ਵਿਆਹ ਦੀ ਦੂਜੀ ਵਰ੍ਹੇਗੰਢ ਮਨਾ ਰਹੀ ਈਸ਼ਾ ਅੰਬਾਨੀ ਲਈ ਬਣਾਇਆ ਗਿਆ ਸੀ ਆਲੀਸ਼ਾਨ ਬੰਗਲਾ, ਵੇਖੋ ਤਸਵੀਰਾਂ
Saturday, Dec 12, 2020 - 11:46 AM (IST)
ਮੁੰਬਈ — ਮੁਕੇਸ਼ ਅੰਬਾਨੀ ਅੱਜ ਤੋਂ ਦੋ ਦਿਨ ਪਹਿਲਾਂ ਦਾਦੇ ਬਣੇ ਹਨ ਉਨ੍ਹਾਂ ਦੇ ਬੇਟੇ ਆਕਾਸ਼-ਸ਼ਲੋਕਾ ਦੇ ਘਰ 10-12-2020 ਨੂੰ ਇਕ ਪੁੱਤਰ ਨੇ ਜਨਮ ਲਿਆ ਹੈ। ਇਸ ਦੇ ਨਾਲ ਹੀ ਦੋ ਦਿਨ ਬਾਅਦ ਅੱਜ ਮੁਕੇਸ਼ ਅੰਬਾਨੀ ਦੀ ਬੇਟੀ ਈਸ਼ਾ ਅੰਬਾਨੀ ਅੱਜ ਆਪਣੇ ਵਿਆਹ ਦੀ ਦੂਜੀ ਵਰ੍ਹੇਗੰਢ ਮਨ੍ਹਾ ਰਹੀ ਹੈ। ਦੋ ਸਾਲ ਪਹਿਲਾਂ ਸਹੁਰਾ ਅਜੈ ਪਿਰਾਮਲ ਅਤੇ ਪਤੀ ਆਨੰਦ ਪਿਰਾਮਲ ਨੇ ਖ਼ਾਸ ਤੌਰ 'ਤੇ ਈਸ਼ਾ ਅੰਬਾਨੀ ਲਈ ਇਕ ਆਲੀਸ਼ਾਨ ਬੰਗਲਾ ਬਣਵਾਇਆ ਸੀ। ਇਸ ਆਲੀਸ਼ਾਨ ਬੰਗਲੇ ਦਾ ਨਾਮ 'ਗੁਲਿਟਾ' ਹੈ। ਜਦੋਂ ਇਸ ਬੰਗਲੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਤਾਂ ਹਰ ਕੋਈ ਇਸ ਇਸ ਦੀ ਤਾਰੀਫ਼ ਕਰਦਾ ਰਹਿ ਗਿਆ। ਇਹ ਬੰਗਲਾ 50 ਹਜ਼ਾਰ ਵਰਗ ਫੁੱਟ ਵਿਚ ਫੈਲਿਆ ਹੈ। ਬਾਹਰੋਂ ਇਹ ਇਕ ਹੀਰੇ ਦੀ ਸ਼ਕਲ ਵਰਗਾ ਲੱਗਦਾ ਹੈ ਪਰ ਇਸਦੇ ਅੰਦਰ ਇਹ ਕਿਸੇ ਮਹਿਲ ਤੋਂ ਘੱਟ ਨਹੀਂ ਹੈ।
ਮੁੰਬਈ ਦੇ ਵਰਲੀ ਖੇਤਰ ਵਿਚ ਬਣੇ ਇਸ ਪੰਜ ਮੰਜ਼ਲਾ ਬੰਗਲੇ ਵਿਚੋਂ ਸਮੁੰਦਰ ਦਾ ਨਜ਼ਾਰਾ ਵੇਖਿਆ ਜਾ ਸਕਦਾ ਹੈ। ਇਹ ਸਮੁੰਦਰ ਕੰਢੇ ਤੋਂ ਕੁਝ ਕੁ ਦੀ ਦੁਰੀ 'ਤੇ ਹੀ ਸਥਿਤ ਹੈ। ਈਸ਼ਾ ਅੰਬਾਨੀ ਦੇ ਸਹੁਰੇ ਅਜੈ ਪੀਰਮਲ ਨੇ ਇਸਨੂੰ 2012 ਵਿਚ ਹਿੰਦੁਸਤਾਨ ਯੂਨੀਲੀਵਰ ਤੋਂ ਖਰੀਦਿਆ ਸੀ। ਅਨਿਲ ਅੰਬਾਨੀ ਅਤੇ ਗੌਤਮ ਅਡਾਨੀ ਵੀ ਇਸ ਬੰਗਲਾ ਨੂੰ ਖਰੀਦਣਾ ਚਾਹੁੰਦੇ ਸਨ ਪਰ ਫਿਰ ਅਜੈ ਪੀਰਮਲ ਨੇ ਇਸ ਨੂੰ ਸਭ ਤੋਂ ਵੱਧ ਬੋਲੀ ਦੇ ਕੇ ਖਰੀਦਿਆ ਸੀ।
ਇਸ ਬੰਗਲੇ ਦੇ ਤਿੰਨ ਬੇਸਮੈਂਟ ਹਨ। ਇਨ੍ਹਾਂ ਵਿਚੋਂ ਦੋ ਸਰਵਿਸ ਲਈ ਅਤੇ ਪਾਰਕਿੰਗ ਲਈ ਹਨ। ਪਹਿਲੇ ਬੇਸਮੈਂਟ ਵਿਚ ਇਕ ਲਾਅਨ, ਵਾਟਰ ਪੂਲ ਅਤੇ ਇਕ ਵੱਡਾ ਕਮਰਾ ਹੈ। ਗਰਾਉਂਡ ਫਲੋਰ ਦੀ ਗੱਲ ਕਰੀਏ ਤਾਂ ਇਥੇ ਇਕ ਸੁੰਦਰ ਪ੍ਰਵੇਸ਼ ਦੁਆਰ ਹੈ। ਉਪਰ ਬੈਠਕ, ਡਾਇਨਿੰਗ ਹਾਲ ਅਤੇ ਬੈੱਡਰੂਮ ਹਨ।
ਈਸ਼ਾ ਅੰਬਾਨੀ ਦੇ ਘਰ ਕੰਮ ਕਰਨ ਵਾਲੇ ਲੋਕਾਂ ਲਈ ਵੀ ਇਥੇ ਬਹੁਤ ਸਹੂਲਤਾਂ ਹਨ। ਬੰਗਲੇ ਵਿਚ ਉਨ੍ਹਾਂ ਲਈ ਵੱਖਰੇ ਸੇਵਕ ਕੁਆਰਟਰ ਬਣਾਏ ਗਏ ਹਨ। ਜੇਕਰ ਇਸ ਬੰਗਲੇ ਦੀ ਕੀਮਤ ਦੀ ਗੱਲ ਕਰੀਏ ਤਾਂ ਮੀਡੀਆ ਰਿਪੋਰਟਾਂ ਅਨੁਸਾਰ ਇਸਦੀ ਕੀਮਤ ਲਗਭਗ 450 ਕਰੋੜ ਰੁਪਏ ਦੱਸੀ ਜਾਂਦੀ ਹੈ।
ਇਹ ਵੀ ਪੜ੍ਹੋ: ਹੁਣ ਤੁਸੀਂ ਐਮਾਜ਼ੋਨ 'ਤੇ ਖਰੀਦਦਾਰੀ ਦੇ ਨਾਲ ਲੈ ਸਕਦੇ ਹੋ ਟੈਕਸ ਬੈਨਿਫਿਟਸ ਦਾ ਲਾਭ