾਂਤ ਦਾਸ ਨੇ ਆਪਣੀ ਆਖਰੀ ਪ੍ਰੈੱਸ ਕਾਨਫਰੰਸ ’ਚ ਨਵੇਂ ਆਰ. ਬੀ. ਆਈ. ਗਵਰਨਰ ਅਤੇ ਉਨ੍ਹਾਂ ਦੀ ਟੀਮ ਨੂੰ ਕਾਫੀ ਨਸੀਹਤਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਮਹਿੰਗਾਈ-ਗ੍ਰੋਥ ਸੰਤੁਲਨ ਨੂੰ ਬਹਾਲ ਕਰਨਾ ਸੈਂਟ੍ਰਲ ਬੈਂਕ ਦੇ ਸਾਹਮਣੇ ਸਭ ਤੋਂ ਮਹੱਤਵਪੂਰਨ ਕੰਮ ਹੈ।

ਇਹ ਵੀ ਪੜ੍ਹੋ :     ਘੁੰਮਣ ਜਾਣ ਦੀ ਬਣਾ ਰਹੇ ਹੋ ਯੋਜਨਾ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ, INTERPOL ਨੇ ਜਾਰੀ ਕੀਤੀ ਚਿਤਾਵਨੀ

ਕੇਂਦਰੀ ਬੈਂਕ ਦੇ ਮੁਖੀ ਦੇ ਰੂਪ ’ਚ ਆਪਣੇ 6 ਸਾਲਾਂ ਦੇ ਕਾਰਜਕਾਲ ਦੇ ਆਖਰੀ ਦਿਨ ਪ੍ਰੈੱਸ ਕਾਨਫਰੰਸ ’ਚ ਦਾਸ ਨੇ ਕਿਹਾ ਕਿ ਉਨ੍ਹਾਂ ਦੇ ਵਾਰਿਸ ਨੂੰ ਬਦਲਦੀ ਵਿਸ਼ਵ ਵਿਵਸਥਾ ਨੂੰ ਸਮਝਣਾ ਪਵੇਗਾ, ਸਾਈਬਰ ਖਤਰਿਆਂ ਨਾਲ ਅਸਰਦਾਰ ਢੰਗ ਨਾਲ ਨਜਿੱਠਣਾ ਪਵੇਗਾ ਅਤੇ ਨਵੀਂ ਟੈਕਨੋਲੋਜੀਜ਼ ਦੀ ਵਰਤੋਂ ’ਤੇ ਫੋਕਸ ਕਰਨਾ ਪਵੇਗਾ।

ਉਨ੍ਹਾਂ ਉਮੀਦ ਜਤਾਈ ਕਿ ਨਵੇਂ ਗਵਰਨਰ ਸੰਜੇ ਮਲਹੋਤਰਾ ਵਿੱਤੀ ਸਮਾਵੇਸ਼ ਨੂੰ ਬੜ੍ਹਾਵਾ ਦੇਣ ਤੋਂ ਇਲਾਵਾ ਸੈਂਟ੍ਰਲ ਬੈਂਕ ਡਿਜੀਟਲ ਕਰੰਸੀ (ਸੀ. ਬੀ. ਡੀ. ਸੀ.) ਅਤੇ ਯੂਨੀਫਾਈਡ ਲੈਂਡਿੰਗ ਇੰਟਰਫੇਸ (ਯੂ. ਐੱਲ. ਆਈ.) ਵਰਗੀਆਂ ਆਰ. ਬੀ. ਆਈ. ਦੀਆਂ ਪਹਿਲਕਦਮੀਆਂ ਨੂੰ ਅੱਗੇ ਵਧਾਉਣਗੇ। ਕੇਂਦਰੀ ਬੈਂਕ ਦੇ ਸਾਹਮਣੇ ਮੁੱਦਿਆਂ ਨੂੰ ਸੂਚੀਬੱਧ ਕਰਦੇ ਹੋਏ ਦਾਸ ਨੇ ਕਿਹਾ ਕਿ ਸਭ ਤੋਂ ਮਹੱਤਵਪੂਰਨ ਕੰਮਾਂ ’ਚੋਂ ਇਕ ਮਹਿੰਗਾਈ ਤੇ ਗ੍ਰੋਥ ਵਿਚਾਲੇ ਸੰਤੁਲਨ ਬਹਾਲ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਭਾਰਤੀ ਅਰਥਵਿਵਸਥਾ ਲਚੀਲੀ ਤੇ ਮਜ਼ਬੂਤ ਬਣੀ ਹੈ ਅਤੇ ਇਸ ’ਚ ਵਿਸ਼ਵ ਪ੍ਰਭਾਵਾਂ ਨਾਲ ਸਹੀ ਢੰਗ ਨਾਲ ਨਜਿੱਠਣ ਦੀ ਸਮਰੱਥਾ ਹੈ।

ਇਹ ਵੀ ਪੜ੍ਹੋ :     ਭਾਰਤ 'ਚ ਵਧੇਗਾ ਟਰੰਪ ਦਾ ਕਾਰੋਬਾਰ, ਜਾਣੋ ਕਿਹੜੇ ਸ਼ਹਿਰਾਂ ਵਿਚ ਕੀਤਾ ਮੋਟਾ ਨਿਵੇਸ਼

ਸਰਕਾਰ ਨੇ ਮਾਲੀਆ ਸਕੱਤਰ ਸੰਜੇ ਮਲਹੋਤਰਾ ਨੂੰ ਕੇਂਦਰੀ ਬੈਂਕ ਦਾ ਮੁਖੀ ਨਿਯੁਕਤ ਕੀਤਾ ਹੈ, ਜੋ ਬੁੱਧਵਾਰ ਨੂੰ ਕੇਂਦਰੀ ਬੈਂਕ ਦੇ ਮੁਖੀ ਦਾ ਅਹੁਦਾ ਸੰਭਾਲਣਗੇ। 6 ਸਾਲਾਂ ਬਾਅਦ ਰਿਟਾਇਰ ਹੋ ਰਹੇ ਦਾਸ ਨੇ ਕਿਹਾ ਕਿ ਵਿੱਤ ਮੰਤਰਾਲਾ ਤੇ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਵਿਚਾਲੇ ਤਾਲਮੇਲ ਪਿਛਲੇ 6 ਸਾਲਾਂ ’ਚ ਸਭ ਤੋਂ ਬਿਹਤਰ ਰਿਹਾ ਹੈ।

ਗ੍ਰੋਥ ਸਿਰਫ ਰੈਪੋ ਰੇਟ ਨਾਲ ਨਹੀਂ ਸਗੋਂ ਕਈ ਫੈਕਟਰ ਹਨ

ਉਨ੍ਹਾਂ ਨਾਲ ਹੀ ਕਿਹਾ ਕਿ ਵਿੱਤ ਮੰਤਰਾਲਾ ਤੇ ਆਰ. ਬੀ. ਆਈ. ਦਾ ਨਜ਼ਰੀਆ ਕਦੇ-ਕਦੇ ਵੱਖ ਹੋ ਸਕਦਾ ਹੈ ਪਰ ਉਨ੍ਹਾਂ ਦੇ ਕਾਰਜਕਾਲ ਦੌਰਾਨ ਅਜਿਹੇ ਸਾਰੇ ਮੁੱਦਿਆਂ ਨੂੰ ਅੰਦਰੂਨੀ ਚਰਚਾ ਰਾਹੀਂ ਸੁਲਝਾ ਲਿਆ ਗਿਆ। ਸਵਾਲਾਂ ਦਾ ਜਵਾਬ ਦਿੰਦੇ ਹੋਏ ਦਾਸ ਨੇ ਿਕਹਾ ਕਿ ਆਰ. ਬੀ. ਆਈ. ਗਵਰਨਰ ਵਿਆਪਕ ਅਰਥਵਿਵਸਥਾ ਦੀਆਂ ਲੋੜਾਂ ਨੂੰ ਧਿਆਨ ’ਚ ਰੱਖਦੇ ਹਨ ਅਤੇ ਆਖਿਰਕਾਰ ਹਰੇਕ ਗਵਰਨਰ ਇਹ ਫੈਸਲਾ ਲੈਂਦਾ ਹੈ।

ਇਕ ਵਿਸ਼ੇਸ਼ ਸਵਾਲ ਦੇ ਜਵਾਬ ’ਚ ਦਾਸ ਨੇ ਕਿਹਾ ਕਿ ਹਰ ਕਿਸੇ ਨੂੰ ਆਪਣੇ ਵਿਚਾਰ ਰੱਖਣ ਦਾ ਅਧਿਕਾਰ ਹੈ ਪਰ ਜਿਵੇਂ ਕਿ ਉਹ ਦੇਖਦੇ ਹਨ, ਗ੍ਰੋਥ ਸਿਰਫ ਰੈਪੋ ਦਰ ਨਾਲ ਨਹੀਂ ਸਗੋਂ ਕਈ ਕਾਰਨਾਂ ਤੋਂ ਪ੍ਰਭਾਵਿਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਆਰ. ਬੀ. ਆਈ. ਦੀ ਕੋਸ਼ਿਸ਼ ਮੌਜੂਦਾ ਆਰਥਿਕ ਹਾਲਤਾਂ ਅਤੇ ਸੰਭਾਵਨਾਵਾਂ ਨੂੰ ਦੇਖਦੇ ਹੋਏ ਕਰੰਸੀ ਨੀਤੀ ਨੂੰ ਪੂਰੀ ਕੋਸ਼ਿਸ਼ ਨਾਲ ਸਹੀ ਬਣਾਉਣ ਦੀ ਰਹੀ ਹੈ।

2 ਸਾਲਾਂ ਦੇ ਹੇਠਲੇ ਪੱਧਰ ’ਤੇ ਗ੍ਰੋਥ

ਮੈਨੂਫੈਕਚਰਿੰਗ ਅਤੇ ਮਾਈਨਿੰਗ ਸੈਕਟਰਜ਼ ਦੇ ਖਰਾਬ ਪ੍ਰਦਰਸ਼ਨ ਦੇ ਕਾਰਨ ਚਾਲੂ ਮਾਲੀ ਸਾਲ 2024-25 ਦੀ ਸਤੰਬਰ ਤਿਮਾਹੀ ’ਚ ਭਾਰਤ ਦੀ ਇਕਨੋਮਿਕ ਗ੍ਰੋਥ ਰੇਟ ਘਟ ਕੇ 5.4 ਫੀਸਦੀ ਰਹਿ ਗਈ ਜੋ 2 ਸਾਲਾਂ ਦਾ ਸਭ ਤੋਂ ਹੇਠਲਾ ਪੱਧਰ ਹੈ। ਪਿਛਲੇ ਮਾਲੀ ਸਾਲ 2023-24 ਦੀ ਜੁਲਾਈ-ਸਤੰਬਰ ਮਿਆਦ ’ਚ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ’ਚ 8.1 ਫੀਸਦੀ ਦਾ ਵਾਧਾ ਹੋਇਆ ਸੀ। ਸਰਕਾਰ ਨੇ ਆਰ. ਬੀ. ਆਈ. ਨੂੰ ਖਪਤਕਾਰ ਮੁੱਲ ਸੂਚਕ ਅੰਕ (ਸੀ. ਪੀ. ਆਈ.) ਆਧਾਰਿਤ ਮਹਿੰਗਾਈ ਨੂੰ 2 ਫੀਸਦੀ ਘੱਟ-ਵੱਧ ਦੇ ਨਾਲ 4 ਫੀਸਦੀ ’ਤੇ ਬਰਕਰਾਰ ਰੱਖਣ ਦਾ ਟੀਚਾ ਦਿੱਤਾ ਹੈ।

ਇਹ ਵੀ ਪੜ੍ਹੋ :     ਅੱਜ RBI ਹੈੱਡਕੁਆਰਟਰ ਤੋਂ ਵਿਦਾਈ ਲੈਣਗੇ ਸ਼ਕਤੀਕਾਂਤ ਦਾਸ, ਜਾਣੋ ਕਿਉਂ ਸਰਕਾਰ ਦੀ ਪਸੰਦ ਬਣੇ ਮਲਹੋਤਰਾ
   
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News