ਇਹ ਸਾਬਣ ਹੋਏ ਸਸਤੇ, ਇੰਨੇ ਘਟੇ ਮੁੱਲ
Wednesday, Jul 12, 2017 - 12:17 PM (IST)

ਨਵੀਂ ਦਿੱਲੀ— ਗੋਦਰੇਜ ਨੇ ਆਪਣੇ ਗਾਹਕਾਂ ਨੂੰ ਟੈਕਸ ਲਾਭ ਦੇ ਰਹੀ ਹੈ। ਇਸ ਤਹਿਤ ਉਸ ਨੇ ਆਪਣੇ ਸਾਬਣ ਦੇ ਰੇਟ 6 ਤੋਂ 8 ਫੀਸਦੀ ਤਕ ਘਟਾ ਦਿੱਤੇ ਹਨ। ਇਸ ਦੇ ਇਲਾਵਾ ਕੰਪਨੀ ਨੇ ਹੇਅਰ ਕਲਰ 'ਚ ਹੋਏ ਟੈਕਸ ਵਾਧੇ ਨੂੰ ਖੁਦ 'ਤੇ ਲੈਂਦੇ ਹੋਏ ਇਸ ਦੀ ਕੀਮਤ ਨੂੰ ਨਹੀਂ ਵਧਾਇਆ ਹੈ।
ਜੀ. ਐੱਸ. ਟੀ. ਅਤੇ ਮਾਨਸੂਨ ਦੇ ਬਿਹਤਰ ਰਹਿਣ ਨਾਲ ਕੰਪਨੀ ਨੂੰ ਉਮੀਦ ਹੈ ਕਿ ਉਸ ਦੀ ਵਿਕਰੀ ਆਉਣ ਵਾਲੇ ਮਹੀਨਿਆਂ 'ਚ ਚੰਗੀ ਹੋਵੇਗੀ। ਕੰਪਨੀ ਨੇ ਕਿਹਾ ਉਹ ਸਾਬਣਾਂ 'ਤੇ 6 ਤੋਂ 8 ਫੀਸਦੀ ਤਕ ਕੀਮਤਾਂ ਘਟਾ ਰਹੀ ਹੈ। ਇਸ ਜ਼ਰੀਏ ਅਸੀਂ ਜੀ. ਐੱਸ. ਟੀ. ਦਾ ਫਾਇਦਾ ਗਾਹਕਾਂ ਤਕ ਪਹੁੰਚਾਉਣਾ ਚਾਹੁੰਦੇ ਹਾਂ। ਹੇਅਰ ਕਲਰ 'ਤੇ ਜ਼ਿਆਦਾ ਟੈਕਸ ਲੱਗਣ ਦੇ ਬਾਅਦ ਵੀ ਕੰਪਨੀ ਇਨ੍ਹਾਂ ਦੀ ਕੀਮਤਾਂ ਨਹੀਂ ਵਧਾ ਰਹੀ ਹੈ।
ਉੱਥੇ ਹੀ ਹਿੰਦਸੋਤਾਨ ਯੂਨੀਲੀਵਰ, ਪਤੰਜਲੀ, ਆਈ. ਟੀ. ਸੀ., ਇਮਾਮੀ ਵਰਗੀਆਂ ਕੰਪਨੀਆਂ ਨੇ ਆਪਣੇ ਗਾਹਕਾਂ ਨੂੰ ਜੀ. ਐੱਸ. ਟੀ. ਲਾਭ ਦਿੱਤਾ ਹੈ। ਇਨ੍ਹਾਂ ਕੰਪਨੀਆਂ ਨੇ ਟੈਕਸ ਲਾਭ ਦੇਣ ਲਈ ਜਾਂ ਤਾਂ ਆਪਣੇ ਉਤਪਾਦਾਂ ਦੀ ਕੀਮਤ ਘਟਾਈ ਹੈ ਜਾਂ ਫਿਰ ਉਤਪਾਦ ਦੀ ਮਾਤਰਾ ਵਧਾ ਦਿੱਤੀ ਹੈ। ਇਸ ਤੋਂ ਇਲਾਵਾ ਵਿਪਰੋ ਕੰਜ਼ਿਊਮਰ ਕੇਅਰ ਨੇ ਸੰਤੂਰ ਸਾਬਣ ਦੀਆਂ ਕੀਮਤਾਂ 3 ਤੋਂ 5 ਫੀਸਦੀ ਤਕ ਘਟਾ ਦਿੱਤੀਆਂ ਹਨ।