ਇਰਾਨ ਨੇ UN ਪਾਬੰਦੀਆਂ ਨੂੰ ਬਹਾਲ ਕਰਨ ਦੀ ਅਮਰੀਕੀ ਕੋਸ਼ਿਸ਼ ਨੂੰ ਰੱਦ ਕੀਤਾ, ਸਥਾਨਕ ਮੁਦਰਾ ’ਚ ਭਾਰੀ ਗਿਰਾਵਟ
Monday, Sep 21, 2020 - 05:22 PM (IST)

ਤਹਿਰਾਨ — ਇਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਸੰਯੁਕਤ ਰਾਸ਼ਟਰ ਦੀਆਂ ਸਾਰੀਆਂ ਪਾਬੰਦੀਆਂ ਨੂੰ ਬਹਾਲ ਕਰਨ ਲਈ ਅਮਰੀਕੀ ਕੋਸ਼ਿਸ਼ ਨੂੰ ਰੱਦ ਕੀਤਾ ਹੈ। ਵਾਸ਼ਿੰਗਟਨ ਤੋਂ ਵਧੇ ਆਰਥਿਕ ਦਬਾਅ ਦੇ ਕਾਰਨ ਇਰਾਨ ਦੀ ਸਥਾਨਕ ਮੁਦਰਾ ਐਤਵਾਰ ਨੂੰ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ’ਤੇ ਪਹੁੰਚ ਗਈ ਹੈ। ਇਰਾਨ ਦੀ ਮੁਦਰਾ ਰਿਆਲ ਦੀ ਕੀਮਤ ਇਕ ਅਮਰੀਕੀ ਡਾਲਰ ਦੇ ਮੁਕਾਬਲੇ ਤਹਿਰਾਨ ਵਿਚ ਮੁਦਰਾ ਵਟਾਂਦਰੇ ਦੀਆਂ ਦੁਕਾਨਾਂ ’ਤੇ ਘੱਟ ਕੇ 2,72,500 ’ਤੇ ਰਹਿ ਗਈ ਹੈ।
ਜੂਨ ਤੋਂ ਲੈ ਕੇ ਹੁਣ ਤੱਕ ਡਾਲਰ ਦੇ ਮੁਕਾਬਲੇ ਰਿਆਲ ਦੀ ਕੀਮਤ ’ਚ 30 ਫ਼ੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਆਈ ਹੈ ਕਿਉਂਕਿ ਅਮਰੀਕੀ ਪਾਬੰਦੀ ਦੇ ਕਾਰਨ ਇਰਾਨ ਕੌਮਾਂਤਰੀ ਪੱਧਰ ’ਤੇ ਆਪਣਾ ਤੇਲ ਵੇਚਣ ’ਚ ਸਮਰੱਥ ਨਹੀਂ ਹੈ। ਸਾਲ 2015 ’ਚ ਕੌਮਾਂਤਰੀ ਸ਼ਕਤੀਆਂ ਦੇ ਨਾਲ ਇਰਾਨ ਦੇ ਸਮਝੌਤੇ ਦੇ ਸਮੇਂ ਇਕ ਡਾਲਰ 32,000 ਰਿਆਲ ਦੇ ਬਰਾਬਰ ਸੀ। ਇਸ ਸਮਝੌਤੇ ’ਤੇ ਉਸ ਸਮੇਂ ਦੇ ਅਮਰੀਕੀ ਰਾਸ਼ਟਰਪਤੀ ਬਰਾਕ ਉਬਾਮਾ ਪ੍ਰਸ਼ਾਸਨ ਨੇ ਦਸਤਖ਼ਤ ਕੀਤੇ ਸਨ ਪਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਸਮਝੌਤੇ ਤੋਂ ਅਮਰੀਕਾ ਨੂੰ ਬਾਹਰ ਕਰ ਲਿਆ। ਮੁਦਰਾ ਦੀ ਕੀਮਤ ਡਿੱਗਣ ਦੇ ਨਾਲ ਈਰਾਨ ਦੇ ਰਾਸ਼ਟਰਪਤੀ ਹਸਨ ਰੁਹਾਨੀ ਨੇ ਟਰੰਪ ਪ੍ਰਸ਼ਾਸਨ ਦੀ ਸ਼ਨੀਵਾਰ ਦੀ ਘੋਸ਼ਣਾ ਦੀ ਨਿੰਦਾ ਕੀਤੀ ਹੈ। ਜਿਸ ਵਿਚ ਕਿਹਾ ਗਿਆ ਹੈ ਸੀ ਕਿ ਇਰਾਨ ਦੇ ਵਿਰੁੱਧ ਲੱਗੀਆਂ ਸੰਯੁਕਤ ਰਾਸ਼ਟਰ ਦੀਆਂ ਸਾਰੀਆਂ ਪਾਬੰਦੀਆਂ ਫਿਰ ਤੋਂ ਲਾਗੂ ਕੀਤੀਆਂ ਜਾ ਰਹੀਆਂ ਹਨ ਕਿਉਂਕਿ ਇਰਾਨ ਪਰਮਾਣੂ ਸਮਝੌਤੇ ਦਾ ਪਾਲਣ ਨਹੀਂ ਕਰ ਰਿਹਾ ਹੈ।
ਇਹ ਵੀ ਦੇਖੋ : ਇਸ ਦੇਸ਼ ਦੀ ਕੰਪਨੀ ਨੇ ਭੰਗ ਨਾਲ ਬਣਾਈ ਕੋਰੋਨਾ ਦੀ ਦਵਾਈ, ਭਾਰਤ ’ਚ ਕਰਨਾ ਚਾਹੁੰਦੀ ਹੈ ਟ੍ਰਾਇਲ
ਰੂਹਾਨੀ ਨੇ ਐਤਵਾਰ ਨੂੰ ਮੰਤਰੀ ਮੰਡਲ ਦੀ ਬੈਠਕ ਵਿਚ ਕਿਹਾ, ‘ਜੇਕਰ ਅਮਰੀਕਾ ਧੱਕੇਸ਼ਾਹੀ ਕਰ ਰਿਹਾ ਹੈ... ਅਤੇ ਜੇਕਰ ਅਸਲ ਵਿਚ ਵਿਵਹਾਰ ਵਿਚ ਅਜਿਹਾ ਕੁਝ ਕਰਦਾ ਹੈ ਤਾਂ ਉਸਨੂੰ ਸਾਡੀਆਂ ਸਖਤ ਪ੍ਰਤੀਕ੍ਰਿਆ ਦਾ ਸਾਹਮਣਾ ਕਰਨਾ ਪਵੇਗਾ’। ਰੁਹਾਨੀ ਨੇ ਕਿਹਾ ਕਿ ਜੇਕਰ ਸਮਝੌਤੇ ’ਤੇ ਦਸਤਖਤ ਕਰਨ ਵਾਲੇ ਬਾਕੀ ਮੈਂਬਰ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਂਦੇ ਹਨ। ਤਾਂ ਇਰਾਨ ਇਸ ਸਮਝੌਤੇ ਤੋਂ ਵੱਖ ਹੋ ਜਾਵੇਗਾ ਕਿਉਂਕਿ ਇਰਾਨ ਲਈ ਮੁੱਖ ਚਿੰਤਾ ਤੇਲ ਵੇਚਣਾ ਹੈ। ਪਾਬੰਦੀਆਂ ਨੂੰ ਫਿਰ ਤੋਂ ਲਾਗੂ ਕਰਨ ਦੇ ਅਮਰੀਕਾ ਦੇ ਕਦਮ ਨੂੰ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਨੇ ਅਵੈਧ ਦੱਸਿਆ ਹੈ ਅਤੇ ਇਸ ਹਫ਼ਤੇ ਸੰਯੁਕਤ ਰਾਸ਼ਟਰ ਦੀ ਮਹਾਸਭਾ ਦੀ ਬੈਠਕ ਤੋਂ ਪਹਿਲਾਂ ਇਸ ਗਲੋਬਲ ਬਾਡੀ ਵਿਚ ਜ਼ਬਰਦਸਤ ਵਿਰੋਧ ਦੇ ਆਸਾਰ ਪੈਦਾ ਹੋ ਗਏ ਹਨ।
ਇਹ ਵੀ ਦੇਖੋ : 1 ਅਕਤੂਬਰ ਤੋਂ ਇਸ ਤਰ੍ਹਾਂ ਦੇ ਲੈਣ-ਦੇਣ ’ਤੇ ਲੱਗੇਗਾ ਟੈਕਸ, ਲਾਗੂ ਹੋਵੇਗਾ ਨਵਾਂ ਨਿਯਮ