ਅਗਲੇ ਮਹੀਨੇ ਭਾਰਤ ''ਚ ਮਿਲ ਸਕਦੇ ਹਨ ਸਸਤੇ ਆਈਫੋਨ, ਇਹ ਹੈ ਕਾਰਨ
Saturday, Jul 13, 2019 - 02:01 PM (IST)

ਬਿਜ਼ਨੈੱਸ ਡੈਕਸ—ਜੇਕਰ ਤੁਸੀਂ ਆਈਫੋਨ ਲੈਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਚੰਗੀ ਖਬਰ ਹੈ। ਅਗਸਤ ਮਹੀਨੇ 'ਚ ਭਾਰਤ 'ਚ ਬਣਨ ਵਾਲੇ ਆਈਫੋਨ ਬਾਜ਼ਾਰ 'ਚ ਆ ਸਕਦੇ ਹਨ ਜਿਸ ਨਾਲ ਆਈਫੋਨ ਸਸਤੇ ਹੋਣ ਦੀ ਉਮੀਦ ਹੈ। ਖਬਰਾਂ ਮੁਤਾਬਕ ਕੇਂਦਰ ਸਰਕਾਰ ਤੋਂ ਮਨਜ਼ੂਰੀ ਮਿਲਣ ਦੇ ਬਾਅਦ ਹੀ ਇਨ੍ਹਾਂ ਨੂੰ ਬਾਜ਼ਾਰ 'ਚ ਉਤਾਰਿਆ ਜਾਵੇਗਾ।
ਅਗਸਤ 'ਚ ਮਿਲਣਗੇ ਫੋਨ
ਭਾਰਤ 'ਚ ਫਾਕਸਕਾਨ ਐਪਲ ਦੇ ਆਈਫੋਨ ਨੂੰ ਅਸੈਂਬਲ ਕਰਕੇ ਵੇਚਣ ਦੀ ਤਿਆਰੀ ਕਰ ਰਿਹਾ ਹੈ। ਇਸ ਨਾਲ ਐਪਲ ਨੂੰ ਵੀ ਇੰਪੋਰਟ ਡਿਊਟੀ ਘਟ ਦੇਣੀ ਪਵੇਗੀ। ਉੱਧਰ ਐਪਲ ਆਪਣੇ ਖੁਦ ਦੇ ਰਿਟੇਲ ਸਟੋਰ ਵੀ ਖੋਲ੍ਹ ਸਕਦੀ ਹੈ। ਫਿਲਹਾਲ ਕੰਪਨੀ ਆਪਣੇ ਰਿਟੇਲਰਸ ਦੀ ਮਦਦ ਨਾਲ ਇਨ੍ਹਾਂ ਨੂੰ ਬਾਜ਼ਾਰ 'ਚ ਵੇਚੇਗੀ। ਭਾਰਤ 'ਚ ਆਈਫੋਨ ਐਕਸ.ਆਰ ਦੀ ਸ਼ੁਰੂਆਤੀ ਕੀਮਤ ਕਰੀਬ 56 ਹਜ਼ਾਰ ਰੁਪਏ ਅਤੇ ਐਕਸ.ਐੱਸ. ਦੀ ਕਰੀਬ 1 ਲੱਖ ਰੁਪਏ ਹੈ। ਉਮੀਦ ਹੈ ਕਿ ਆਈਫੋਨ ਐਕਸ.ਆਰ. ਅਤੇ ਐਕਸ.ਐੱਸ. ਅਗਸਤ 'ਚ ਵਿਕਰੀ ਲਈ ਉਪਲੱਬਧ ਹੋ ਜਾਣਗੇ।
ਆਈਫੋਨ 'ਤੇ 20 ਫੀਸਦੀ ਆਯਾਤ ਡਿਊਟੀ
ਦਰਅਸਲ ਭਾਰਤ 'ਚ ਹੁਣ ਤੱਕ ਆਈਫੋਨ ਨੂੰ ਆਯਾਤ ਕੀਤਾ ਜਾ ਰਿਹਾ ਹੈ। ਇਨ੍ਹਾਂ ਸਮਾਰਟਫੋਨਸ 'ਤੇ 20 ਫੀਸਦੀ ਦੀ ਆਯਾਤ ਡਿਊਟੀ ਲੱਗ ਜਾਂਦੀ ਹੈ ਜਿਸ ਦੀ ਵਜ੍ਹਾ ਨਾਲ ਇਹ ਫੋਨ ਮਹਿੰਗੇ ਹੋ ਜਾਂਦੇ ਹਨ ਪਰ ਹੁਣ ਇਹ ਫੋਨ ਲੋਕਲ ਲੈਵਲ 'ਤੇ ਬਣਨ ਲੱਗਣਗੇ ਤਾਂ ਇਨ੍ਹਾਂ ਦੀ ਕੀਮਤ ਘਟ ਹੋ ਜਾਵੇਗੀ। ਦੱਸ ਦੇਈਏ ਕਿ ਭਾਰਤ ਸਮਾਰਟਫੋਨ ਦੀ ਦੂਜੀ ਸਭ ਤੋਂ ਵੱਡੀ ਮਾਰਕਿਟ ਹੈ ਪਰ ਫੋਨ ਮਹਿੰਗਾ ਹੋਣ ਦੇ ਕਾਰਨ ਲੋਕ ਇਸ ਨੂੰ ਖਰੀਦ ਨਹੀਂ ਪਾਉਂਦੇ ਇਸ ਲਈ ਐਪਲ ਦੀ ਇਥੇ ਸਿਰਫ 1 ਫੀਸਦੀ ਮਾਰਕਿਟ ਹੈ।