10 ਸੈਕਿੰਡ ''ਚ 300KMPH ਦੀ ਰਫਤਾਰ ਫੜ ਲੈਂਦੀ ਹੈ ਇਹ ਕਾਰ

Friday, Nov 03, 2017 - 02:22 AM (IST)

10 ਸੈਕਿੰਡ ''ਚ 300KMPH  ਦੀ ਰਫਤਾਰ ਫੜ ਲੈਂਦੀ ਹੈ ਇਹ ਕਾਰ

ਜਲੰਧਰ—ਅਰਮੀਕੀ ਸੁਪਰਕਾਰ ਨਿਰਮਾਤਾ ਕੰਪਨੀ ਹੈਨੇਸੇ ਨੇ ਇਕ ਬੇਹੱਦ ਤੇਜ਼ ਰਫ਼ਤਾਰ ਸਪੋਰਟਸ ਕਾਰ ਦਾ ਖੁਲਾਸ ਕੀਤਾ ਹੈ। ਇਸ ਨਵੀਂ ਕਾਰ ਦਾ ਨਾਂ ਵੈਨਮ ਐੱਫ5 ਹੈ ਅਤੇ ਕੰਪਨੀ ਨੇ ਇਸ ਨੂੰ ਲਾਸ ਵੇਗਸ 'ਚ ਚੱਲ ਰਹੇ ਐੱਮ.ਈ.ਐੱਮ.ਏ. ਸ਼ੋਅ 'ਚ ਪੇਸ਼ ਕੀਤਾ ਹੈ। ਕੰਪਨੀ ਨੇ ਇਸ ਕਾਰ ਨੂੰ ਨਵਾਂ ਡਿਜਾਈਨ, ਨਵਾਂ ਚੇਸੀਸ ਅਤੇ ਕਾਰਬਨ ਫਾਇਬਰ ਬਾਡੀ 'ਚ ਤਿਆਰ ਕੀਤਾ ਹੈ। ਹੈਨੇਸੇ ਦਾ ਮਕਸੱਦ ਇਸ ਕਾਰ ਨੂੰ ਰੋਡ 'ਤੇ ਚੱਲਣ ਵਾਲੀ ਦੁਨੀਆ ਦੀ ਸਭ ਤੋਂ ਤੇਜ਼ ਰਫ਼ਤਾਰ ਕਾਰ ਬਣਾਉਣ ਦਾ ਹੈ। 

PunjabKesari
ਕੀਮਤ
ਹੈਨੇਸੇ ਵੈਨਮ ਐੱਫ5 ਦੇ ਦੁਨੀਆ 'ਚ ਸਿਰਫ 24 ਯੂਨਿਟਸ ਬਣਾਏ ਗਏ ਹਨ ਅਤੇ ਇਸ ਦੀ ਕੀਮਤ 1.6 ਮਿਲੀਅਨ ਡਾਲਰ ਯਾਨੀ ਭਾਰਤ 'ਚ 10 ਕਰੋੜ 34 ਲੱਖ ਰੁਪਏ ਤੋਂ ਵੀ ਜ਼ਿਆਦਾ ਹੈ।

PunjabKesari
ਵੈਨਮ ਐੱਫ5 ਸਿਰਫ 10 ਸੈਕਿੰਡ ਤੋਂ ਵੀ ਘੱਟ ਸਮੇਂ 'ਚ 0-300 ਕਿਮੀ/ਘੰਟੇ ਦੀ ਰਫਤਾਰ ਫੜ ਲੈਂਦੀ ਹੈ ਅਤੇ 0-400 ਕਿਮੀ/ਘੰਟੇ ਦੀ ਸਪੀਡ ਫੜਨ 'ਚ ਇਸ ਨੂੰ ਸਿਰਫ 30 ਸੈਕਿੰਡ ਤੋਂ ਵੀ ਘੱਟ ਦਾ ਸਮਾਂ ਲੱਗਦਾ ਹੈ। ਕੰਪਨੀ ਨੂੰ ਉਮੀਦ ਹੈ ਕਿ ਇਹ ਕਾਰ ਦੁਨੀਆ ਦੀ ਪਹਿਲੀ ਰੋਡ 'ਤੇ ਚੱਲਾਈ ਜਾਣ ਵਾਲੀ ਅਜਿਹੀ ਕਾਰ ਹੋਵੇਗੀ ਜਿਸ ਦੀ ਟਾਪ ਸਪੀਡ 482 ਕਿਮੀ/ਘੰਟੇ ਦੀ ਹੋਵੇਗੀ ਹੈ। 

PunjabKesari
ਦਮਦਾਰ ਇੰਜਣ
ਕੰਪਨੀ ਨੇ ਇਸ ਕਾਰ 'ਚ ਬਿਲਕੁਲ ਨਵਾਂ ਟਵਿਟ ਟਰਬੋ ਵੀ8 ਇੰਜਣ ਲਗਾਇਆ ਹੈ। ਇਹ ਇੰਜਣ ਬੇਹੱਦ ਦਮਦਾਰ ਹੈ ਅਤੇ 1600 ਬੀ.ਐੱਚ.ਪੀ. ਪਾਵਰ ਜਨਰੇਟ ਕਰਦਾ ਹੈ। ਕੰਪਨੀ ਨੇ ਇਸ ਕਾਰ 'ਚ 7-ਸਪੀਡ ਸਿੰਗਲ ਕਲਚ ਪੈਡਲ ਸ਼ਿਫਟ ਟ੍ਰਾਂਸਮਿਸ਼ਨ ਲਗਾਇਆ ਹੈ। ਉੱਥੇ ਇਸ ਕਾਰ 'ਚ ਨਵੀਂ ਚੇਸਿਸ ਅਤੇ ਕਾਰਬਨ ਫਾਇਬਰ ਬਾਡੀ ਦਿੱਤੀ ਗਈ ਹੈ, ਜਿਸ ਨਾਲ ਕਾਰ ਕਾਫੀ ਹਲਕੀ ਹੋ ਗਈ ਹੈ।

PunjabKesari


Related News