ਸਪੈਸ਼ਲਿਟੀ ਕੈਮੀਕਲਜ਼ ਨਿਰਮਾਤਾ ਕੰਪਨੀ ਕੈਂਪਲਾਸਟ ਸਨਮਾਰ ਦਾ IPO ਖੁੱਲ੍ਹਾ

08/10/2021 2:05:15 PM

ਨਵੀਂ ਦਿੱਲੀ- ਸਪੈਸ਼ਲਿਟੀ ਕੈਮੀਕਲਜ਼ ਬਣਾਉਣ ਵਾਲੀ ਕੰਪਨੀ ਕੈਂਪਲਾਸਟ ਸਨਮਾਰ ਲਿਮਟਿਡ ਦਾ 3,850 ਕਰੋੜ ਦਾ ਆਈ. ਪੀ. ਓ. 10 ਅਗਸਤ ਨੂੰ ਖੁੱਲ੍ਹ ਚੁੱਕਾ ਹੈ। 

ਇਸ ਆਈ. ਪੀ. ਓ. ਵਿਚ ਕੰਪਨੀ ਨੇ ਪ੍ਰਤੀ ਸ਼ੇਅਰ ਦੀ ਕੀਮਤ 530-540 ਰੁਪਏ ਵਿਚਕਾਰ ਨਿਰਧਾਰਤ ਕੀਤੀ ਹੈ। ਇਹ ਆਈ. ਪੀ. ਓ. 12 ਅਗਸਤ ਨੂੰ ਬੰਦ ਹੋਵੇਗਾ।

ਇਸ ਆਈ. ਪੀ. ਓ. ਵਿਚ 1,300 ਕਰੋੜ ਰੁਪਏ ਦੇ ਨਵੇਂ ਸ਼ੇਅਰਾਂ ਦੀ ਪੇਸ਼ਕਸ਼ ਅਤੇ 2,550 ਕਰੋੜ ਰੁਪਏ ਦੇ ਸ਼ੇਅਰਾਂ ਦੀ ਵਿਕਰੀ ਓ. ਐੱਫ. ਐੱਸ. ਤਹਿਤ ਕੀਤੀ ਜਾ ਰਹੀ ਹੈ। ਓ. ਐੱਫ. ਐੱਸ. ਤਹਿਤ ਪ੍ਰਸਤਾਵ ਵਿਕਰੀ ਵਿਚ ਸਨਮਾਰ ਹੋਲਡਿੰਗਜ਼ ਲਿਮਟਿਡ ਵੱਲੋਂ 2,463.44 ਕਰੋੜ ਰੁਪਏ ਅਤੇ ਸਨਮਾਰ ਇੰਜੀਨੀਅਰਿੰਗ ਸਰਵਿਸਿਜ਼ ਲਿਮਟਿਡ ਵੱਲੋਂ 86.56 ਕਰੋੜ ਰੁਪਏ ਦੇ ਸ਼ੇਅਰਾਂ ਦੀ ਵਿਕਰੀ ਸ਼ਾਮਲ ਹੈ। 
ਕੰਪਨੀ ਚੇਨਈ ਦੇ ਉਦਯੋਗਿਕ ਸੰਗਠਨ ਸਨਮਾਰ ਸਮੂਹ ਦਾ ਹਿੱਸਾ ਹੈ, ਜੋ ਰਸਾਇਣਾਂ, ਸ਼ਿਪਿੰਗ ਅਤੇ ਇੰਜੀਨੀਅਰਿੰਗ ਵਿਚ ਕਾਰੋਬਾਰ ਕਰਦੀ ਹੈ। ਇਹ ਪੇਸਟ ਪੀਵੀਸੀ, ਕਲੋਰੋ-ਰਸਾਇਣਾਂ, ਕਾਸਟਿਕ ਸੋਡਾ, ਹਾਈਡ੍ਰੋਜਨ ਪਰਆਕਸਾਈਡ, ਅਤੇ ਰੈਫਰੀਜਰੇਂਟ ਗੈਸਾਂ ਦਾ ਨਿਰਮਾਣ ਕਰਦਾ ਹੈ। ਉਤਪਾਦਨ ਸਮਰੱਥਾ ਦੇ ਰੂਪ ਵਿਚ ਇਹ ਸਪੈਸ਼ਲਿਟੀ ਪੇਸਟ ਪੀ. ਵੀ. ਸੀ. ਰੇਸਿਨ ਵਿਚ ਵੱਡੀ ਕੰਪਨੀ ਹੈ। ਇਹ ਦੇਸ਼ ਦੀ ਤੀਜੀ ਸਭ ਤੋਂ ਵੱਡੀ ਕਾਸਟਿਕ ਸੋਡਾ ਨਿਰਮਾਤਾ ਵੀ ਹੈ, ਜਦੋਂ ਕਿ ਹਾਈਡਰੋਜਨ ਪਰਆਕਸਾਈਡ ਨਿਰਮਾਣ ਵਿਚ ਦੱਖਣੀ ਭਾਰਤ ਦੀ ਸਭ ਤੋਂ ਵੱਡੀ ਕੰਪਨੀ ਹੈ।


Sanjeev

Content Editor

Related News