IT ਵਿਭਾਗ ਨੇ ਫਰਜ਼ੀ ਮੈਸੇਜ ਅਤੇ ਮੇਲ ਤੋਂ ਕੀਤਾ ਸਾਵਧਾਨ, ਵਿਅਕਤੀ ਨੂੰ 1.5 ਲੱਖ ਰੁਪਏ ਦਾ ਨੁਕਸਾਨ
Saturday, Aug 17, 2024 - 06:28 PM (IST)
ਨਵੀਂ ਦਿੱਲੀ - ਇਨਕਮ ਟੈਕਸ ਡਿਪਾਰਟਮੈਂਟ ਨੇ ਕਰੋਡ਼ਾਂ ਕਰਦਾਤਿਆਂ ਲਈ ਅਲਰਟ ਜਾਰੀ ਕੀਤਾ ਹੈ। ਆਮਦਨ ਕਰ ਵਿਭਾਗ ਨੇ ਲੋਕਾਂ ਨੂੰ ਇਨਕਮ ਟੈਕਸ ਰਿਫੰਡ ਦੇ ਨਾਂ ’ਤੇ ਹੋ ਰਹੀ ਧੋਖਾਦੇਹੀ ਦੇ ਬਾਰੇ ’ਚ ਸਾਵਧਾਨ ਕੀਤਾ ਹੈ। ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਇਸ ਬਾਰੇ ’ਚ ਜਾਣਕਾਰੀ ਸਾਂਝੀ ਕਰਦੇ ਹੋਏ ਵਿਭਾਗ ਨੇ ਕਿਹਾ ਹੈ ਕਿ ਤੁਸੀਂ ਇਸ ਤਰ੍ਹਾਂ ਦੇ ਕਾਲ ਅਤੇ ਮੈਸੇਜ ਤੋਂ ਸਾਵਧਾਨ ਰਹੋ, ਜਿਨ੍ਹਾਂ ’ਚ ਤੁਹਾਨੂੰ ਰਿਫੰਡ ਦੇਣ ਦੇ ਬਾਰੇ ’ਚ ਦੱਸਿਆ ਜਾ ਰਿਹਾ ਹੈ।
ਆਪਣੇ ਆਧਿਕਾਰਕ ਐੱਕਸ ਹੈਂਡਲ ’ਤੇ ਇਸ ਬਾਰੇ ’ਚ ਜਾਣਕਾਰੀ ਸਾਂਝੀ ਕਰਦੇ ਹੋਏ ਇਨਕਮ ਟੈਕਸ ਵਿਭਾਗ ਨੇ ਟਵੀਟ ਕਰ ਕੇ ਆਨਲਾਈਨ ਧੋਖਾਦੇਹੀ ਤੋਂ ਸਾਵਧਾਨ ਰਹਿਣ ਦੀ ਚਿਤਾਵਨੀ ਦਿੱਤੀ ਹੈ। ਇਸ ਦੇ ਨਾਲ ਹੀ ਵਿਭਾਗ ਨੇ ਸਕੈਮ ਨੂੰ ਪਛਾਣ ਕਰ ਕੇ ਰੋਕਣ ਦੇ ਟਿਪਸ ਦੇ ਬਾਰੇ ’ਚ ਵੀ ਦੱਸਿਆ ਹੈ।
ਵਿਭਾਗ ਨੇ ਦੱਸਿਆ ਹੈ ਕਿ ਕਿਸੇ ਵੀ ਕਾਲ ਜਾਂ ਪਾਪ ਅੱਪ ਮੈਸੇਜ ਜ਼ਰੀਏ ਟੈਕਸਪੇਅਰਸ ਨਾਲ ਸੰਪਰਕ ਨਹੀਂ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਵਿਭਾਗ ਨੇ ਕਿਹਾ ਹੈ ਕਿ ਜੇਕਰ ਤੁਹਾਨੂੰ ਇਸ ਤਰ੍ਹਾਂ ਦਾ ਮੈਸੇਜ ਪ੍ਰਾਪਤ ਹੁੰਦਾ ਹੈ ਤਾਂ ਉਸ ਦੀ ਜਾਣਕਾਰੀ ਤੁਰੰਤ ਵਿਭਾਗ ਨੂੰ ਦਿਓ।
ਓ. ਟੀ. ਪੀ. ਅਤੇ ਬੈਂਕ ਡਿਟੇਲਸ ਨਾ ਕਰੋ ਸ਼ੇਅਰ
ਇਸ ਦੇ ਨਾਲ ਹੀ ਇਨਕਮ ਟੈਕਸ ਵਿਭਾਗ ਦੇ ਨਾਂ ’ਤੇ ਅਨਵੈਰੀਫਾਈਡ ਸੋਰਸਿਜ਼ (ਅਪ੍ਰਮਾਣਿਤ ਸਰੋਤ) ਦੇ ਮੈਸੇਜ ’ਤੇ ਬਿਲਕੁੱਲ ਵੀ ਵਿਸ਼ਵਾਸ ਨਾ ਕਰੋ। ਇਸ ਦੇ ਨਾਲ ਹੀ ਆਪਣੀ ਪਰਸਨਲ ਡਿਟੇਲਸ ਜਿਵੇਂ ਓ. ਟੀ. ਪੀ., ਬੈਂਕ ਡਿਟੇਲਸ, ਪੈਨ ਨੰਬਰ ਅਤੇ ਆਧਾਰ ਡਿਟੇਲਸ ਕਿਸੇ ਨਾਲ ਸ਼ੇਅਰ ਨਾ ਕਰੋ। ਕਿਸੇ ਵੀ ਅਣਜਾਣ ਲਿੰਕ ’ਤੇ ਕਲਿਕ ਨਾ ਕਰੋ। ਇਸ ਦੇ ਨਾਲ ਹੀ ਆਪਣੇ ਟੈਕਸ ਦਾ ਭੁਗਤਾਨ ਸਿਰਫ ਆਧਿਕਾਰਕ ਵੈੱਬਸਾਈਟ ਜ਼ਰੀਏ ਹੀ ਕਰੋ।
ਵਿਭਾਗ ਦੇ ਨਾਂ ’ਤੇ ਆ ਰਹੇ ਫੇਕ ਮੈਸੇਜ
ਆਮਦਨ ਕਰ ਵਿਭਾਗ ਨੇ ਦੱਸਿਆ ਹੈ ਕਿ ਅੱਜਕੱਲ ਸਕੈਮਰਸ ਇਨਕਮ ਟੈਕਸ ਰਿਫੰਡ ਦੇ ਨਾਂ ’ਤੇ ਠੱਗੀ ਮਾਰ ਰਹੇ ਹਨ। ਇਸ ਲਈ ਉਹ ਲੋਕਾਂ ਨੂੰ ਫੇਕ ਮੈਸੇਜ ਭੇਜਦੇ ਹਨ, ਜਿਸ ’ਚ ਖਾਤੇ ’ਚ ਰਿਫੰਡ ਦੇਣ ਦੀ ਗੱਲ ਕਹੀ ਜਾਂਦੀ ਹੈ। ਇਸ ਦੇ ਨਾਲ ਹੀ ਇਕ ਲਿੰਕ ਸ਼ੇਅਰ ਕੀਤਾ ਜਾਂਦਾ ਹੈ, ਜਿਸ ’ਚ ਲੋਕਾਂ ਨੂੰ ਆਪਣੀ ਜਾਣਕਾਰੀ ਤਸਦੀਕੀ ਕਰਨ ਨੂੰ ਕਹਿੰਦੇ ਹਨ। ਜੇਕਰ ਤੁਸੀ ਇਸ ਲਿੰਕ ’ਤੇ ਕਲਿਕ ਕਰਦੇ ਹੋ ਅਤੇ ਮੰਗੀ ਗਈ ਡਿਟੇਲਸ ਦਿੰਦੇ ਹੋ ਤਾਂ ਤੁਸੀਂ ਇਸ ਨਾਲ ਠੱਗੀ ਦਾ ਸ਼ਿਕਾਰ ਹੋ ਸਕਦੇ ਹੋ ਅਤੇ ਤੁਹਾਡਾ ਬੈਂਕ ਖਾਤਾ ਖਾਲੀ ਹੋ ਸਕਦਾ ਹੈ। ਪਿਛਲੇ ਕੁੱਝ ਦਿਨਾਂ ’ਚ ਕਈ ਅਜਿਹੀਆਂ ਸ਼ਿਕਾਇਤਾਂ ਸਾਹਮਣੇ ਆਈਆਂ ਹਨ।