Insta,Y-tube ''ਤੇ ਵੀਡੀਓ ਨਾਲ ਰੋਜ਼ੀ-ਰੋਟੀ ਚਲਾਉਣਾ ਔਖਾ, ਸਿਰਫ਼ 15% ਹੀ ਕਮਾ ਰਹੇ ਪੈਸਾ

Friday, Jul 11, 2025 - 04:42 PM (IST)

Insta,Y-tube ''ਤੇ ਵੀਡੀਓ ਨਾਲ ਰੋਜ਼ੀ-ਰੋਟੀ ਚਲਾਉਣਾ ਔਖਾ, ਸਿਰਫ਼ 15% ਹੀ ਕਮਾ ਰਹੇ ਪੈਸਾ

ਨਵੀਂ ਦਿੱਲੀ – ਭਾਰਤ ਵਿੱਚ ਕੰਟੈਂਟ ਕ੍ਰੀਏਟਰ ਇਕਾਨਮੀ ਹਰ ਸਾਲ ਲਗਭਗ 22% ਦੀ ਦਰ ਨਾਲ ਵੱਧ ਰਹੀ ਹੈ। 2025 ਦੀ ਪਹਿਲੀ ਛਿਮਾਹੀ ਦੌਰਾਨ ਇਹ ਇੰਡਸਟਰੀ 3,500 ਕਰੋੜ ਰੁਪਏ ਦੀ ਹੋ ਚੁੱਕੀ ਹੈ। ਪਰ, ਇੰਸਟਾਗ੍ਰਾਮ, ਫੇਸਬੁੱਕ ਜਾਂ ਯੂਟਿਊਬ ‘ਤੇ ਰੀਲਾਂ, ਸ਼ੌਟਸ ਜਾਂ ਵੀਡੀਓ ਪਾਉਣ ਨਾਲ ਕਮਾਈ ਕਰਨਾ ਹਰੇਕ ਲਈ ਆਸਾਨ ਨਹੀਂ।

ਇਹ ਵੀ ਪੜ੍ਹੋ :     ਯੂਜ਼ਰਸ ਦੀਆਂ ਲੱਗ ਗਈਆਂ ਮੌਜਾਂ, ਲਾਂਚ ਹੋ ਗਿਆ 200 ਰੁਪਏ ਤੋਂ ਸਸਤਾ ਰੀਚਾਰਜ ਪਲਾਨ

ਇੰਫਲੂਐਂਸਰ ਮਾਰਕੀਟਿੰਗ ਰਿਪੋਰਟ 2025 ਅਨੁਸਾਰ, ਭਾਰਤ ਵਿੱਚ ਇਸ ਵੇਲੇ 40 ਤੋਂ 45 ਲੱਖ ਲੋਕ ਕੰਟੈਂਟ ਬਣਾਉਂਦੇ ਹਨ, ਪਰ ਇਨ੍ਹਾਂ ਵਿਚੋਂ ਸਿਰਫ਼ 4.5 ਤੋਂ 6 ਲੱਖ ਲੋਕਾਂ ਦੇ ਹੀ ਚੈਨਲ ਮੋਨਿਟਾਈਜ਼ ਹੋਏ ਹਨ। ਇਸਦਾ ਅਰਥ ਇਹ ਹੈ ਕਿ ਬਾਕੀ ਸਾਰੇ ਲੋਕ ਆਪਣਾ ਸਮਾਂ ਤਾਂ ਦੇ ਰਹੇ ਹਨ, ਪਰ ਪੈਸਾ ਨਹੀਂ ਕਮਾ ਰਹੇ।

ਰਿਪੋਰਟ ਦੱਸਦੀ ਹੈ ਕਿ 10 ‘ਚੋਂ 9 ਕ੍ਰੀਏਟਰ ਆਪਣੇ ਸਾਰੇ ਖਰਚੇ ਚਲਾਉਣ ਲਈ ਸਿਰਫ਼ ਸੋਸ਼ਲ ਮੀਡੀਆ ਉੱਤੇ ਨਿਰਭਰ ਨਹੀਂ ਹਨ।

ਇਹ ਵੀ ਪੜ੍ਹੋ :     Pan Card ਧਾਰਕਾਂ ਲਈ ਕੇਂਦਰ ਸਰਕਾਰ ਦੀ ਸਖ਼ਤੀ, ਜਾਰੀ ਹੋਏ ਨਵੇਂ ਨਿਯਮ

ਮੋਨਿਟਾਈਜ਼ਡ ਚੈਨਲਾਂ ਦੀ ਹਕੀਕਤ

– ਸਿਰਫ਼ 12% ਤੋਂ 15% ਕ੍ਰੀਏਟਰ ਹੀ ਆਪਣੀ ਆਮਦਨ ਦਾ ਵੱਡਾ ਹਿੱਸਾ ਸੋਸ਼ਲ ਮੀਡੀਆ ਤੋਂ ਕਮਾਉਂਦੇ ਹਨ।
– ਇਨ੍ਹਾਂ 'ਚੋਂ ਵੀ 88% ਅਜਿਹੇ ਹਨ ਜੋ ਆਪਣੀ ਕੁੱਲ ਕਮਾਈ ਦਾ 75% ਤੋਂ ਘੱਟ ਸੋਸ਼ਲ ਮੀਡੀਆ ਤੋਂ ਹੀ ਲੈਂਦੇ ਹਨ।
– 50,000 ਰੁਪਏ ਕਮਾਉਣ ਦੀ ਉਮੀਦ ਲਗਾਉਣ ਵਾਲਿਆਂ ਨੂੰ ਇਸ ਲਾਈਨ ਵਿੱਚ 5-7 ਸਾਲ ਲੱਗ ਸਕਦੇ ਹਨ।
– ਜੇ ਕਿਸੇ ਨੇ 2 ਲੱਖ ਰੁਪਏ/ਮਹੀਨਾ ਕਮਾਉਣਾ ਹੋਵੇ, ਤਾਂ ਉਹਦੇ ਵੀਡੀਓ ਨੂੰ 5 ਲੱਖ ਤੋਂ ਵੱਧ ਵੀਊਜ਼ ਚਾਹੀਦੇ ਹਨ।

ਇਹ ਵੀ ਪੜ੍ਹੋ :     45 ਸਾਲਾਂ ’ਚ ਡਾਲਰ ਦਾ ਹੋਇਆ ਸਭ ਤੋਂ ਮਾੜਾ ਹਾਲ

ਕਿਸ ਤਰ੍ਹਾਂ ਦੀਆਂ ਕਮਾਈ ਦੀਆਂ ਸੰਭਾਵਨਾਵਾਂ ਹਨ:

ਫਾਲੋਅਰ ਗਿਣਤੀ                      ਸ਼੍ਰੇਣੀ                       ਅੰਦਾਜ਼ਨ ਕਮਾਈ (ਮਹੀਨਾ)
1,000 – 10,000                    ਨੈਨੋ                             300 – 5,000 ਰੁਪਏ
10,000 – 1 ਲੱਖ                   ਮਾਈਕ੍ਰੋ                        2,500 – 80,000 ਰੁਪਏ
1 – 5 ਲੱਖ                             ਮੈੱਕ੍ਰੋ                          40,000 – 5 ਲੱਖ ਰੁਪਏ
5 ਲੱਖ ਤੋਂ ਉੱਪਰ                       ਮੈਗਾ                          50,000 – 6 ਲੱਖ+ 

ਕਿਹੜੇ ਖੇਤਰ ਵੱਲੋਂ ਵੱਧ ਖਰਚ:

– ਐਫਐਮਸੀਜੀ (FMCG), ਕੰਜ਼ਿਊਮਰ ਡਿਊਰੇਬਲਜ਼, ਆਟੋ, ਬੈਂਕਿੰਗ, ਐਂਟਰਟੇਨਮੈਂਟ ਵਰਗੇ ਖੇਤਰ ਇੰਫਲੂਐਂਸਰ ਮਾਰਕੀਟਿੰਗ 'ਤੇ ਹਰ ਸਾਲ 800 ਤੋਂ ਵੱਧ ਕਰੋੜ ਰੁਪਏ ਖਰਚ ਕਰ ਰਹੇ ਹਨ।

ਕੌੜਾ ਸੱਚ

ਟੈਂਟ ਕ੍ਰੀਏਟਰ ਬਣਨਾ ਤੇ ਸੈਲੈਬ ਬਣਨਾ ਤਾਂ ਆਕਰਸ਼ਕ ਲੱਗਦਾ ਹੈ, ਪਰ ਪੈਸਾ ਕਮਾਉਣਾ ਉਨਾਂ ਹੀ ਮੁਸ਼ਕਲ ਹੈ। ਜੇਕਰ ਤੁਸੀਂ ਵੀ ਰੀਲਾਂ ਤੇ ਵੀਡੀਓਜ਼ ਰਾਹੀਂ ਰੋਜ਼ਗਾਰ ਦੇ ਸੁਪਨੇ ਦੇਖ ਰਹੇ ਹੋ, ਤਾਂ ਇਹ ਜਾਣ ਲਓ ਕਿ ਇਹ ਰਸਤਾ ਲੰਮਾ, ਧੀਰਜਪੂਰਕ ਅਤੇ ਕਈ ਵਾਰੀ ਨਿਰਾਸ਼ਾਵਾਦੀ ਵੀ ਹੋ ਸਕਦਾ ਹੈ।

ਇਹ ਵੀ ਪੜ੍ਹੋ :     ਸਰਕਾਰੀ ਬੈਂਕਾਂ ਦੇ ਨਿੱਜੀਕਰਨ ਦੀ ਦਿਸ਼ਾ ਵੱਲ ਵੱਡਾ ਕਦਮ, ਜਲਦ ਪ੍ਰਾਈਵੇਟ ਹੋਵੇਗਾ ਇਹ ਬੈਂਕ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News