‘IOC ਦਾ 2047 ਤੱਕ 1,000 ਅਰਬ ਡਾਲਰ ਦੀ ਕੰਪਨੀ ਬਣਨ ਦਾ ਟੀਚਾ’

Sunday, Jul 21, 2024 - 05:41 PM (IST)

ਨਵੀਂ ਦਿੱਲੀ (ਭਾਸ਼ਾ) - ਦੇਸ਼ ਦੀ ਸਭ ਤੋਂ ਵੱਡੀ ਪੈਟਰੋਲੀਅਮ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ (ਆਈ. ਓ. ਸੀ.) 2047 ਤੱਕ ਮਾਲੀਆ ਦੇ ਲਿਹਾਜ਼ ਨਾਲ 1,000 ਅਰਬ ਅਮਰੀਕੀ ਡਾਲਰ ਦੀ ਕੰਪਨੀ ਬਣਨ ਦਾ ਟੀਚਾ ਲੈ ਕੇ ਚੱਲ ਰਹੀ ਹੈ।

ਆਈ. ਓ. ਸੀ. ਦੇ ਚੇਅਰਮੈਨ ਸ਼੍ਰੀਕਾਂਤ ਮਾਧਵ ਵੈਦ ਨੇ ਕਿਹਾ ਹੈ ਕਿ ਕੰਪਨੀ ਆਪਣੇ ਤੇਲ ਰਿਫਾਈਨਿੰਗ ਅਤੇ ਈਂਧਨ ਮਾਰਕੀਟਿੰਗ ਕਾਰੋਬਾਰ ਦੇ ਨਾਲ ਸਵੱਛ ਊਰਜਾ ਉਦਾਹਰਣ ਹਰਿਤ ਹਾਈਡਰੋਜਨ ਅਤੇ ਇਲੈਕਟ੍ਰਿਕ ਵਾਹਨ ਚਾਰਜਿੰਗ ਜ਼ਰੀਏ ਇਹ ਟੀਚਾ ਹਾਸਲ ਕਰਨ ਦੀ ਦਿਸ਼ਾ ’ਚ ਅੱਗੇ ਵੱਧ ਰਹੀ ਹੈ। ਬੀਤੇ ਵਿੱਤੀ ਸਾਲ 2023-24 ’ਚ ਆਈ. ਓ. ਸੀ. ਨੇ 8.66 ਲੱਖ ਕਰੋੜ ਰੁਪਏ (104.6 ਅਰਬ ਡਾਲਰ) ਦੇ ਮਾਲੀਆ ’ਤੇ 39,619 ਕਰੋਡ਼ ਰੁਪਏ (4.7 ਅਰਬ ਅਮਰੀਕੀ ਡਾਲਰ) ਦਾ ਰਿਕਾਰਡ ਸ਼ੁੱਧ ਲਾਭ ਕਮਾਇਆ ਹੈ।

ਵੈਦ ਨੇ ਕੰਪਨੀ ਦੀ ਤਾਜ਼ਾ ਸਾਲਾਨਾ ਰਿਪੋਰਟ ’ਚ ਕਿਹਾ ਕਿ ਕੰਪਨੀ ਇਕ ਸੰਤੁਲਿਤ ਪੋਰਟਫੋਲੀਓ ਲਈ ਜੀਵਾਸ਼ਮ ਈਂਧਨ ਅਤੇ ਨਵਿਆਉਣਯੋਗ ਊਰਜਾ ਖੇਤਰਾਂ ’ਚ ਨਿਵੇਸ਼ ਕਰਨਾ ਜਾਰੀ ਰੱਖੇਗੀ। ਕੰਪਨੀ ਦਾ ਇਰਾਦਾ 2046 ਤੱਕ ਸ਼ੁੱਧ-ਜ਼ੀਰੋ ਕਾਰਬਨ ਨਿਕਾਸੀ ਟੀਚਾ ਹਾਸਲ ਕਰਨ ਦਾ ਹੈ। ਕੰਪਨੀ ਆਪਣੀ ਤੇਲ ਖੋਜ ਸਮਰੱਥਾ ਦਾ ਵਿਸਥਾਰ ਕਰੇਗੀ ਅਤੇ ਪੈਟਰੋਰਸਾਇਣ ਇਕਾਈਆਂ ’ਚ ਨਿਵੇਸ਼ ਕਰੇਗੀ , ਜੋ ਕੱਚੇ ਤੇਲ ਨੂੰ ਸਿੱਧੇ ਵੈਲਿਊ ਐਡਿਡ ਰਸਾਇਣਾਂ ’ਚ ਬਦਲਣ ਦਾ ਕੰਮ ਕਰਨਗੀਆਂ।


Harinder Kaur

Content Editor

Related News