ਈਰਾਨ ਕੌਮਾਂਤਰੀ ਵਪਾਰ ਲਈ ਕ੍ਰਿਪਟੋ ਭੁਗਤਾਨ ਦੀ ਆਗਿਆ ਦੇਵੇਗਾ : ਰਿਪੋਰਟ
Wednesday, Jan 12, 2022 - 07:12 PM (IST)
ਬਿਜਨੈੱਸ ਡੈਸਕ- ਈਰਾਨ ਸਥਿਤ ਕੰਪਨੀਆਂ ਨੂੰ ਹੁਣ ਹੋਰ ਦੇਸ਼ਾਂ 'ਚ ਹਿੱਸੇਦਾਰਾਂ ਦੇ ਨਾਲ ਵਪਾਰ ਕਰਦੇ ਸਮੇਂ ਕ੍ਰਿਪਟੋਕਰੰਸੀ ਦੀ ਵਰਤੋਂ ਕਰਨ ਦੀ ਆਗਿਆ ਹੋਵੇਗੀ। ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿੱਤੀ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਸੈਂਟਰਲ ਬੈਂਕ ਆਫ ਈਰਾਨ ਅਤੇ ਉਦਯੋਗ,ਖਨਨ ਅਤੇ ਵਪਾਰ ਮੰਤਰਾਲੇ ਵਲੋਂ ਇਕ ਸਮਝੌਤਾ ਕੀਤਾ ਗਿਆ ਹੈ।
ਈਰਾਨ ਦੇ ਵਪਾਰ ਸੰਸ਼ੋਧਨ ਸੰਗਠਨ ਦੇ ਪ੍ਰਮੁੱਖ ਅਲੀਰੇਜਾ ਪੇਮਨ ਪਾਕ ਨੇ ਕਿਹਾ ਕਿ ਇਸ ਸਿਸਟਮ ਸੰਚਾਲਨ ਲਈ ਇਕ ਤੰਤਰ ਨੂੰ ਆਖਰੀ ਰੂਪ ਦੇ ਰਹੇ ਹਨ। ਇਸ ਨਾਲ ਅਯਾਤਕਾਂ ਅਤੇ ਨਿਰਯਾਤਕਾਂ ਨੂੰ ਆਪਣੇ ਕੌਮਾਂਤਰੀ ਸੌਦਿਆਂ 'ਚ ਕ੍ਰਿਪਟੋ ਦੀ ਵਰਤੋਂ ਕਰਨ ਦੇ ਨਵੇਂ ਮੌਕੇ ਪ੍ਰਦਾਨ ਕਰਨੇ ਚਾਹੀਦੇ ਹਨ।
ਇਕ ਈਰਾਨੀ ਸਮਾਚਾਰ ਏਜੰਸੀ ਮੁਤਾਬਕ ਪੇਮਨ ਪਾਕ ਨੇ ਸੋਸ਼ਲ ਮੀਡੀਆ 'ਤੇ ਆਪਣੇ ਵਿਭਾਗ ਅਤੇ ਸੈਂਟਰਲ ਬੈਂਕ ਆਫ ਈਰਾਨ ਦੇ ਵਿਚਾਲੇ ਇਕ ਸੰਯੁਕਤ ਵਿਦੇਸ਼ੀ ਮੁਦਰਾ ਕਾਰਜ ਗਰੁੱਪ ਦੀ ਪਹਿਲੀ ਮੀਟਿੰਗ ਦੇ ਵੇਰਵੇ ਦੀ ਪੁਸ਼ਟੀ ਕੀਤੀ। ਇਸ ਤੋਂ ਇਲਾਵਾ ਮੀਟਿੰਗ 'ਚ ਹਿੱਸਾ ਲੈਣ ਵਾਲਿਆਂ ਨੇ ਈਰਾਨ ਦੇ ਵਿਦੇਸ਼ ਵਪਾਰ ਨੂੰ ਆਸਾਨ ਬਣਾਉਣ ਲਈ ਕਈ ਉਪਾਵਾਂ ਨੂੰ ਮਨਜ਼ੂਰੀ ਦਿੱਤੀ। ਇਸ ਉਪਾਅ 'ਚ ਬਸਤੀਆਂ ਦੇ ਲਈ ਕ੍ਰਿਪਟੋ ਤੰਤਰ ਨੂੰ ਅਪਣਾਉਣਾ ਵੀ ਸ਼ਾਮਲ ਹੈ।
ਰਿਪੋਰਟ ਮੁਤਾਬਕ ਵਪਾਰ ਮੰਤਰਾਲੇ ਦੋ ਹਫਤੇ ਦੇ ਅੰਦਰ ਇਕ ਯੋਜਨਾ ਤਿਆਰ ਕਰੇਗਾ, ਜਿਥੇ ਸਥਾਨਕ ਰੂਪ ਨਾਲ ਖਨਨ ਕੀਤੀ ਗਈ ਕ੍ਰਿਪਟੋਕਰੰਸੀ ਅਤੇ ਨਿੱਜੀ ਕੰਪਨੀਆਂ ਵਲੋਂ ਹਾਸਲ ਸਿੱਕਿਆਂ ਦੀ ਵਰਤੋਂ ਮਾਲ ਦੇ ਆਯਾਤ ਦੇ ਭੁਗਤਾਨ ਲਈ ਕੀਤੀ ਜਾ ਸਕਦੀ ਹੈ।