5 ਕਰੋੜ ਰੁਪਏ ਤੋਂ ਵੱਧ ਦੇ ਕਾਰੋਬਾਰ ਵਾਲੀਆਂ ਕੰਪਨੀਆਂ ਲਈ ਈ-ਚਲਾਨ ਕੱਢਣਾ ਹੋਇਆ ਲਾਜ਼ਮੀ, ਨੋਟੀਫਿਕੇਸ਼ਨ ਜਾਰੀ
Friday, May 12, 2023 - 11:36 AM (IST)
ਨਵੀਂ ਦਿੱਲੀ (ਭਾਸ਼ਾ) - 5 ਕਰੋੜ ਰੁਪਏ ਤੋਂ ਵੱਧ ਦੇ ਕਾਰੋਬਰ ਵਾਲੀਆਂ ਕੰਪਨੀਆਂ ਨੂੰ ਆਉਦੀ 1 ਅਗਸਤ ਤੋਂ ਬੀ2ਬੀ ਲੈਣ-ਦੇਣ ਲਈ ਇਲੈਕਟ੍ਰਾਨਿਕ ਜਾਂ ਈ-ਇਨਵਾਇਸ (ਚਲਾਨ) ਕੱਢਣਾ ਹੋਵੇਗਾ। ਹੁਣ ਤੱਕ 10 ਕਰੋੜ ਰੁਪਏ ਜਾਂ ਜ਼ਿਆਦਾ ਦੇ ਕਾਰੋਬਾਰ ਵਾਲੀਆਂ ਇਕਾਈਆਂ ਨੂੰ ਬੀ2ਬੀ ਲੈਣ-ਦੇਣ ਲਈ ਈ-ਚਲਾਨ ਕੱਢਣਾ ਹੁੰਦਾ ਹੈ।
ਇਹ ਵੀ ਪੜ੍ਹੋ : ਆਨਲਾਈਨ ਭੁਗਤਾਨ ਮੌਕੇ ਅਣਪਛਾਤੇ ਖ਼ਾਤੇ 'ਚ ਟਰਾਂਸਫਰ ਹੋ ਗਏ ਹਨ ਪੈਸੇ ਤਾਂ ਇੰਝ ਮਿਲ ਸਕਦੇ ਨੇ
ਵਿੱਤ ਮੰਤਰਾਲਾ ਦੇ 10 ਮਈ ਨੂੰ ਜਾਰੀ ਨੋਟੀਫਿਕੇਸ਼ਨ ਅਨੁਸਾਰ ਬੀ2ਬੀ ਲੈਣ-ਦੇਣ ਲਈ ਈ-ਚਲਾਨ ਕੱਢਣ ਦੀ ਹੱਦ ਨੂੰ 10 ਕਰੋਡ਼ ਤੋੋਂ ਘਟਾ ਕੇ 5 ਕਰੋਡ਼ ਰੁਪਏ ਕਰ ਦਿੱਤੀ ਗਈ ਹੈ। ਇਹ ਵਿਵਸਥਾ 1 ਅਗਸਤ ਤੋਂ ਲਾਗੂ ਹੋਵੇਗੀ। ਡੇਲਾਈਟ ਇੰਡੀਆ ਦੇ ਭਾਈਵਾਲ, ਇਨਡਾਇਰੈਕਟ ਟੈਕਸ-ਲੀਡਰ ਮਹੇਸ਼ ਜੈਸਿੰਘ ਨੇ ਕਿਹਾ ਕਿ ਇਸ ਐਲਾਨ ਦੇ ਨਾਲ ਈ-ਚਲਾਨ ਦੇ ਤਹਿਤ ਸੂਖਮ, ਛੋਟੇ ਅਤੇ ਦਰਮਿਆਨੇ ਉਦਯੋਗਾਂ (ਐੱਮ. ਐੱਸ. ਐੱਮ. ਈ.) ਦਾ ਘੇਰਾ ਵਧ ਜਾਵੇਗਾ ਅਤੇ ਉਨ੍ਹਾਂ ਨੂੰ ਈ-ਚਲਾਨ ਲਾਗੂ ਕਰਨ ਦੀ ਲੋੜ ਹੋਵੇਗੀ।
ਇਹ ਵੀ ਪੜ੍ਹੋ : ਬੈਂਕਾਂ 'ਚ ਪਏ 35000 ਕਰੋੜ ਰੁਪਏ ਦਾ ਕੋਈ ਦਾਅਵੇਦਾਰ ਨਹੀਂ, ਸਰਕਾਰ ਵਾਰਿਸ ਲੱਭਣ ਦੀ ਕਰ ਰਹੀ ਕੋਸ਼ਿਸ਼
ਏ. ਐੱਮ. ਆਰ. ਜੀ. ਐਂਡ ਐਸੋਸੀਏਟਸ ਦੇ ਸੀਨੀਅਰ ਭਾਈਵਾਲ ਰਜਤ ਮੋਹਨ ਨੇ ਕਿਹਾ ਕਿ ਈ-ਚਲਾਨ ਦੇ ਪੜਾਅਬੱਧ ਲਾਗੂਕਰਕਨ ਨਾਲ ਰੁਕਾਾਵਟਾਂ ਘੱਟ ਹੋਈਆਂ ਹਨ, ਪਾਲਣਾ ’ਚ ਸੁਧਾਰ ਹੋਇਆ ਹੈ ਅਤੇ ਮਾਲੀਆ ਵਧਿਆ ਹੈ। ਈ-ਚਲਾਨ ਸ਼ੁਰੂ ’ਚ 500 ਕਰੋਡ਼ ਰੁਪਏ ਤੋਂ ਵੱਧ ਦੇ ਕਾਰੋਬਾਰ ਵਾਲੀਆਂ ਵੱਡੀਆਂ ਕੰਪਨੀਆਂ ਲਈ ਲਾਗੂ ਕੀਤਾ ਗਿਆ ਸੀ ਅਤੇ 3 ਸਾਲ ਦੇ ਅੰਦਰ ਇਸ ਹੱਦ ਨੂੰ ਘਟਾ ਕੇ ਹੁਣ 5 ਕਰੋਡ਼ ਰੁਪਏ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : GST ਅਧਿਕਾਰੀਆਂ ਨੇ ਫਰਜ਼ੀ ਲੈਣ-ਦੇਣ 'ਚ ਸ਼ਾਮਲ 1000 ਸ਼ੱਕੀ ਫਰਮਾਂ ਦੀ ਕੀਤੀ ਪਛਾਣ!
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।