ਵੱਡੀ ਰਾਹਤ! IRCTC ਵੱਲੋਂ 20 ਜੋੜੀ 'ਕਲੋਨ ਸਪੈਸ਼ਲ' ਰੇਲ ਸੇਵਾਵਾਂ ਸ਼ੁਰੂ

Monday, Sep 21, 2020 - 04:25 PM (IST)

ਵੱਡੀ ਰਾਹਤ! IRCTC ਵੱਲੋਂ 20 ਜੋੜੀ 'ਕਲੋਨ ਸਪੈਸ਼ਲ' ਰੇਲ ਸੇਵਾਵਾਂ ਸ਼ੁਰੂ

ਨਵੀਂ ਦਿੱਲੀ : ਭਾਰਤੀ ਰੇਲਵੇ ਖਾਣ-ਪੀਣ ਤੇ ਸੈਰ-ਸਪਾਟਾ ਨਿਗਮ (ਆਈ. ਆਰ. ਸੀ. ਟੀ. ਸੀ.) ਨੇ ਵਿਸ਼ੇਸ਼ ਰੇਲ ਗੱਡੀਆਂ ਵਿਚ ਭਾਰੀ ਭੀੜ ਦੇ ਮੱਦੇਨਜ਼ਰ ਸੋਮਵਾਰ ਤੋਂ ਵਿਸ਼ੇਸ਼ ਮਾਰਗਾਂ 'ਤੇ 20 ਜੋੜੀ 'ਕਲੋਨ ਸਪੈਸ਼ਲ' ਰੇਲ ਸੇਵਾਵਾਂ ਨੂੰ ਸ਼ੁਰੂ ਕਰ ਦਿੱਤਾ ਹੈ।

'ਕਲੋਨ ਟਰੇਨਾਂ' ਦਾ ਨੰਬਰ ਓਹੀ ਹੋਵੇਗਾ, ਜੋ ਗੱਡੀਆਂ ਉਸੇ ਮਾਰਗ 'ਤੇ ਚੱਲ ਰਹੀਆਂ ਹਨ। ਇਨ੍ਹਾਂ ਦੀ ਮੁੱਖ ਵਿਸ਼ੇਸ਼ਤਾ ਇਹ ਹੈ ਕਿ ਇਹ ਘੱਟ ਰੁਕਣਗੀਆਂ ਅਤੇ ਇਨ੍ਹਾਂ ਦੀ ਆਪਣੀ ਸੰਬੰਧਤ ਮੂਲ ਰੇਲਗੱਡੀ ਤੋਂ ਰਫਤਾਰ ਵੀ ਜ਼ਿਆਦਾ ਹੋਵੇਗੀ। ਇਹ ਕਲੋਨ ਰੇਲ ਗੱਡੀਆਂ ਸੰਬੰਧਤ ਪੇਰੈਂਟ (ਮੂਲ) ਰੇਲਗੱਡੀ ਦੀ ਰਵਾਨਗੀ ਤੋਂ ਦੋ-ਤਿੰਨ ਘੰਟੇ ਪਹਿਲਾਂ ਚੱਲਣਗੀਆਂ।

ਗੌਰਤਲਬ ਹੈ ਕਿ ਮਾਰਚ ਦੇ ਅਖੀਰ ਵਿਚ ਕੋਵਿਡ-19 ਲਾਕਡਾਊਨ ਲਾਗੂ ਕੀਤੇ ਜਾਣ ਤੋਂ ਬਾਅਦ ਲੱਖਾਂ ਕਾਮੇ ਸ਼ਹਿਰਾਂ ਤੋਂ ਵਾਪਸ ਚਲੇ ਗਏ ਸਨ, ਜਿਸ ਕਾਰਨ ਉਦਯੋਗਿਕ ਗਤੀਵਿਧੀਆਂ ਵਿਚ ਰੁਕਾਵਟ ਖੜ੍ਹੀ ਹੋ ਗਈ ਸੀ। ਲਾਕਡਾਊਨ ਵਿਚ ਦਿੱਤੀ ਗਈ ਢਿੱਲ ਨਾਲ ਹੁਣ ਬਹੁਤ ਸਾਰੇ ਕਾਮੇ ਵਾਪਸ ਕੰਮਕਾਰਾਂ 'ਤੇ ਆ ਰਹੇ ਹਨ, ਜਿਸ ਕਾਰਨ ਦੇਸ਼ ਭਰ ਦੇ ਰੇਲਵੇ ਸਟੇਸ਼ਨਾਂ 'ਤੇ ਯਾਤਰੀਆਂ ਦੀ ਭੀੜ ਵੱਧ ਗਈ ਹੈ। ਕੋਵਿਡ-19 ਦੌਰਾਨ ਭੀੜ ਨੂੰ ਘੱਟ ਕਰਨ ਲਈ ਸਰਕਾਰ ਨੇ ਉਡੀਕ ਸੂਚੀ ਵਾਲੇ ਟਿਕਟਧਰਾਕਾਂ ਨੂੰ ਉਨ੍ਹਾਂ ਦੀ ਮੰਜ਼ਲ ਤੱਕ ਜਲਦ ਪਹੁੰਚਾਉਣ ਲਈ ਕਲੋਨ ਟਰੇਨਾਂ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ।


author

Sanjeev

Content Editor

Related News