ਇਸ਼ੋਰਡ ਮੋਬਾਇਲ ਦਾ ਨਹੀਂ ਦਿੱਤਾ ਕਲੇਮ, ਹੁਣ ਕੰਪਨੀ ਦੇਵੇਗੀ ਹਰਜਾਨਾ

Saturday, Mar 31, 2018 - 10:17 PM (IST)

ਇਸ਼ੋਰਡ ਮੋਬਾਇਲ ਦਾ ਨਹੀਂ ਦਿੱਤਾ ਕਲੇਮ, ਹੁਣ ਕੰਪਨੀ ਦੇਵੇਗੀ ਹਰਜਾਨਾ

ਨਵਾਂਸ਼ਹਿਰ— ਜ਼ਿਲਾ ਖਪਤਕਾਰ ਫੋਰਮ ਨੇ ਬੀਮਾ ਕੰਪਨੀ ਨੂੰ ਨੁਕਾਸਾਨੇ ਮੋਬਾਇਲ ਸੈੱਟ ਦਾ ਕਲੇਮ ਸ਼ਿਕਾਇਤਕਰਤਾ ਨੂੰ ਨਾ ਦੇਣ 'ਤੇ ਹਰਜਾਨਾ ਦੇਣ ਦੇ ਹੁਕਮ ਜਾਰੀ ਕੀਤੇ ਹਨ।
ਕੀ ਹੈ ਮਾਮਲਾ
ਕਰਨੈਲ ਸਿੰਘ ਪੁੱਤਰ ਹਰਬੰਸ ਲਾਲ ਨਿਵਾਸੀ ਰਾਹੋਂ ਨੇ ਦੱਸਿਆ ਕਿ ਉਸ ਨੇ 25 ਮਈ, 2017 ਨੂੰ 8999 ਰੁਪਏ ਦਾ ਆਨਲਾਈਨ ਮੋਬਾਇਲ ਖਰੀਦਿਆ ਸੀ। ਉਸ ਨੇ ਦੱਸਿਆ ਕਿ ਵਨ ਅਸਿਸਟੈਂਟ ਕੰਜ਼ਿਊਮਰ ਸਾਲਿਊਸ਼ਨ ਪ੍ਰਾ. ਲਿ. ਕੰਪਨੀ ਦੇ ਕੋਲ ਮੋਬਾਇਲ ਸੈੱਟ ਦੀ ਇੰਸ਼ੋਰੈਂਸ ਕਰਵਾ ਕੇ 749 ਰੁਪਏ ਦਾ ਪ੍ਰੀਮੀਅਮ ਵੀ ਅਦਾ ਕੀਤਾ ਸੀ, ਜਿਸ ਦੀ ਪਾਲਿਸੀ ਨੈਸ਼ਨਲ ਇੰਸ਼ੋਰੈਂਸ ਕੰਪਨੀ ਮੁੰਬਈ ਵੱਲੋਂ ਜਾਰੀ ਕੀਤੀ ਗਈ ਸੀ। ਇੰਸ਼ੋਰੈਂਸ ਕੰਪਨੀ ਨੇ ਉਸ ਨੂੰ ਭਰੋਸਾ ਦਿੱਤਾ ਸੀ ਕਿ ਪਾਲਿਸੀ ਤਹਿਤ ਮੋਬਾਇਲ ਪੂਰੀ ਤਰ੍ਹਾਂ ਨਾਲ ਕਵਰ ਹੈ। 20 ਜੁਲਾਈ ਨੂੰ ਉਹ ਆਪਣੇ ਸਾਈਕਲ 'ਤੇ ਜਾ ਰਿਹਾ ਸੀ ਕਿ ਉਸ ਦਾ ਮੋਬਾਇਲਿ ਹੇਠਾਂ ਡਿੱਗ ਕੇ ਨੁਕਸਾਨਿਆ ਗਿਆ, ਜਿਸ ਦੇ ਸਬੰਧ 'ਚ ਉਸ ਨੇ ਬੀਮਾ ਕੰਪਨੀ ਨੂੰ ਉਸੇ ਦਿਨ ਜਾਣਕਾਰੀ ਦੇ ਦਿੱਤੀ। ਉਪਰੰਤ ਕੰਪਨੀ ਵੱਲੋਂ ਇਕ ਕਰਮਚਾਰੀ ਨਿਯੁਕਤ ਕਰ ਕੇ ਹਰ ਤਰ੍ਹਾਂ ਦੀ ਫਾਰਮਲੈਟੀ ਪੂਰੀ ਕਰ ਲਈ ਗਈ ਅਤੇ ਕੰਪਨੀ ਦਾ ਕਰਮਚਾਰੀ ਆਪਣੇ ਨਾਲ ਉਸਦਾ ਮੋਬਾਇਲ ਫੋਨ ਵੀ ਲੈ ਗਿਆ ਪਰ ਕਰੀਬ 3 ਹਫ਼ਤੇ ਬਾਅਦ ਉਸ ਨੂੰ ਉਸ ਦਾ ਪੁਰਾਣਾ ਮੋਬਾਇਲ ਵਾਪਸ ਕਰ ਕੇ ਉਸ ਦੇ ਕਲੇਮ ਨੂੰ ਰੱਦ ਕਰ ਦਿੱਤਾ ਗਿਆ। ਖਪਤਕਾਰ ਫੋਰਮ 'ਚ ਦਿੱਤੀ ਸ਼ਿਕਾਇਤ 'ਚ ਉਸ ਨੇ ਕੰਪਨੀ ਤੋਂ ਹਰਜਾਨਾ ਅਤੇ ਅਦਾਲਤੀ ਖਰਚ ਦਿਵਾਉਣ ਦੀ ਮੰਗ ਕੀਤੀ ਸੀ।
ਇਹ ਕਿਹਾ ਫੋਰਮ ਨੇ
ਉਕਤ ਸ਼ਿਕਾਇਤ ਦੇ ਆਧਾਰ 'ਤੇ ਫੋਰਮ ਨੇ ਬੀਮਾ ਕੰਪਨੀ ਨੂੰ ਨੋਟਿਸ ਜਾਰੀ ਕੀਤਾ ਪਰ ਕੰਪਨੀ ਐਕਸ ਪਾਰਟੀ ਰਹੀ ਜਦੋਂ ਕਿ ਨੈਸ਼ਨਲ ਇੰਸ਼ੋਰੈਂਸ ਕੰਪਨੀ ਨੇ ਆਪਣਾ ਪੱਖ ਫੋਰਮ ਦੇ ਕੋਲ ਰੱਖਿਆ। ਜ਼ਿਲਾ ਖਪਤਕਾਰ ਫੋਰਮ ਦੇ ਪ੍ਰਧਾਨ ਏ. ਪੀ. ਐੱਸ. ਰਾਜਪੂਤ ਅਤੇ ਮੈਂਬਰ ਕੰਵਲਜੀਤ ਸਿੰਘ ਨੇ ਵਨ ਅਸਿਸਟੈਂਟ ਕੰਜ਼ਿਊਮਰ ਸਾਲਿਊਸ਼ਨ ਪ੍ਰਾ.  ਲਿ. ਕੰਪਨੀ ਨੂੰ ਸ਼ਿਕਾਇਕਰਤਾ ਦੇ ਖਿਲਾਫ ਕੋਈ ਲਾਪ੍ਰਵਾਹੀ ਸਿੱਧ ਨਹੀਂ ਹੋਈ, ਨੂੰ ਰੈਕਟੀਫਾਈ ਕਰਨ ਅਤੇ 45 ਦਿਨਾਂ ਦੇ ਅੰਦਰ 2 ਹਜ਼ਾਰ ਰੁਪਏ ਹਰਜਾਨਾ ਦੇਣ ਦੇ ਹੁਕਮ ਜਾਰੀ ਕੀਤੇ ਹਨ।


Related News