ਸਤੰਬਰ ਤੋਂ ਬਾਅਦ IPO ਪੇਸ਼ ਕਰੇਗਾ ਇਹ ਸਮਾਲ ਫਾਈਨੈਂਸ ਬੈਂਕ

08/30/2020 4:40:10 PM

ਨਵੀਂ ਦਿੱਲੀ—  ਕੇਰਲ ਦੇ ਈ. ਐੱਸ. ਏ. ਐੱਫ. ਸਮਾਲ ਫਾਈਨੈਂਸ ਬੈਂਕ ਨੇ ਕਿਹਾ ਹੈ ਕਿ ਉਹ ਸਤੰਬਰ ਤੋਂ ਬਾਅਦ ਆਈ. ਪੀ. ਓ. ਲਿਆਉਣ ਦਾ ਫ਼ੈਸਲਾ ਕਰੇਗਾ।

ਬੈਂਕ ਨੇ ਜਨਵਰੀ 'ਚ ਭਾਰਤੀ ਸਕਿਓਰਿਟੀਜ਼ ਤੇ ਐਕਸਚੇਂਜ ਬੋਰਡ (ਸੇਬੀ) ਕੋਲ ਦਸਤਾਵੇਜ਼ ਜਮ੍ਹਾ ਕਰਾ ਦਿੱਤੇ ਸਨ ਅਤੇ ਮਾਰਚ ਦੇ ਅੰਤਿਮ ਹਫ਼ਤੇ 'ਚ ਰੈਗੂਲੇਟਰੀ ਕੋਲੋਂ ਆਈ. ਪੀ. ਓ. ਲਿਆਉਣ ਦੀ ਮਨਜ਼ੂਰੀ ਮਿਲੀ ਸੀ। ਹਾਲਾਂਕਿ, ਕੋਵਿਡ-19 ਮਹਾਮਾਰੀ ਅਤੇ ਉਸ ਦੀ ਰੋਕਥਾਮ ਲਈ ਤਾਲਾਬੰਦੀ ਕਾਰਨ ਬੈਂਕ ਆਈ. ਪੀ. ਓ. ਨਹੀਂ ਲਿਆ ਸਕਿਆ।

ਈ. ਐੱਸ. ਏ. ਐੱਫ. ਸਮਾਲ ਫਾਈਨੈਂਸ ਬੈਂਕ ਦੇ ਪ੍ਰਬੰਧਕ ਨਿਰਦੇਸ਼ਕ ਪੌਲ ਨੇ ਕਿਹਾ, ''ਸਾਡੇ ਕੋਲ ਸੇਬੀ ਦੀ ਮਨਜ਼ੂਰੀ ਹੈ ਪਰ ਅਸੀਂ ਇਹ ਫ਼ੈਸਲਾ ਨਹੀਂ ਕੀਤਾ ਹੈ ਕਿ ਆਈ. ਪੀ. ਓ. ਕਦੋਂ ਲਿਆਉਣਾ ਹੈ। ਅਸੀਂ ਸਤੰਬਰ ਤੋਂ ਬਾਅਦ ਬੈਂਕਰਾਂ ਨਾਲ ਵਿਚਾਰ-ਵਟਾਂਦਰਾ ਕਰਨ ਪਿੱਛੋਂ ਫ਼ੈਸਲਾ ਲਵਾਂਗੇ।

ਪ੍ਰਸਤਾਵਿਤ ਆਈ. ਪੀ. ਓ. ਤਹਿਤ 800 ਕਰੋੜ ਰੁਪਏ ਮੁੱਲ ਦੇ ਨਵੇਂ ਸ਼ੇਅਰ ਜਾਰੀ ਕੀਤੇ ਜਾਣਗੇ, ਜਦੋਂ ਕਿ 176.2 ਕਰੋੜ ਰੁਪਏ ਤੱਕ ਦੇ ਸ਼ੇਅਰ ਵਿਕਰੀ ਪੇਸ਼ਕਸ਼ ਲਈ ਰੱਖੇ ਜਾਣਗੇ। ਫਿਲਹਾਲ ਪ੍ਰਮੋਟਰ ਅਤੇ ਪ੍ਰਮੋਟਰ ਸਮੂਹ ਕੋਲ ਬੈਂਕ 'ਚ 77.94 ਫੀਸਦੀ ਹਿੱਸੇਦਾਰੀ ਹੈ। ਇਸ ਤੋਂ ਇਲਾਵਾ ਸਿਡਬੀ ਟਰੱਸਟੀ ਕੰਪਨੀ ਲਿਮਟਿਡ-ਏ/ਸੀ ਸਮਰਿਧੀ ਫੰਡ ਕੋਲ ਬੈਂਕ 'ਚ 12.24 ਫੀਸਦੀ ਹਿੱਸੇਦਾਰੀ ਹੈ। ਬੈਂਕ ਨੇ ਆਪਣਾ ਕੰਮਕਾਜ 2017 'ਚ ਸ਼ੁਰੂ ਕੀਤਾ ਸੀ। ਬੈਂਕ ਦੀਆਂ ਸ਼ਾਖਾਵਾਂ ਅਤੇ ਏ. ਟੀ. ਐੱਮ. 17 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ 'ਚ ਹਨ।


Sanjeev

Content Editor

Related News